17.4 C
Chandigarh

TODAY NOW NEWS

Friday, March 20, 2026
HomeBREAKING NEWSਕੇਜ਼ਰੀਵਾਲ ਦੀ ਦੋਗਲੀ ਨੀਤੀ ਸਾਹਮਣੇ ਆਈ- ਰਵੀਇੰਦਰ ਸਿੰਘ ਸਾਬਕਾ ਸਪੀਕਰ

ਕੇਜ਼ਰੀਵਾਲ ਦੀ ਦੋਗਲੀ ਨੀਤੀ ਸਾਹਮਣੇ ਆਈ- ਰਵੀਇੰਦਰ ਸਿੰਘ ਸਾਬਕਾ ਸਪੀਕਰ

ਚੰਡੀਗੜ 20 ਅਪਰੈਲ ( ) ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ “ ਆਪ” ਸੁਪਰੀਮੋਂ ਅਰਵਿੰਦ ਕੇਜ਼ਰੀਵਾਲ ਮੁੱਖ –ਮੰਤਰੀ ਦਿੱਲੀ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਉਸ ਦੀ ਦੋਗਲੀ ਨੀਤੱੀ ਸਾਹਮਣੇਂ ਆ ਗਈ ਹੈ।ਉਸ ਦੀ ਪਾਰਟੀ ਦੇ ਸੰਸਦ ਮੈਂਬਰ ਡਾ. ਸੁਸ਼ੀਲ ਗੁਪਤਾ ਨੇ ਵਿਵਾਦਤ ,ਐਸ ਵਾਈ ਐਲ ਨਹਿਰ ਦੇ ਪਾਣੀ ਤੇ ਗਲਤ ਹੱਕ ਜਿਤਾਇਆ ਹੈ ਤੇ ਇਹ ਕੇਜ਼ਰੀਵਾਲ ਦੀ ਰਾਜ਼ਸੀ ਸਾਜ਼ਿਸ਼ ਹੈ।ਸਾਬਕਾ ਸਪੀਕਰ ਨੇ ਦਾਅਵਾ ਕੀਤਾ ਕਿ ਹਰਿਆਣਾ ਦਾ ਉਕਤ ਨੇਤਾ ਡਾ. ਗੁਪਤਾ ਚ ਅਜੇ ਏਨੀਂ ਜੁਰਅਤ ਨਹੀਂ ਕਿ ਉਹ ਇਸ ਗੰਭੀਰ ਮੱਸਲੇ ਤੇ ਖੁਦ ਬਿਆਨ ਜਾਰੀ ਕਰ ਦਿੰਦਾ।ਅਤੀਤ ਦਾ ਹਵਾਲਾ ਦਿੰਦਿਆਂ ਉਨਾ ਸਪਸ਼ਟ ਕੀਤਾ ਕਿ ਕੇਜ਼ਰੀਵਾਲ ਪੰਜਾਬ ਤੇ ਖਾਸ ਕਰਕੇ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਬੰਦੀ ਸਿੰਘ ਪ੍ਰੋ.ਦਵਿੰਦਰ ਸਿੰਘ ਭੁੱਲਰ ਦੀ ਰਿਹਾਈ ਅਤੇ ਪੰਜਾਬ ਮੱਸਲਿਆਂ ਤੇ ਵਿਰੋਧਤਾ ਕਰ ਚੁੱਕਾ ਹੈ।ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਜ਼ਰੀਵਾਲ ਦੇ ਰਿਮੋਟ ਕੰਟਰੋਲ ਨਾਲ ਚਲ ਰਹੀ ਹੈ।ਮੁੱਖ-ਮੰਤਰੀ ਭਗਵੰਤ ਮਾਨ ਅਜ਼ਾਦਾਨਾ ਫੈਸਲੇ ਲੈਣ ਦੇ ਅਸਮਰਥ ਹੈ ।

ਸਾਬਕਾ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਵੀ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਨਾ ਦੀ ਹਰਿਆਣਾ ਦੇ ਪ੍ਰਸਿੱਧ ਨੇਤਾ ਦੇਵੀ ਲਾਲ ਸਾਬਕਾ ਉਪ –ਪ੍ਰਧਾਨ ਮੰਤਰੀ ਨਾਲ ਦੋਸਤੀ ਸੀ ਤੇ ਮਿੱਤਰਤਾ ਕਾਰਨ ਬਾਦਲ ਨੇ ਪੰਜਾਬ ਦਾ ਗਲਾ ਘੁੱਟਣ ਨੂੰ ਤਰਜ਼ੀਹ ਦਿੱਤੀ ਅਤੇ 1978 ਚ 2 ਕਰੋੜ ਲੈ ਕੇ ਸਮਝੌਤਾ ਕਰ ਲਿਆ ਜਿਸ ਦਾ ਖਮਿਆਜਾ ਪੰਜਾਬ ਦਾ ਕਿਸਾਨ ਭੁਗਤ ਰਿਹਾ ਹੈ।ਪੰਜਾਬ ਦੇ ਪਾਣੀ ਦਾ ਜਮੀਨੀਂ ਪੱਧਰ ਖਤਰਨਾਕ ਹਾਲਤ ਵਿਚ ਜਾ ਚੁੱਕਾ ਹੈ।ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ। ਪੰਜਾਬ ਖੁਦ ਰੇਗਸਤਾਨ ਬਣ ਰਿਹਾ ਹੈ।ਕੇਂਦਰ ਨੇ ਦਰਿਆਈ ਪਾਣੀਆਂ ਤੇ ਪੰਜਾਬ ਨਾਲ ਨਾ ਵਰਨਣਯੋਗ ਧੱਕਾ ਕੀਤਾ ਹੈ । ਸੰਨ 1976 ਵਿਚ ਗਲਤ ਪਾਣੀ ਦੀ ਵੰਡ ਕੇਂਦਰ ਨੇ ਕੀਤੀ।ਇਸ ਵਿਰੁੱਧ ਸੁਪਰੀਮ ਕੋਰਟ ਚ ਨਿਆਂ ਲਈ ਮੁਕੱਦਮਾਂ ਦਾਇਰ ਕੀਤਾ ਗਿਆ ਪਰ ਦਰਬਾਰਾ ਸਿੰਘ ਸਰਕਾਰ ਤੇ ਇੰਦਰਾ ਗਾਂਧੀ ਨੇ ਦਬਾਅ ਪਾਇਆ ਤੇ ੳੇੁਸ ਨੂੰ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ ਗਿਆ ।ਇਸ ਅਨਿਆਂ ਵਿਰੱੁਧ

ਅਕਾਲ ਤਖਤ ਸਾਹਬ ਤੋਂ ਮੋਰਚੇ ਲਗੇ।ਪਰ ਇਨਸਾਫ ਦੀ ਥਾਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਕੇ ਅਕਾਲ ਤਖਤ ਹੀ ਤੋਪਾਂ ਨਾਲ ਉਡਾ ਦਿਤਾ,ਪੰਜਾਬ ਨੂੰ ਅਸਹਿ ਸੰਤਾਪ ਹੰਡਾਉਣਾ ਪਿਆ । ਸਾਬਕਾ ਸਪੀਕਰ ਨੇ ਕੇਂਦਰ ਸਰਕਾਰ ਨੂੰ ਜ਼ੋਰ ਦਿਤਾ ਕਿ ਉਹ ਅਤੇ ਕੇਜ਼ਰੀਵਾਲ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕਰਨ ।

Today Now News

RELATED ARTICLES
- Advertisment -

POPULAR POSTS