ਹਰੀਸ਼ ਕੁਮਾਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਮੈਡੀਕਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਸਵੇਰੇ ਹਰੀਸ਼ ਕੁਮਾਰ ਦੀ ਮੌਤ ਹੋ ਗਈ। ਹ

ਦੀਨਾਨਗਰ,ਰਾਜ ਬਕਸੀ : ਦੀਨਾਨਗਰ ਦੇ ਡੀਐੱਸਪੀ ਦਫਤਰ ਵਿਖੇ ਤਾਇਨਾਤ ਇਕ ਪੁਲਿਸ ਕਰਮਚਾਰੀ ਹਰੀਸ਼ ਕੁਮਾਰ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। 47 ਵਰ੍ਹਿਆਂ ਦਾ ਮ੍ਰਿਤਕ ਏਐੱਸਆਈ ਹਰੀਸ਼ ਕੁਮਾਰ ਹਲਕਾ ਡੀਐੱਸਪੀ ਦੀਨਾਨਗਰ ਨਾਲ ਪੀਐੱਸਓ ਵਜੋਂ ਤਾਇਨਾਤ ਸੀ। ਮਿਲੀ ਜਾਣਕਾਰੀ ਅਨੁਸਾਰ ਹਰੀਸ਼ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਸਾਹ ਅਤੇ ਖਾਂਸੀ ਦੀ ਤਕਲੀਫ ਨਾਲ ਪੀੜਤ ਸੀ। ਜਿਸ ਮਗਰੋਂ ਬੀਤੀ 21 ਅਗਸਤ ਨੂੰ ਕਰਵਾਏ ਗਏ ਟੈਸਟਾਂ ਮਗਰੋਂ 24 ਅਗਸਤ ਨੂੰ ਹਰੀਸ਼ ਕੁਮਾਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ।ਹਾਲਤ ਗੰਭੀਰ ਹੋਣ ਕਾਰਨ ਹਰੀਸ਼ ਕੁਮਾਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਮੈਡੀਕਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਸਵੇਰੇ ਹਰੀਸ਼ ਕੁਮਾਰ ਦੀ ਮੌਤ ਹੋ ਗਈ। ਹਰੀਸ਼ ਹਰ ਦੀਨਾਨਗਰ ਦੇ ਸਰਹੱਦੀ ਪਿੰਡ ਮਰਾੜਾ ਦਾ ਰਹਿਣ ਵਾਲਾ ਸੀ । ਜਿਸ ਦੀ ਮੌਤ ਨਾਲ ਖੇਤਰ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ।






