16.8 C
Chandigarh

TODAY NOW NEWS

Friday, March 20, 2026
HomeBREAKING NEWSਨਵਜੋਤ ਸਿੱਧੂ ਦੇ ਸੰਬੋਧਨ ਦੌਰਾਨ CM ਚੰਨੀ ਨੇ ਪਾਈ ਸਿੱਧੂ ਨੂੰ ਜੱਫੀ

ਨਵਜੋਤ ਸਿੱਧੂ ਦੇ ਸੰਬੋਧਨ ਦੌਰਾਨ CM ਚੰਨੀ ਨੇ ਪਾਈ ਸਿੱਧੂ ਨੂੰ ਜੱਫੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੰਘ ਸਿੱਧੂ ਨੂੰ ਉਸ ਸਮੇਂ ਖੜ੍ਹੇ ਹੋ ਕੇ ਜੱਫੀ ਪਾਈ ਜਦੋਂ ਉਹ ਵਰਚੂਅਲ ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਦੱਸ ਦੇਈਏ ਕਿ ਅੱਜ ਲੁਧਿਆਣਾ ਵਿਖੇ ਹੋਈ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਹਾ ਤਾਂ ਕਿਸੇ ਵਿਧਾਇਕ ਦੇ ਪੁੱਤ ਨੂੰ ਚੇਅਰਮੈਨੀ ਨਹੀਂ ਮਿਲੇਗੀ ਸਗੋਂ ਆਮ ਵਰਕਰ ਨੂੰ ਮਿਲੇਗੀ।

ਆਪਣੇ ਸੰਬੋਧਨ ਦੌਰਾਨ ਨਵਜੋਤ ਸਿੱਧੂ ਨੇ ਕਿਹਾ ‘ਅੱਜ ਲੋਕਾਂ ਨੂੰ ਭਰਮ ਵਿਚੋਂ ਕੱਢਣ ਦੀ ਘੜੀ ਹੈ, ਅੱਜ ਫ਼ੈਸਲਾਕੁਨ ਘੜੀ ਹੈ। ਅੱਜ ਪੰਜਾਬ ਦੇ ਕੁੱਝ ਵੀ ਅਧੂਰਾ ਨਹੀਂ ਰਹੇਗਾ। ਇਸ ਵਾਰ ਪੰਜਾਬ ਵਿਚ ਕੋਈ ਭੇਡ ਬੱਕਰੀ ਨਹੀਂ ਸਗੋਂ ਸ਼ੇਰ ਲਿਆਉਣਾ ਹੈ।’ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ ਪਰ ਮੈਨੂੰ ਦਰਸ਼ਨੀ ਘੋੜਾ ਨਾ ਬਨਣ ਦੇਣਾ। ਮੈਨੂੰ ਫ਼ੈਸਲਾ ਲੈਣ ਦੀ ਤਾਕਤ ਦਿਓ। ਸਿੱਧੂ ਨੇ ਕਿਹਾ ਕਿ ਪੰਜਾਬ ਲਈ ਰੱਖੀ ਜਾ ਰਹੀ ਨੀਂਹ ਦਾ ਉਹ ਪਹਿਲਾ ਪੱਥਰ ਬਨਣ ਲਈ ਤਿਆਰ ਹਨ। ਇਸ ਦੌਰਾਨ ਜਦੋਂ ਸਿੱਧੂ ਨੇ ਸਟੇਜ ’ਤੇ ਬੈਠੇ ਚਰਨਜੀਤ ਚੰਨੀ ਨੂੰ ਤਾੜੀਆਂ ਮਾਰਨ ਲਈ ਆਖਿਆ ਤਾਂ ਚੰਨੀ ਆਪਣੀ ਜਗ੍ਹਾ ਤੋਂ ਉੱਠੇ ਅਤੇ ਸਿੱਧੂ ਨੂੰ ਕਲਾਵੇ ਵਿਚ ਲੈ ਲਿਆ।

ਸਿੱਧੂ ਨੇ ਐਲਾਨ ਕੀਤਾ ਕਿ ਜਦੋਂ ਤਕ ਉਹ ਪ੍ਰਧਾਨ ਨਹੀਂ ਉਦੋਂ ਤਕ ਉਹ ਕਿਸੇ ਵਿਧਾਇਕ ਦੇ ਪੁੱਤਰ ਨੂੰ ਚੇਅਰਮੈਨ ਨਹੀਂ ਬਣਨ ਦੇਣਗੇ, ਸਿਰਫ ਆਮ ਵਰਕਰ ਵਿਚੋਂ ਹੀ ਚੇਅਰਮੈਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਮੈਨੂੰ ਫ਼ੈਸਲੇ ਲੈਣ ਦੀ ਤਾਕਤ ਮਿਲੀ ਤਾਂ ਮੈਂ ਪੰਜਾਬ ਵਿਚੋਂ ਮਾਫੀਆ ਖ਼ਤਮ ਕਰ ਦੇਵਾਂਗਾ। ਮੈਨੂੰ ਮੁੱਖ ਮੰਤਰੀ ਚਿਹਰਾ ਨਾ ਬਣਾਇਆ ਤਾਂ ਜਿਸ ਨੂੰ ਵੀ ਕਾਂਗਰਸ ਵਲੋਂ ਮੁੱਖ ਮੰਤਰੀ ਚਿਹਰਾ ਬਣਾਇਆ ਜਾਵੇਗਾ, ਉਹ ਉਸ ਦਾ ਸਾਥ ਦੇਣਗੇ।

Today Now News

RELATED ARTICLES
- Advertisment -

POPULAR POSTS