17.1 C
Chandigarh

TODAY NOW NEWS

Thursday, March 19, 2026
HomeBREAKING NEWSਚੁੰਬਕੀ ਤੇ ਐਕਿਊਪੈ੍ਰਸ਼ਰ ਨਾਲ ਨਾ-ਮੁਰਾਦ ਤੇ ਪੇਚੀਦਾ ਬਿਮਾਰੀਆਂ ਦਾ ਇਲਾਜ ਵੀ ਸੰਭਵ...

ਚੁੰਬਕੀ ਤੇ ਐਕਿਊਪੈ੍ਰਸ਼ਰ ਨਾਲ ਨਾ-ਮੁਰਾਦ ਤੇ ਪੇਚੀਦਾ ਬਿਮਾਰੀਆਂ ਦਾ ਇਲਾਜ ਵੀ ਸੰਭਵ : ਡਾ. ਕਮਲਜੀਤ ਸਿੰਘ

ਖੰਨਾ, 17 ਮਾਰਚ (ਪਰਮਜੀਤ ਸਿੰੰਘ ਧੀਮਾਨ)- ਚੁੰਬਕੀ ਇਲਾਜ ਪ੍ਰਣਾਲੀ ਤੇ ਐਕਿਊਪੈ੍ਰਸ਼ਰ ਦੇ ਮਾਹਿਰ ਵਿਸ਼ਵ ਪ੍ਰਸਿੱਧ ਡਾ. ਕਮਲਜੀਤ ਸਿੰਘ ਵੱਲੋਂ 20 ਸਾਲ ਵਿਦੇਸ਼ਾਂ ਵਿਚ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਹੁਣ ਆਪਣੇ ਜੱਦੀ ਸ਼ਹਿਰ ਖੰਨਾ ਵਿਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਨੂੰ ਲੈ ਕੇ ਖੰਨਾ ਇਲਾਕੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਚੁੰਬਕੀ ਇਲਾਜ ਪ੍ਰਣਾਲੀ ਤੇ ਐਕਿਊਪੈ੍ਰਸ਼ਰ ਰਾਹੀਂ ਵਿਦੇਸ਼ਾਂ ਵਿਚ ਖੂਬ ਨਾਮਣਾ ਖੱਟਣ ਵਾਲੇ ਡਾ. ਕਮਲਜੀਤ ਸਿੰਘ ਇੰਡੀਆ ਤੇ ਪੰਜਾਬ ਕਿ੍ਰਕਟ ਟੀਮਾਂ ਨੂੰ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਡਾ. ਕਮਲਜੀਤ ਸਿੰਘ ਉਮਾਨ ਦੀ ਰਾਜਧਾਨੀ ਮਸਕਟ ਵਿਖੇ ਮੁੱਖ ਸਿਹਤ ਸਲਾਹਕਾਰ ਵਜੋਂ ਨਿਯੁਕਤ ਹੋ ਕੇ ਗਏ ਸਨ, ਉਥੇ ਵੀ ਡਾ. ਕਮਲਜੀਤ ਸਿੰਘ ਨੇ ਆਪਣੀ ਇਸ ਇਲਾਜ ਪ੍ਰਣਾਲੀ ਰਾਹੀਂ ਉਮਾਨੀ ਨਾਗਰਿਕਾਂ ਨੂੰ ਸੇਵਾਵਾਂ ਦੇ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਇਸ ਤੋਂ ਇਲਾਵਾ ਡਾ. ਕਮਲਜੀਤ ਯੂਏਈ, ਮਲੇਸ਼ੀਆ, ਸਿੰਗਾਪੁਰ ਦੇਸ਼ਾਂ ਵਿਚ ਅਕਸਰ ਦੌਰਾ ਕਰਦੇ ਰਹਿੰਦੇ ਅਤੇ ਉਥੇ ਦੇ ਨਾਗਰਿਕਾਂ ਨੂੰ ਆਪਣੀਆਂ ਸਿਹਤ ਸਬੰਧੀ ਸਲਾਹਾਂ ਅਤੇ ਇਲਾਜ ਪ੍ਰਦਾਨ ਕਰਦੇ ਰਹੇ ਹਨ।
ਪਿਛਲੇ 18 ਸਾਲਾਂ ਤੋਂ ਡਾ. ਕਮਲਜੀਤ ਸਿੰਘ ਥਾਈਲੈਂਡ ਦੇ ਸ਼ਹਿਰ ਬੈਂਕਾਕ ਵਿਖੇ ਡਾ. ਕਮਲ ਬਾਇਓ ਮੈਗਨਿਕ ਵੈਲਨੈਸ ਸੈਂਟਰ ਦੇ ਮੁੱਖ ਸਲਾਹਕਾਰ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਲਗਭੱਗ ਦੁਨੀਆ ਦੇ ਹਰ ਦੇਸ਼ ਦੇ ਨਾਗਰਿਕਾਂ ਨੂੰ ਆਪਣੀਆਂ ਸੇਵਾਵਾਂ ਦੇ ਕੇ ਆਪਣੀ ਦੂਰ ਅੰਦੇਸ਼ੀ ਸੋਚ ਦਾ ਸਬੂਤ ਦੇ ਚੁੱਕੇ ਹਨ। ਡਾ. ਕਮਲਜੀਤ ਸਿੰਘ ਨੂੰ ਵੱਖ-ਵੱਖ ਸੰਸਥਾਵਾਂ ਵਲੋਂ ਹੈਲਥ ਗੁਰੂ ਸਪੀਕਰ ਵਜੋਂ ਸਨਮਾਨ ਕਰਨ ਲਈ ਸੱਦਾ ਪੱਤਰ ਆਉਂਦੇ ਰਹਿੰਦੇ ਹਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਡਾ. ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਮੁੜ ਖੰਨਾ ਵਿਖੇ ਨਵਕਿਰਨ ਹੋਲਿਸਟਿਕ ਵੈਲਨੈਸ ਸੈਂਟਰ ਖੋਲ੍ਹ ਰਹੇ ਹਨ ਤਾਂ ਕਿ ਆਪਣੇ ਇਲਾਕੇ ਦੇ ਲੋਕਾਂ ਅਤੇ ਦੇਸ਼ ਵਾਸੀਆਂ ਨੂੰ ਆਪਣੀਆਂ ਸਿਹਤ ਸੇਵਾਵਾਂ ਦੇ ਕੇ ਇਕ ਨਿਰੋਗ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਵਿਚ ਬਣਦਾ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨਾਲ ਬਿਨਾਂ ਕਿਸੇ ਦਵਾਈ ਤੋਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੁੰਬਕੀ ਤੇ ਐਕਿਊਪ੍ਰੈਸ਼ਰ ਇਲਾਜ ਪ੍ਰਣਾਲੀ ਨਾਲ ਨਾ-ਮੁਰਾਦ ਤੇ ਪੇਚੀਦਾ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੰਨਾ ਇਲਾਕਾ ਨਿਵਾਸੀਆਂ ਦੀਆਂ ਸ਼ੁੱਭ ਕਾਮਨਾਵਾਂ ਅਤੇ ਅਸੀਸਾਂ ਸਦਕਾ ਉਹ ਇਸ ਬੁਲੰਦੀ ’ਤੇ ਪੁੱਜੇ ਹਨ, ਉਸਦੇ ਲਈ ਉਹ ਉਨ੍ਹਾਂ ਦੇ ਹਮੇਸ਼ਾ ਹੀ ਰਿਣੀ ਰਹਿਣਗੇ।

Today Now News

RELATED ARTICLES
- Advertisment -

POPULAR POSTS