16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜਥੇਬੰਦੀ ਵੱਲੋਂ ਥਾਣੇ ਦਾ ਘਿਰਾਓ ਦੌਰਾਨ ਪੁਲਿਸ ਅਧਿਕਾਰੀ ਕੰਧਾਂ ਟੱਪ ਕੇ ਅੰਦਰ...

ਜਥੇਬੰਦੀ ਵੱਲੋਂ ਥਾਣੇ ਦਾ ਘਿਰਾਓ ਦੌਰਾਨ ਪੁਲਿਸ ਅਧਿਕਾਰੀ ਕੰਧਾਂ ਟੱਪ ਕੇ ਅੰਦਰ ਆਉਦੇ-ਜਾਂਦੇ ਰਹੇ

ਤਿੰਨ ਦਿਨ ਤੋਂ ਥਾਣੇ ਮੂਹਰੇ ਸ਼ਾਂਤਮਈ ਧਰਨਾ ਜਾਰੀ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਬਾਬਤ ਪਿਛਲੇ ਸਮੇਂ ਤੋਂ ਸੂਰਜ ਛਾਬੜਾ ਬੀ.ਜੇ.ਪੀ. ਦੇ ਸੂਬਾ ਲੀਡਰ ਦੇ ਘਰ ਅੱਗੇ ਸ਼ਾਂਤਮਈ ਤਰੀਕੇ ਨਾਲ ਰੋਸ ਪਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇਹਨਾਂ ਦੇ ਘਰ ਅੰਦਰੋਂ ਉਸ ਦੀ ਘਰਵਾਲੀ ਨੇ ਸਾਨੂੰ ਕਿਹਾ ਕਿ ਇਥੋਂ ਉਠ ਕੇ ਚਲੇ ਜਾਵੋ ਤੇ ਅਪ ਸ਼ਬਦ ਬੋਲੀ ਤੇ ਸਾਡੇ ਉਪਰ ਪਾਣੀ ਦੀਆਂ ਵਿਛਾੜਾ ਵੀ ਪਾਈਆਂ । ਜਿਸ ਦੀ ਇਤਲਾਹ ਥਾਣਾ ਸਿਟੀ-1 ਵਿੱਚ ਦਿੱਤੀ ਗਈ ਪਰ ਤਿੰਨ ਦਿਨ ਹੋ ਗਏ ਹਨ ਅਸੀਂ ਹਰ ਰੋਜ ਥਾਣੇ ਮੂਹਰੇ ਸ਼ਾਂਤਮਈ ਧਰਨਾ ਦੇ ਕੇ ਮੁੜਦੇ ਰਹੇ ਪਰ ਜਥੇਬੰਦੀ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਜਿਸ ਤੋਂ ਅੱਕ ਕੇ ਅੱਜ ਜਥੇਬੰਦੀ ਵੱਲੋਂ ਥਾਣੇ ਦਾ ਘਿਰਾਓ ਕੀਤਾ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ । ਘਿਰਾਓ ਦੌਰਾਨ ਪੁਲਿਸ ਅਧਿਕਾਰੀ ਕੰਧ ਟੱਪ ਕੇ ਅੰਦਰ ਆਉਂਦੇ-ਜਾਂਦੇ ਰਹੇ। ਜਿਲ੍ਹਾ ਆਗੂ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ ਪਰਸੋਂ 11 ਤਾਰੀਖ ਨੂੰ ਦੁਬਾਰਾ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸਾਧੂ ਸਿੰਘ ਅਲੀਸ਼ੇਰ, ਜਗਦੇਵ ਸਿੰਘ ਭੈਣੀਬਾਘਾ, ਮਲਕੀਤ ਸਿੰਘ, ਲੀਲਾ ਸਿੰਘ, ਬਿੱਟੂ ਸਿੰਘ ਖੋਖਰ, ਗੁਰਦੀਪ ਸਿੰਘ ਆਦਿ ਆਗੂ ਹਾਜਰ ਸਨ।

Today Now News

RELATED ARTICLES
- Advertisment -

POPULAR POSTS