17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਵੇਂ ਕੇਂਦਰੀ ਤਨਖਾਹ ਸਕੇਲ ਕਾਰਨ ਮੁਲਾਜ਼ਮਾਂ ਨੂੰ ਪੈਣ ਲੱਗਾ ਤਨਖਾਹਾਂ ਦਾ ਫਿਕਰ

ਨਵੇਂ ਕੇਂਦਰੀ ਤਨਖਾਹ ਸਕੇਲ ਕਾਰਨ ਮੁਲਾਜ਼ਮਾਂ ਨੂੰ ਪੈਣ ਲੱਗਾ ਤਨਖਾਹਾਂ ਦਾ ਫਿਕਰ

ਕੇਂਦਰੀ ਤਨਖਾਹ ਸਕੇਲ ਵਾਲੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।

ਫਿਰੋਜ਼ਪੁਰ (ਜਗਦੀਪ ਸਿੰਘ) : ਨਵੇਂ ਕੇਂਦਰੀ ਤਨਖਾਹ ਸਕੇਲ ਨੂੰ ਲੈ ਕੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ ) ਦੇ ਸੱਦੇ ਤੇ ਜ਼ਿਲ੍ਹਾ ਫਿਰੋਜ਼ਪੁਰ ‘ਚ ਯੂਨੀਅਨ ਦੇ ਸਲਾਹਕਾਰ ਬੋਰਡ ਦੇ ਸੂਬਾਈ ਚੇਅਰਮੈਨ ਹਰਜਿੰਦਰ ਹਾਂਡਾ ਅਤੇ ਮਾਲਵਾ ਜ਼ੋਨ ਇੰਚਾਰਜ ਹਰਜੀਤ ਸਿੱਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਰੈਲੀ ਕਰਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਕੇਂਦਰੀ ਤਨਖਾਹ ਸਕੇਲ ਵਾਲੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਹਰਜਿੰਦਰ ਹਾਂਡਾ ਅਤੇ ਹਰਜੀਤ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦੇ ਨਾਲ ਜਿੱਥੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦਾ ਸੋਸ਼ਣ ਹੋਵੇਗਾ ਉੱਥੇ ਹੀ ਪੁਰਾਣੇ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚੋਂ ਕਟੌਤੀਆਂ ਕਰਨ ਦਾ ਰਾਹ ਵੀ ਪੱਧਰਾ ਹੋਵੇਗਾ, ਜਿਸ ਨੂੰ ਪੰਜਾਬ ਦੇ ਅਧਿਆਪਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਖੇਤੀ ਕਾਨੂੰਨਾਂ ਵਾਂਗ ਆਹਲੂਵਾਲੀਆ ਕਮੇਟੀ ਵੀ ਖੇਤੀ ਅਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਅਦਾਰਿਆਂ ਨੂੰ ਸੰਭਾਉਣ ਦਾ ਫੁਰਮਾਨ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਸਰਕਾਰ ਕੇਂਦਰੀ ਤਨਖਾਹ ਪੈਟਰਨ ਦਾ ਨੋਟੀਫਿਕੇਸ਼ਨ ਵਾਪਸ ਲੈਣ ਦੇ ਨਾਲ-ਨਾਲ ਆਹਲੂਵਾਲੀਆ ਵਿੱਤ ਕਮੇਟੀ ਦੀਆਂ ਕੀਤੀਆਂ ਸਿਫਾਰਸ਼ਾਂ ਵੀ ਰੱਦ ਕਰੇ। ਇਸ ਮੌਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਮੋਹਨ ਕੰਬੋਜ,ਗੁਰਭੇਜ ਸਿੰਘ, ਗੁਰਦੇਵ ਵਾਦੀਆਂ,ਹਰਬੰਸ ਮੋਹਨ ਕੇ, ਨਰੇਸ਼ ਕੁਮਾਰ,ਤਿਲਕ ਰਾਜ,ਪ੍ਰੇਮ ਕੰਬੋਜ,ਗੁਰਦੇਵ ਗੁਰੂਹਰਸਹਾਏ, ਜੇ.ਪੀ.ਕੰਬੋਜ,ਅਮਨ ਬਹਾਦਰ ਕੇ, ਬਲਜਿੰਦਰ ਸਿੰਘ,ਸਤਨਾਮ ਚਾਂਦੀਵਾਲਾ,ਅਮਨ ਪੰਜੇ ਕੇ,ਅਸ਼ੋਕ ਮੇਘਾ ਰਾਏ, ਵਿਪਨ ਲੋਟਾ, ਸੁਰਜੀਤ ਪੰਜੇ ਕੇ , ਬਿੰਦਰ ਸਿੰਘ, ਰਾਜੀਵ ਵਿਨਾਇਕ, ਸੰਜੀਵ ਹਾਂਡਾ, ਰੌਸ਼ਨ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

Today Now News

RELATED ARTICLES
- Advertisment -

POPULAR POSTS