
Breaking news ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੁੱਲਾਂਪੁਰ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਮੁੱਲਾਂਪੁਰ ਦਾਖਾ ਸਥਿਤ ਦਫ਼ਤਰ, ਪਿੰਡ ਇਆਲੀ ‘ਚ ਆਲੀਸ਼ਾਨ ਰਿਹਾਇਸ਼ ਅਤੇ ਲੁਧਿਆਣਾ ਦੇ ਗੋਲਫ ਲਿੰਕ ਕਲੋਨੀ ਵਿੱਚ ਸਥਿਤ ਦਫ਼ਤਰ ਵਿੱਚ ਇਨਕਮ ਟੈਕਸ ਵੱਲੋਂ ਇਕਸਾਰ ਛਾਪੇਮਾਰੀ ਕੀਤੀ ਗਈ ਹੈ । ਮੰਗਲਵਾਰ ਸਵੇਰੇ ਸਵਾ ਛੇ ਵਜੇ ਦੇ ਕਰੀਬ ਇਨਕਮ ਟੈਕਸ ਦੀ ਟੀਮ ਨੇ ਅਕਾਲੀ ਐੱਮ ਐੱਲ ਏ ਮਨਪ੍ਰੀਤ ਇਆਲੀ ਦੇ ਘਰ ਛਾਪੇਮਾਰੀ ਕੀਤੀ । ਇਨਕਮ ਟੈਕਸ ਨੇ ਛਾਪਾਮਾਰੀ ਕਿਸ ਸਬੰਧ ਵਿਚ ਕੀਤੀ ਹੈ ,ਇਹ ਅਜੇ ਭੇਤ ਹੀ ਬਣਿਆ ਹੋਇਆ ਹੈ । ਫਿਲਹਾਲ ਜਾਂਚ ਲਗਾਤਾਰ ਚੱਲ ਰਹੀ ਹੈ ।ਇਨਕਮ ਟੈਕਸ ਦੇ ਕਈ ਅਧਿਕਾਰੀਆਂ ਦੀ ਅਗਵਾਈ ਵਿੱਚ ਟੀਮ ਅਤੇ ਕੇਂਦਰੀ ਪੁਲਿਸ ਫੋਰਸ ਬਲ ਵੱਲੋਂ ਇਕਸਾਰ ਤਿੰਨੋਂ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਦੌਰਾਨ ਈਡੀ ਵੱਲੋਂ ਉਨ੍ਹਾਂ ਦੇ ਘਰ ਅਤੇ ਦਫ਼ਤਰਾਂ ਵਿੱਚ ਦਸਤਕ ਦਿੰਦਿਆਂ ਕਿਸੇ ਨੂੰ ਵੀ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਤਿੰਨੋਂ ਥਾਵਾਂ ‘ਤੇ ਬਾਹਰ ਹੀ ਪੁਲਿਸ ਫੋਰਸ ਤਾਇਨਾਤ ਹੈ। ਕਿਸੇ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ।





