16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਾਰਦਾਨੇ ਦੀ ਕਮੀ ਕਾਰਨ ਕਿਸਾਨਾ ਨੇ ਨੈਸ਼ਨਲ ਹਾਈਵੇ ਘੱਗਰ ਦੇ ਪੁਲ ਕੋਲ...

ਬਾਰਦਾਨੇ ਦੀ ਕਮੀ ਕਾਰਨ ਕਿਸਾਨਾ ਨੇ ਨੈਸ਼ਨਲ ਹਾਈਵੇ ਘੱਗਰ ਦੇ ਪੁਲ ਕੋਲ ਕੀਤਾ ਜਾਮ

ਜਿਲ੍ਹਾ ਫੂਡ ਕੰਟਰੋਲਰ ਦੇ ਵਿਸ਼ਵਾਸ ਦਿਵਾਉਣ ਤੇ ਕਿਸਾਨਾ ਨੇ ਚੁੱਕਿਆ ਧਰਨਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਰਦੂਲਗੜ੍ਹ ਮਾਰਕੀਟ ਕਮੇਟੀ ਅਧੀਨ ਆਉਦੇ ਖਰੀਦ ਸੈਂਟਰਾ ਅਤੇ ਸਰਦੂਲਗੜ੍ਹ ਅਨਾਜ ਮੰਡੀ ਵਿੱਚ ਬਾਰਦਾਨੇ ਦੀ ਕਮੀ ਕਾਰਨ ਕਿਸਾਨ ਪਿਛਲੇ ਕਈ ਕਈ ਦਿਨਾ ਤੋ ਮੰਡੀਆ ਵਿੱਚ ਬੈਠੈ ਹਨ। ਜਿਸ ਕਾਰਨ ਅੱਜ ਕਿਸਾਨ ਯੂਨੀਅਨ ਉਗਰਾਹਾ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਵਿੱਚ ਕਿਸਾਨਾ ਨੇ ਘੱਗਰ ਦੇ ਪੁੱਲ ਉੱਪਰ ਧਰਨਾ ਲਾਕੇ ਦਿੱਲੀ-ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ।ਇਸ ਧਰਨੇ ਨੂੰ ਸੰਬੋਧਿਨ ਕਰਦਿਆ ਰਾਮ ਸਿੰਘ ਭੈੇਣੀਬਾਘਾ ਨੇ ਕਿਹਾ ਕਿ ਪਿਛਲੇ ਕਈ ਦਿਨਾ ਤੋ ਸਰਦੂਲਗੜ੍ਹ ਅਨਾਜ ਮੰਡੀ,ਕੁਸਲਾ,ਫੱਤਾ ਮਾਲੋਕਾ,ਜਟਾਣਾ ਕਲਾਂ,ਚੋਟੀਆ,ਮੀਰਪੁਰ ਅਤੇ ਕਰੰਡੀ ਸੈਂਟਰਾ ਵਿੱਚ ਬਾਰਦਾਨੇ ਦੀ ਕਮੀ ਕਾਰਨ ਕਿਸਾਨ ਕਈ ਕਈ ਦਿਨ ਅਤੇ ਰਾਤਾਂ ਮੰਡੀਆ ਵਿੱਚ ਕੱਟ ਰਹੇ ਹਨ ਉਨ੍ਹਾ ਨੇ ਕਿਹਾ ਕਿ ਮੰਡੀਆ ਵਿੱਚ ਬਾਰਦਾਨਾ ਨਾ ਹੋਣ ਕਾਰਨ ਕਿਸਾਨਾ ਦੀ ਫਸਲ ਮੰਡੀਆ ਵਿੱਚ ਰੁੱਲ ਰਹੀ ਹੈ।ਇਸ ਮੋਕੇ ਤੇ ਜਿਲ੍ਹਾ ਫੂਡ ਕੰਟਰੋਲਰ ਮਾਨਸਾ ਮੈਡਮ ਮਧੂ ਗੋਇਲ ਨਾਲ ਖਰੀਦ ਏਜੰਸੀਆਂ ਦੇ ਇੰਂਸਪੈਕਟਰ ਪਨਗ੍ਰੇਨ ਰਾਜਿੰਦਰ ਸਿੰਘ,ਮਨਦੀਪ ਸਿੰਘ ਇੰਸਪੈਕਟਰ ਪਨਸਪ,ਯੋਗੇਸ ਕੁਮਾਰ ਮਨੈਜ਼ਰ ਮਾਰਕਫੈਡ ਅਤੇ ਡੀ.ਐਸ.ਪੀ ਸਰਦੂਲਗੜ੍ਹ ਅਮਰਜੀਤ ਸਿੰਘ ਧਰਨੇ ਵਾਲੇ ਸਥਾਨ ਤੇ ਪਹੁੰਚਕੇ ਕਿਸਾਨਾ ਨੂੰ ਵਿਸ਼ਵਾਸ ਦਿਵਾਇਆ ਕਿ ਮਾਰਕਫੈਡ ਦਾ 75 ਹਜਾਰ ਗੱਟਾ ਆ ਗਿਆ ਹੈ ਅਤੇ ਪਨਸਪ ਅਤੇ ਪਨਗ੍ਰੇਨ ਦਾ ਬਾਰਦਾਨਾ ਸ਼ਾਮ ਤੱਕ ਆ ਜਾਵੇਗਾ ਜਿਸ ਤੋ ਬਾਅਦ ਕਿਸਾਨਾ ਨੇ ਧਰਨਾ ਚੁੱਕ ਦਿੱਤਾ।ਇਸ ਧਰਨੇ ਵਿੱਚ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਤੋ ਇਲਾਵਾ ਜਗਜੀਤ ਸਿੰਘ ਜਟਾਣਾ ਬਲਾਕ ਪ੍ਰਧਾਨ.ਗੁਰਤੇਜ ਸਿੰਘ ਜਟਾਣਾ ਖਜਾਂਨਚੀ ,ਜ਼ਿਲ੍ਹਾ ਕਮੇਟੀ ਆਗੂ ਐਡਵੋਕੇਟ ਗੁਰਸੇਵਕ ਸਿੰਘ ਫੱਤਾ ਮਾਲੋਕਾ ਅਤੇ ਰਮਨਦੀਪ ਸਿੰਘ ਕੁਸ਼ਲਾ ਨੇ ਵੀ ਸੰਬੋਧਿਨ ਕੀਤਾ।

Today Now News

RELATED ARTICLES
- Advertisment -

POPULAR POSTS