16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਨਾਜਾਇਜ਼ ਪ੍ਰੇਮ ਸਬੰਧਾਂ ਦੇ ਚਲਦਿਆਂ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ...

ਨਾਜਾਇਜ਼ ਪ੍ਰੇਮ ਸਬੰਧਾਂ ਦੇ ਚਲਦਿਆਂ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਮੁਲਜ਼ਿਮ ਪਤਨੀ ਦੇ ਆਪਣੇ ਪਤੀ ਦੇ ਮਾਮੇ ਦੇ ਲੜਕੇ ਨਾਲ ਸਨ ਨਾਜਾਇਜ਼ ਪ੍ਰੇਮ ਸਬੰਧ

ਤਰਨਤਾਰਨ (ਜਸਵੀਰ ਸਿੰਘ) : ਤਰਨ ਤਾਰਨ ਦੇ ਮੁਹੱਲਾ ਨਾਨਕਸਰ ਤੋਂ ਸਵਾ ਮਹੀਨਾ ਪਹਿਲਾਂ ਲਾਪਤਾ ਹੋਏ 24 ਸਾਲਾ ਸਾਜਨਦੀਪ ਦੀ ਹੱਤਿਆ ਮ੍ਰਿਤਕ ਦੀ ਪਤਨੀ ਨੇ ਹੀ ਕਥਿਤ ਤੌਰ ‘ਤੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤੀ ਸੀ। ਜਾਂਚ ਦੌਰਾਨ ਹੋਏ ਖੁਲਾਸੇ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਮ੍ਰਿਤਕ ਦੀ ਲਾਸ਼ ਦੇ ਕੁਝ ਅਵਸ਼ੇਸ਼ ਅਤੇ ਕੱਪੜੇ ਬਰਾਮਦ ਕਰ ਲਏ ਹਨ।

ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਦੀ ਨਿਸ਼ਾਨਦੇਹੀ ‘ਤੇ ਰੱਖ ਵਿਚੋਂ ਸਾਜਨਦੀਪ ਸਿੰਘ ਦੇ ਕੱਪੜੇ ਅਤੇ ਖੋਪੜੀ ਬਰਾਮਦ ਕੀਤੀ ਗਈ ਹੈ। ਜਿਸ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਕੌਰ ਅਤੇ ਜਗਰੂਪ ਸਿੰਘ ਦੇ ਖਿਲਾਫ ਮ੍ਰਿਤਕ ਦੀ ਮਾਤਾ ਸ਼ਰਨਜੀਤ ਕੌਰ ਦੇ ਬਿਆਨਾਂ ‘ਤੇ ਅਗਵਾ ਕਰਕੇ ਹੱਤਿਆ ਕਰਨ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਸਾਜਨਦੀਪ ਸਿੰਘ (24) ਪੁੱਤਰ ਬਲਵਿੰਦਰ ਸਿੰਘ ਵਾਸੀ ਫਤਿਆਬਾਦ ਦਾ ਵਿਆਹ ਮਨਪ੍ਰੀਤ ਕੌਰ ਨਾਲ ਹੋਇਆ ਸੀ। ਇਹ ਦੋਵੇਂ ਤਰਨਤਾਰਨ ਦੇ ਮੁਹੱਲਾ ਨਾਨਕਸਰ ‘ਚ ਕਿਰਾਏ ਦਾ ਘਰ ਲੈ ਕੇ ਰਹਿ ਰਹੇ ਸਨ। ਕਰੀਬ ਸਵਾ ਮਹੀਨਾ ਪਹਿਲਾਂ ਸਾਜਨਦੀਪ ਸਿੰਘ ਅਚਾਨਕ ਲਾਪਤ ਹੋ ਗਿਆ। ਸਾਜਨਦੀਪ ਸਿੰਘ ਦੀ ਮਾਤਾ ਸ਼ਰਨਜੀਤ ਕੌਰ ਨੇ ਮਨਪ੍ਰੀਤ ਕੌਰ ਨਾਲ ਇਸ ਬਾਰੇ ਕਈ ਵਾਰ ਗੱਲ ਕੀਤੀ ਪਰ, ਜਦੋਂ ਕੋਈ ਠੋਸ ਜਵਾਬ ਨਾ ਮਿਲਿਆ ਤਾਂ ਉਸਨੇ ਪੁਲਿਸ ਨੂੰ ਇਸਦੀ ਸ਼ਿਕਾਇਤ ਕਰ ਦਿੱਤੀ। ਥਾਣਾ ਸਿਟੀ ਤਰਨਤਾਰਨ ਦੇ ਮੁਖੀ ਸਬ ਇੰਸੈਪਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ‘ਤੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਮਨਪ੍ਰੀਤ ਕੌਰ ਦੇ ਸਾਜਨਦੀਪ ਸਿੰਘ ਦੇ ਹੀ ਮਾਮੇ ਦੇ ਲੜਕੇ ਜਗਰੂਪ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਖੈਰਦੀਨਕੇ ਨਾਲ ਨਜਾਇਜ਼ ਸਬੰਧ ਸਨ। ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਸਾਜਨਦੀਪ ਸਿੰਘ ਦੀ ਸਵਾ ਮਹੀਨਾ ਪਹਿਲਾਂ ਹੀ ਹੱਤਿਆ ਕਰ ਦਿੱਤੀ ਸੀ। ਇਹ ਦੋਵੇਂ ਉਸ ਨੂੰ ਸਵੇਰੇ ਕਰੀਬ ਛੇ ਵਜੇ ਕਿਸੇ ਬਹਾਨੇ ਬੋਹੜੂ ਪਿੰਡ ਦੀ ਰੱਖ ਕੋਲ ਲੈ ਗਏ ਜਿਥੇ ਜਗਰੂਪ ਸਿੰਘ ਨੇ ਪਰਨੇ ਅਤੇ ਮਨਪ੍ਰੀਤ ਕੌਰ ਨੇ ਆਪਣੀ ਚੁੰਨੀ ਨਾਲ ਸਾਜਨਦੀਪ ਸਿੰਘ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨੂੰ ਉੱਥੇ ਹੀ ਛੱਡ ਆਏ।

Today Now News

RELATED ARTICLES
- Advertisment -

POPULAR POSTS