17.4 C
Chandigarh

TODAY NOW NEWS

Friday, March 20, 2026
HomeEDUCATIONਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਬੰਦ ਪਈਆਂ ਦੇਸ਼ ਭਰ ਦੀਆਂ ਯੂਨੀਵਰਸਿਟੀਆਂ...

ਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਬੰਦ ਪਈਆਂ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ‘ਚ ਹੋਵੇਗੀ ਮੁੜ ਪੜ੍ਹਾਈ ਲਿਖਾਈ ਸ਼ੁਰੂ ।

ਦੋ ਨਵੰਬਰ ਤੋਂ ਯੂਨੀਵਰਸਿਟੀਆਂ ‘ਚ ਮੁੜ ਸ਼ੁਰੂ ਹੋਵੇਗੀ ਪੜ੍ਹਾਈ

ਨਵੀਂ ਦਿੱਲੀ (ਏਜੇਂਸੀ) : ਹਾਲਾਂਕਿ ਅਜੇ ਕੋਰੋਨਾ ਦਾ ਖ਼ਤਰਾ ਟਲ਼ਿਆ ਨਹੀਂ ਹੈ, ਇਸ ਲਈ ਅਦਾਰਿਆਂ ਨੂੰ ਸਾਥਾਨਕ ਹਾਲਾਤ ਦੇ ਆਧਾਰ ‘ਤੇ ਆਨਲਾਈਨ ਜਾਂ ਫਿਰ ਆਫਲਾਈਨ ਦੋਵੇਂ ਹੀ ਤਰੀਕਿਆਂ ਨਾਲ ਪੜ੍ਹਾਉਣ ਦਾ ਬਦਲ ਦਿੱਤਾ ਗਿਆ ਹੈ । ਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਬੰਦ ਪਈਆਂ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ‘ਚ ਦੋ ਨਵੰਬਰ ਤੋਂ ਮੁੜ ਪੜ੍ਹਾਈ ਲਿਖਾਈ ਸ਼ੁਰੂ ਹੋ ਜਾਵੇਗੀ।

ਯੂਨੀਵਰਸਿਟੀਆਂ ਨੇ ਇਸ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਵਿਦਿਆਰਥੀਆਂ ਦੀ ਜੇਕਰ ਕਲਾਸਾਂ ਲੱਗਦੀਆਂ ਹਨ ਤਾਂ ਇਕ ਸਮੇਂ ‘ਚ ਕਲਾਸਾਂ ਦੀ ਕੁਲ ਸਮਰੱਥਾ ਦੇ ਅੱਧੇ ਵਿਦਿਆਰਥੀਆਂ ਨੂੰ ਹੀ ਬੁਲਾਇਆ ਜਾਵੇਗਾ। ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਇਸ ਦੌਰਾਨ ਯੂਨੀਵਰਸਿਟੀਆਂ ਨੂੰ ਮੁੜ ਤੋਂ ਖੋਲ੍ਹਣ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ‘ਤੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ ਜਿਹੜੇ ਇਕ ਨਵੰਬਰ ਤੋਂ ਪਹਿਲਾਂ ਕਦੇ ਵੀ ਜਾਰੇ ਹੋ ਸਕਦੇ ਹਨ। ਜਿਸ ਵਿਚ ਕੋਰੋਨਾ ਤੋਂ ਬਚਾਅ ਦੇ ਜੁੜੇ ਸੁਰੱਖਿਆ ਉਪਾਵਾਂ ਸਮੇਤ ਕੈਂਪਸ ‘ਚ ਆਉਣ ਵਾਲੇ ਵਿਦਿਆਰਥੀਆਂ ਦੀ ਸਿਹਤ ‘ਤੇ ਨਜ਼ਰ ਰੱਖਣ ਲਈ ਵੀ ਇਕ ਟੀਮ ਤਾਇਨਾਤ ਕੀਤੀ ਜਾਵੇਗੀ। ਇਸ ਦੌਰਾਨ ਕੈਂਪਸ ‘ਚ ਡਾਕਟਰਾਂ ਦੀ ਇਕ ਟੀਮ ਤੇ ਐਂਬੂਲੈਂਸ ਵੀ ਤਿਆਰ ਰੱਖੀ ਜਾਵੇਗੀ । ਇਸ ਦੇ ਨਾਲ ਹੀ ਯੂਨੀਵਰਸਿਟੀ ਕੈਂਪਸ ‘ਚ ਵੀ ਇਕ ਆਈਸੋਲੇਸ਼ਨ ਰੂਮ ਤਿਆਰ ਰੱਖਿਆ ਜਾਵੇਗਾ। ਯੂਨੀਵਰਸਿਟੀ ਆਉਣ ਵਾਲੇ ਹਰ ਅਧਿਆਪਕ, ਵਿਦਿਆਰਥੀ ਤੇ ਦੂਜੇ ਮੁਲਾਜ਼ਮਾਂ ਨੂੰ ਥਰਮਲ ਸਕਰੀਨਿੰਗ ਤੋਂ ਬਾਅਦ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS