9 ਲੱਖ ਖਰੀਦ ਕੀਤੇ ਤੋੜਿਆਂ ਵਿਚ ਸਿਰਫ 3 ਲੱਖ ਦੀ ਹੋਈ ਲਿਫਟਿੰਗ : ਰੋਜਾਨਾ ਕਣਕ ਚੋਰੀ ਹੋਣ ਦੀ ਵੀ ਕਹੀ ਗੱਲ

ਤਰਨਤਾਰਨ (ਰਿੰਪਲ ਗੋਲਣ) : ਖੇਮਕਰਨ ਹਲਕੇ ਦੇ ਸਰਹੱਦੀ ਕਸਬਾ ਖਾਲੜਾ ਵਿਚ ਮੰਡੀ ਵਿਚ ਅੱਜ ਆੜਤੀਆਂ ਅਤੇ ਮੰਡੀ ਵਿਚ ਕੰਮ ਕਰਨ ਵਾਲੇ ਮਜਦੂਰਾਂ ਨੇ ਕਣਕ ਦੀ ਲਿਫਟਿੰਗ ਨਾ ਹੋਣ ਦੇ ਚੱਲਦੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰ ਪ੍ਰਦਰਸ਼ਨ ਕੀਤਾ ਇਸ ਮੌਕੇ ਲੇਬਰ ਯੂਨੀਅਨ ਦੇ ਆਗੂ ਕਾਰਜ ਸਿੰਘ ਨੇ ਦੱਸਿਆ ਕਿ ਇਸ ਮੰਡੀ ਵਿਚ 6 ਲੱਖ ਤੋੜਾ ਕਣਕ ਦੀ ਲਿਫਟਿੰਗ ਹੋਣੀ ਬਾਕੀ ਹੈ ਜਿਸ ਕਰਕੇ ਉਨ੍ਹਾਂ ਨੂੰ ਕਣਕ ਦੇ ਚੱਕੇ ਲਗਾਕੇ ਕਣਕ ਦੀ ਸਾਂਭ ਸੰਭਾਲ ਕਰਨੀ ਪੈ ਰਹੀ ਅਤੇ ਉਨ੍ਹਾਂ ਨੂੰ ਇਸ ਕਣਕ ਦੀ ਢੋਆ ਢੁਆਈ ਕਰਵਾਉਣ ਲਈ ਟੈਂਡਰਕਾਰ ਅਤੇ ਹੋਰਨਾਂ ਲੋਕਾਂ ਨੂੰ ਰਿਸ਼ਵਤ ਤੱਕ ਵੀ ਦੇਣੀ ਪੈ ਰਹੀ ਹੈ ਅਤੇ ਉਹ ਮੰਡੀ ਦਾ ਕੰਮ ਛੱਡ ਕੇ ਕਿਤੇ ਹੋਰ ਦਿਹਾੜੀ ਵੀ ਨਹੀਂ ਕਰ ਸਕਦੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆੜਤੀਆਂ ਨੂੰ ਖੁਦ ਲਿਫਟਿੰਗ ਕਰਨ ਲਈ ਕਹਿ ਰਿਹਾ ਹੈ ਜਿਸ ਕਰਕੇ ਹੁਣ ਲਿਫਟਿੰਗ ਬਹੁਤ ਹੋਲੀ ਚੱਲ ਰਹੀ ਹੈ ਜਿਸਦਾ ਸਿੱਧਾ ਸਿੱਧਾ ਨੁਕਸਾਨ ਕੰਮ ਕਰਨ ਵਾਲੀ ਲੇਬਰ ਨੂੰ ਰਿਹਾ ਹੈ ਇਨ੍ਹਾਂ ਕਿਹਾ ਕਿ ਮੰਡੀ ਵਿਚੋਂ ਕਣਕ ਵੀ ਰੋਜਾਨਾ ਚੋਰੀ ਹੋ ਰਹੀ ਜਿਸਦੀ ਭਰਪਾਈ ਵੀ ਉਨ੍ਹਾਂ ਨੂੰ ਕਰਨੀ ਪੈਂਦੀ ਹੈ
ਇਸ ਮੌਕੇ ਆੜ੍ਹਤੀਏ ਪਹਿਲਵਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਹਿੰਦ-ਪਾਕ ਬਾਰਡਰ ਦੇ ਨਜ਼ਦੀਕ ਬੈਠੇ ਜਿੱਥੇ ਪਹਿਲਾਂ ਹੀ ਕਾਫੀ ਮੁਸ਼ਕਿਲਾਂ ਹਨ ਉਥੋਂ ਸਰਕਾਰ ਜਿਹੜੀ ਕੇ ਦਾਅਵਾ ਕਰਦੀ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਉਸ ਸਰਕਾਰ ਦੇ ਅਧਿਕਾਰੀ ਮੰਡੀ ਵਿਚ ਕਣਕ ਦੀ ਲਿਫਟਿੰਗ ਨਾ ਹੋਣ ਸਾਡੀ ਗੱਲ ਤੱਕ ਸੁਨਣ ਨੂੰ ਤਿਆਰ ਨਹੀਂ ਉਨ੍ਹਾਂ ਕਿਹਾ ਇਸ ਕਣਕ ਦੇ ਸੀਜ਼ਨ ਵਿਚ ਖਰੀਦ ਕੀਤੇ 9 ਲੱਖ ਦੇ ਕਰੀਬ ਤੋੜਿਆਂ ਵਿਚੋਂ ਸਿਰਫ 3 ਲੱਖ ਦੀ ਲਿਫਟਿੰਗ ਹੋਈ ਹੈ ਬਾਕੀ ਕਣਕ ਮੰਡੀਆਂ ਵਿਚ ਪਈ ਉਨ੍ਹਾਂ ਕਿਹਾ ਹੁਣ ਪ੍ਰਸ਼ਾਸਨ ਉਨ੍ਹਾਂ ਨੂੰ ਲਿਫਟਿੰਗ ਖੁਦ ਕਰਨ ਲਈ ਕਹਿ ਰਿਹਾ ਜਿਸ ਨਾਲ ਉਨ੍ਹਾਂ ਤੇ ਹੋਰ ਬੋਝ ਪਵੇਗਾ ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਉਨ੍ਹਾਂ ਨੂੰ ਬਰਦਾਨਾਂ ਪੂਰਾ ਨਹੀਂ ਦਿਤਾ ਅਤੇ ਬਰਦਾਨਾਂ ਖੁਦ ਖਰੀਦ ਕਰਨ ਲਈ ਕਹਿ ਦਿਤਾ ਜਿਸ ਵਿਚ ਉਨ੍ਹਾਂ ਕੁਇੰਟਲ ਬਾਰਦਾਨੇ ਪਿੱਛੇ 18 ਦੇ ਕਰੀਬ ਘਾਟਾ ਪੈ ਰਿਹਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਉਸ ਨਾਲ ਵੀ ਉਨ੍ਹਾਂ ਦਾ ਨੁਕਸਾਨ ਹੋਵੇਗਾ ਉਨ੍ਹਾਂ ਸਰਕਾਰ ਦਾ ਪਿੱਟ ਸਿਆਪਾ ਕਰਕੇ ਕਿਹਾ ਕਿ ਉਹ ਇਸ ਸੀਜ਼ਨ ਵਿਚ ਬੁਰੀ ਤਰਾਂ ਰੁੱਲ ਚੁੱਕੇ ਹਨ ਸਰਕਾਰ ਪਹਿਲਕਦਮੀ ਕਰ ਉਨ੍ਹਾਂ ਦੀ ਕਣਕ ਦੀ ਲਿਫਟਿੰਗ ਕਰਵਾਏ






