ਡੀ. ਈ. ਓ. ਐਲੀ. ਨੇ ਮੀਟਿੰਗ ਦੌਰਾਨ ਬੜੇ ਗਰਮਾ-ਗਰਮੀ ਨਾਲ ਅਧਿਆਪਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ

ਤਰਨ ਤਾਰਨ (ਜਸਬੀਰ ਸਿੰਘ) : ਅਧਿਆਪਕਾਂ ਦੀਆਂ ਮੰਗਾਂ ਦੀ ਆਵਾਜ਼ ਉਠਾਉਣ ਵਾਲੀ ਤੇ ਉਨ੍ਹਾਂ ਨੂੰ ਹੱਲ ਕਰਾਉਣ ਵਾਲੇ ਪੰਜਾਬ ਦੀ ਸਿਰਮੌਰ ਜਥੇਬੰਦੀ ਬੀ.ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਤਰਨਤਾਰਨ ਵਲੋਂ ਪਿਛਲੇ ਦਿਨੀਂ ਸੈਂਟਰ ਹੈੱਡ ਟੀਚਰ ਤੇ ਹੈੱਡ ਟੀਚਰ ਦੀਆਂ ਤਰੱਕੀਆਂ ਤੇ ਹੋਰ ਮਸਲਿਆਂ ਸਬੰਧੀ ਜਿਲ੍ਹਾ ਸਿੱਖਿਆ ਐਲੀਮੈਂਟਰੀ ਸ੍ਰੀ ਰਾਜੇਸ਼ ਸ਼ਰਮਾ ਨੂੰ ਨਿਰਧਾਰਤ ਸਮਾਂ ਲੈ ਕੇ ਮਿਲਿਆ ਗਿਆ। ਜਦੋਂ ਜਥੇਬੰਦੀ ਦੇ ਆਗੂ ਉਨ੍ਹਾਂ ਨੂੰ ਮਿਲਣ ਪਹੁੰਚੇ ਤਾਂ ਉਹਨਾਂ ਪਹਿਲਾਂ ਮਿਲਣ ਤੋਂ ਇਨਕਾਰ ਕਰ ਦਿਤਾ, ਜੇ ਮਿਲਣ ਤਿਆਰ ਹੋਏ ਤਾਂ ਉਹਨਾਂ ਦੀ ਆਗੂਆਂ ਨਾਲ ਮੀਟਿੰਗ ਦੌਰਾਨ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਜਦੋਂ ਗੱਲਬਾਤ ਕੀਤੀ ਗਈ ਤਾਂ ਕੋਈ ਸੁਖਾਵਾਂ ਮਾਹੌਲ ਨਹੀਂ ਬਣਿਆ, ਉਹਨਾਂ ਬੜੇ ਗਰਮਾ-ਗਰਮੀ ਨਾਲ ਅਧਿਆਪਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਉਹਨਾਂ ਦਾ ਗੱਲਬਾਤ ਦਾ ਵਤੀਰਾ ਬਹੁਤ ਰੁੱਖਾ ਸੀ। ਜੋ ਕਿ ਇੱਕ ਸੁਹਿਰਦ ਅਧਿਕਾਰੀ ਦਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਜਥੇਬੰਦੀ ਨੂੰ ਮੰਗਾਂ ਦੇ ਹੱਲ ਸੰਬੰਧੀ ਕੋਈ ਤਸੱਲੀਬਖ਼ਸ਼ ਭਰੋਸਾ ਨਹੀ ਦਿੱਤਾ। ਉਨ੍ਹਾਂ ਦੇ ਤਲਖੀ ਭਰੇ ਤੇ ਤਾਨਾਸ਼ਾਹੀ ਰਵਈਏ ਨਾਲ ਜਥੇਬੰਦੀ ਦੇ ਅਧਿਆਪਕਾਂ ਦੇ ਮਾਣ ਸਨਮਾਨ ਨੂੰ ਭਾਰੀ ਠੇਸ ਪਹੁੰਚੀ ਹੈ ਜਿਸ ਕਰਕੇ ਅਧਿਆਪਕਾਂ ਵਿਚ ਭਾਰੀ ਰੋਸ ਹੈ। ਅਧਿਆਪਕਾਂ ਦੇ ਮਾਣ-ਸਨਮਾਨ ਬਹਾਲ ਕਰਨ ਲਈ 22 ਜੂਨ ਮੰਗਲਵਾਰ ਰੋਸ ਵਜੋਂ ਜਿਲ੍ਹਾ ਸਿੱਖਿਆ ਐਲੀਮੈਂਟਰੀ ਦਾ ਵਿਰੋਧ ਕੀਤਾ ਜਾਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀ.ਐੱਡ ਅਧਿਆਪਕ ਫ਼ਰੰਟ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ੍ਹ , ਅਧਿਆਪਕ ਆਗੂ ਸੁਖਬੀਰ ਸਿੰਘ ਪਹੁਵਿੰਡ, ਐਕਸ਼ਨ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਛੀਨਾ, ਸੂਬਾ ਕਮੇਟੀ ਮੈਂਬਰ ਰਵਿੰਦਰ ਸਿੰਘ ਪੱਟੀ, ਬਲਾਕ ਪ੍ਰਧਾਨ ਅਮਰਾਜ ਸਿੰਘ, ਜਗਦੇਵ ਸਿੰਘ, ਤੇਜਿੰਦਰ ਸਿੰਘ ਢੋਟੀਆਂ ਨੇ ਕੀਤਾ। ਉਹਨਾਂ ਕਿਹਾ ਕਿ ਡੀ.ਈ.ਓ ਐਲੀਮੈਂਟਰੀ ਦਾ ਅਜਿਹਾ ਮਾੜਾ ਰਵੱਈਆ ਕਿਸੇ ਵੀ ਕੀਮਤ ਤੇ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਧਿਆਪਕਾਂ ਦਾ ਮਾਨ ਸਨਮਾਨ ਪਹਿਲਾਂ ਹੈ, ਮੰਗਾਂ ਦਾ ਹੱਲ ਹੋਣਾ ਜਾਂ ਨਾ ਹੋਣਾ ਬਾਅਦ ਵਿੱਚ ਆਉਂਦਾ ਹੈ ਜਥੇਬੰਦੀ ਵਲੋਂ ਇਸ ਤਰ੍ਹਾਂ ਦੇ ਵਤੀਰੇ ਦੀ ਘੋਰ ਨਿਖੇਧੀ ਕੀਤੀ ਜਾਂਦੀ ਹੈ । ਉਹਨਾਂ ਇਹ ਵੀ ਕਿਹਾ ਕਿ ਸਮੂਹ ਜ਼ਿਲ੍ਹਾ ਅਧਿਆਪਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਰਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜਿਸ ਵਿਚ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਬਠਿੰਡਾ, ਸੂਬਾ ਐਕਸ਼ਨ ਕਮੇਟੀ ਦੇ ਚੇਅਰਮੈਨ ਪ੍ਰਗਟਜੀਤ ਸਿੰਘ ਕ੍ਰਿਸ਼ਨਪੁਰਾ, ਸੂਬਾ ਜਨਰਲ ਸਕੱਤਰ ਸੁਖਜਿੰਦਰ ਸਿੰਘ ਸਠਿਆਲਾ ਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂ ਸ੍ਰ ਗੁਰਵਿੰਦਰ ਸਿੰਘ ਬੱਬੂ ਜ਼ਿਲ੍ਹਾ ਪ੍ਰਧਾਨ ਈ.ਟੀ.ਯੂ, ਨਵਰੂਪ ਸਿੰਘ ਜ਼ਿਲ੍ਹਾ ਪ੍ਰਧਾਨ ਈ.ਟੀ.ਟੀ, ਬਲਦੇਵ ਸਿੰਘ ਸਮਰਾ ਜ਼ਿਲ੍ਹਾ ਪ੍ਰਧਾਨ ਅਧਿਆਪਕ ਦਲ, ਦਿਲਬਾਗ ਸਿੰਘ ਸ਼ਾਹਪੁਰ ਜ਼ਿਲ੍ਹਾ ਪ੍ਰਧਾਨ ਐਸ.ਸੀ.ਬੀ.ਸੀ ਯੂਨੀਅਨ, ਨਛੱਤਰ ਸਿੰਘ ਜ਼ਿਲ੍ਹਾ ਪ੍ਰਧਾਨ ਡੀ.ਟੀ.ਐੱਫ, ਕਾਰਜ ਸਿੰਘ ਕੈਰੋਂ ਜ਼ਿਲ੍ਹਾ ਪ੍ਰਧਾਨ ਜੀ.ਐਸ.ਟੀ ਯੂ, ਮਨਜਿੰਦਰ ਸਿੰਘ ਤੁੜ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਟੈੱਟ ਪਾਸ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਟਾਮ, ਸਰਬਜੀਤ ਸਿੰਘ ਵਰਿਆ ਜ਼ਿਲ੍ਹਾ ਪ੍ਰਧਾਨ ਜੀ.ਟੀ.ਯੂ, ਗੁਰਪ੍ਰੀਤ ਸਿੰਘ ਲਾਲਪੁਰਾ, ਸਤਿੰਦਰ ਸਿੰਘ ਕੰਗ ਸੂਬਾ ਆਗੂ ਐਸ.ਟੀ.ਆਰ ਯੂਨੀਅਨ, ਮਿਰਜ਼ਾ ਸਿੰਘ ਜ਼ਿਲ੍ਹਾ ਪ੍ਰਧਾਨ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਪ੍ਰਧਾਨ ਆਪਣੇ ਜੱਥੇ ਸਮੇਤ ਪਹੁੰਚ ਰਹੇ ਹਨ। ਇਸ ਮੌਕੇ ਸਟੇਟ ਕਮੇਟੀ ਮੈਂਬਰ ਗੁਰਬਖਸ਼ ਸਿੰਘ, ਦਿਨੇਸ਼ ਸ਼ਰਮਾ, ਦਵਿੰਦਰ ਸਿੰਘ ਖਹਿਰਾ, ਅਮਨਦੀਪ ਸਿੰਘ ਭੁਲਰ, ਕੁਲਵਿੰਦਰਜੀਤ ਸਿੰਘ, ਸ਼ੂਕਦੇ ਰਾਜ ਪੱਟੀ , ਅਰਵਿੰਦ ਪਾਸੀ, ਅਸ਼ਵਨੀ ਸ਼ਰਮਾ, ਅਰੁਣ ਸ਼ਰਮਾ,ਗੁਰਭੇਜ ਸਿੰਘ ਸਿੰਘਪੁਰਾ, ਜਗਜੀਤ ਸਿੰਘ ਖਹਿਰਾ, ਪਰਮਿੰਦਰ ਸਿੰਘ, ਰਛਪਾਲ ਸਿੰਘ ਵਲਟੋਹਾ, ਜੰਗਸੇ਼ਰ ਸਿੰਘ ਬੋਪਾਰਾਏ ,ਗੁਰਸੇਵਕ ਸਿੰਘ ਪੱਟੀ, ਬਲਰਾਜ ਸਿੰਘ ਸੰਧੂ, ਵੀਰਪਾਲ ਸਿੰਘ, ਗੁਰਸਾਹਿਬ ਸਿੰਘ, ਹਰਮਿੰਦਰ ਸਿੰਘ ਪੱਟੀ, ਅਮਨਦੀਪ ਸਿੰਘ ਕਰੀਰ, ਗੁਰਦੇਵ ਸਿੰਘ ਧੁੰਨ, ਮਲਵਿੰਦਰ ਸਿੰਘ, ਗੁਰਭੇਜ ਸਿੰਘ ਗਗਨਦੀਪ ਸਿੰਘ ਪਿੰਡੀਆ, ਹਰਜੀਤ ਸਿੰਘ ਗੰਡੀਵਿੰਡ, ਪਲਵਿੰਦਰ ਸਿੰਘ, ਕੁਲਜੀਤ ਕੌਰ, ਪਰਮਿੰਦਰ ਕੌਰ,ਅਮ੍ਰਿਤਪਾਲ ਕੌਰ, ਸਰਬਜੀਤ ਕੌਰ , ਦਲਜੀਤ ਕੌਰ, ਸੁਖਜੀਤ ਕੌਰ ਸਮੇਤ ਸੈਂਕੜੇ ਅਧਿਆਪਕ ਹਾਜਰ ਸਨ।






