16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਦੇ ਜਮੀਨੀ ਪੱਧਰ ਦੇ ਦਿਨੋਂ ਦਿਨੀ ਘਟ ਰਹੇ ਪਾਣੀ ਕਾਰਨ ...

ਪੰਜਾਬ ਦੇ ਜਮੀਨੀ ਪੱਧਰ ਦੇ ਦਿਨੋਂ ਦਿਨੀ ਘਟ ਰਹੇ ਪਾਣੀ ਕਾਰਨ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਦਾਅ

ਪੰਜਾਬ ਤੇ ਰਾਜਸਥਾਨ ਚ ਕੋਈ ਫਰਕ ਨਹੀ ਰਹਿਣਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਵਲੋਂ ਪੰਜਾਬ ਦੇ ਖੇਤੀ ਸੈਕਟਰ ਦੀ ਹੁੰਦੀ ਤਬਾਹੀ ਅਤੇ ਕਿਸਾਨੀ ਮਸਲਿਆਂ ਨੂੰ ਕਿਸੇ ਕਿਨਾਰੇ ਨਾ ਲਾਉਣ ਕਾਰਨ ਅਤੇ ਕਿਸਾਨਾਂ ਵਲੋਂ ਫ਼ਸਲੀ ਚੱਕਰ ਚੋਂ ਨਾ ਨਿੱਕਲਣ ਕਾਰਨ ਇੱਕਲੇ ਝੋਨੇ ਦੀ ਫਸਲ ਨਾਲ ਡੂੰਗੇ ਹੁੰਦੇ ਜਾ ਰਹੇ ਪਾਣੀ ਦੇ ਪੱਧਰ ਨਾਲ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ ਜਿਸ ਦਾ ਖਾਮਿਆਜਾ ਆਉਣ ਵਾਲਿਆਂ ਨਸਲਾਂ ਨੂੰ ਵੱਡੀ ਕੀਮਤ ਨਾਲ ਚੁਕਾਉਣਾ ਪਵੇਗਾ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀ ਸੈਕਟਰ ਦੇ ਬਦਲਵੇਂ ਸੋਮਿਆਂ ਤੋਂ ਸਿਖਿਆ ਪ੍ਰਣਾਲੀ ਚ ਸਫਲ ਬਿਜ਼ਨੈੱਸਮੈਨ ਵਜੋਂ ਉਭਰੇ ਸਮਾਜਸੇਵੀ ਹਰਦੇਵ ਸਿੰਘ ਬਾਜਵਾ ਚੇਅਰਮੈਨ ਕਿੰਗਜ਼ ਗਰੁੱਪ ਨੇ ਘੱਟ ਰਹੇ ਜਮੀਨੀ ਪੱਧਰ ਪਾਣੀ ਦੀ ਸਮੱਸਿਆ ਤੇ ਸੈਮੀਨਾਰ ਚ ਜਿਕਰ ਕਰਦਿਆਂ ਕੀਤਾ! ਉਹਨਾਂ ਕਿਹਾ ਕਿ ਪਿੱਛੇ ਜਿਹੇ ਮੀਡਿਆ ਚ ਆਈਆਂ ਰਿਪੋਰਟਾਂ ਤਹਿਤ ਕਿ 1 ਕਿੱਲੋ ਚੌਲ ਦੀ ਖੇਤੀ ਨੂੰ ਪਾਲਣ ਲਈ 2800 ਲੀਟਰ ਪਾਣੀ ਦੀ ਹੁੰਦੀ ਖਪਤ ਨੇ ਪੈਰਾਂ ਥੱਲਿਓਂ ਜਮੀਨ ਖਿਸਕਾ ਦਿੱਤੀ ਜੇ ਅਸੀਂ ਫ਼ਸਲੀ ਭਵਿਨਤਾ ਦੀ ਟੇਕ ਤੇ ਨਾ ਸੁਧਰੇ ਤਾਂ ਸਾਡੀਆਂ ਆਉਣ ਵਾਲਿਆਂ ਪੀੜੀਆਂ ਨੇ ਕਦੇ ਮੁਆਫ ਨਹੀਂ ਕਰਨਾ.
ਉਨ੍ਹਾਂ ਕਿਹਾ ਕਿ ਪਹਿਲਾਂ ਕੀਤੀ ਜਾਂਦੀ ਖੇਤੀ ਦੀਆਂ ਕਿਸਮਾਂ ਤਹਿਤ ਰਹਿਣ ਟਿੰਡਾਂ ਵਾਲੇ ਖੂਹ ਤੋ ਪੱਖਾ ਤੇ ਫੇਰ ਖੂਹੀ ਵਿੱਚ 3 ਦੀ ਮੋਟਰ ਫੇਰ 5 ਦੀ ਫੇਰ 8 ਦੀ ਫੇਰ ਖੂਹੀ ਡੂੰਘੀ ਹੁੰਦੀ ਗਈ ਤੇ ਜਦੋ ਲੋਕਾਂ ਨੂੰ ੫੦,੬੦ ਫੁੱਟ ਦੀਆ ਖੂਹੀਆ ਤੋ ਵੀ ਪਾਣੀ ਦਾ ਜਵਾਬ ਹੋ ਗਿਆ ਸਰਕਾਰਾ ਨੇ ਫੇਰ ਵੀ ਨਹੀ ਸਮਝਾਇਆ ਸਾਨੂੰ ਮੱਛੀ ਮੋਟਰਾ ਦੇਕੇ ਖੁਸ ਕਰਤਾ ਤਾਂ ਜੋ ਇਹ ਆਵਦੇ ਦਰਿਆਵਾ ਦਾ ਪਾਣੀ ਨਾ ਮੰਗਣ ਲੱਗ ਜਾਣ ਪੰਜਾਬ ਦਾ ਸਾਰਾ ਪਾਣੀ ਅਗਲਿਆ ਨਹਿਰਾ ਕੱਢ ਕੇ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿੱਤਾ ਤੇ ਸਾਡੇ ਬਿੱਲ ਮਾਫ ਕਰਤੇ ਕਿਉ ਕੀ ਜੇ ਬਿੱਲ ਦੇਣੇ ਪਏ ਤਾ ਪੰਜਾਬ ਦੇ ਕਿਸਾਨਾਂ ਦਰਿਆਵਾ ਨਹਿਰਾ ਦੇ ਪਾਣੀ ਵੱਲ ਧਿਆਣ ਦੇਣ ਲੱਗ ਜਾਣਗੇ

ਸਰਕਾਰਾਂ ਚੋਲਾਂ ਤੋਂ ਬਿਨਾ ਕਿਸੇ ਹੋਰ ਫਸਲ ਦੀ ਸਰਕਾਰ ਸਲਾਹ ਨਹੀ ਦਿੰਦੀ ਤੇ ਨਾ ਹੀ ਠੋਕਵਾਂ ਰੇਟ ਦਿੰਦੀ ਹੈ ਕਿਉ ਕਿ ਉਹਨਾ ਆਪਣੀਆ ਜਮੀਨਾ ਬੰਜਰ ਕਰਨੀਆ 17 ਰੁਪਏ ਕਿਲੋ ਝੋਨਾ ਤੇ 30 ਰੁਪਏ ਲੀਟਰ ਪਾਣੀ 1 ਕਿਲੋ ਝੋਨਾ ਪੱਕਣ ਤੱਕ ਜੇ 2800 ਲੀਟਰ ਪਾਣੀ ਵੀ ਲੱਗੇ 30000 ਦੇ ਪਾਣੀ ਨਾਲ ਪੈਦਾ ਕਰਕੇ ਅਸੀ 17 ਰੁਪਏ ਦਾ ਝੋਨਾ ਵੇਚਦੇ ਆਂ ਹੁਣ ਭਵਿੱਖ ਇਹ ਹੈ ਪਿਛਲੇ ਟੈਮ ਵਿੱਚ ਟਿੰਡਾ ਵਾਲੇ ਖੂਹ ਤੋ ਮੱਛੀ ਮੋਟਰਾ ਦਾ ਸਫਰ 25 ਸਾਲ ਦਾ ਸੀ ਤੇ ਹੁਣ ਆਉਣ ਵਾਲੇ 10 ਸਾਲ ਤੱਕ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਖਤਮ ਹੋਣ ਦੀ ਕਗਾਰ ਤੇ ਆ ਜਾਉ ਫੇਰ ਤੁਹਾਡੇ ਝੋਨੇ ਤੇ ਰੋਕ ਲਾ ਦਿੱਤੀ ਜਾਉ ਤੇ ਤੁਹਾਡੇ ਘਰ ਵਿੱਚ ਵਰਤਣ ਵਾਲੇ ਪਾਣੀ ਦਾ ਵੀ ਬਿੱਲ ਆਉ 100-150 ਰੁਪਏ ਲੀਟਰ ਦੇ ਹਿਸਾਬ ਨਾਲ ਤੇ ਫੇੇਰ ਪੰਜਾਬ ਤੇ ਰਾਜਸਥਾਨ ਚ ਕੋਈ ਫਰਕ ਨਹੀ ਰਹਿਣਾ
ਜਦੋ ਪਾਣੀ ਦਾ ਬਿੱਲ ਤੁਹਾਡੀ ਫਸਲ ਤੋ ਵੀ ਜਿਆਦਾ ਆ ਗਿਆ ਤਾ ਤੁਹਾਨੂੰ ਖੇਤੀ ਛੱਡਣੀ ਪੈਣੀ ਫੇਰ ਜਮੀਨਾ ਦੇ ਰੇਟ 1-2 ਲੱਖ ਰੁਪਏ ਦਾ ਕਿੱਲਾ ਫਿਰ ਪੰਜਾਬ ਵਿੱਚ ਦਿੱਲੀ ਬੰਬੇ ਤੋ ਆ ਕੇ ਗ਼ੈਰਪੰਜਾਬੀ ਲੱਗਾਉਣਗੇ ਫੈਕਟਰੀਆ ਜਿੱਥੇ ਸਾਡੇ ਪੋਤੇ ਪੜੋਤੇ ਦਿਹਾੜੀਆ ਕਰਨਗੇ ਬੱਸ ਜੇ ਇਹੀ ਰਫਤਾਰ ਰਹੀ ਤਾ 10″15 ਸਾਲ ਚ ਪੰਜਾਬ ਬੰਜਰ ਹੋ ਜਾਉ! ਜੇ ਅਸੀਂ ਹੁਣ ਵੀ ਨਾ ਸੁਧਰੇ
ਤਾਂ ਰੱਬ ਰਾਖਾ ਆਉ ਦਰਿਆਵਾਂ ਦਾ ਪਾਣੀ ਆਪਣੇ ਖੇਤਾਂ ਨੂੰ ਮੋੜਣ ਲਈ ਲੜਾਈ ਲੜੀਏ ਅਤੇ ਝੋਨੇ ਨੂੰ ਮਗਰੋਂ ਲਾਹੀਏ ਨਹੀਂ ਤਾਂ ਆਉਣ ਵਾਲੀਆਂ ਮਨੁੱਖੀ ਨਸਲਾਂ ਲੱਖ ਲਾਹਣਤਾਂ ਪਾਉਣਗੀਆਂ ।

Today Now News

RELATED ARTICLES
- Advertisment -

POPULAR POSTS