16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਸ਼ੀਲੇ ਪਦਾਰਥਾਂ ਦੀ ਤਸਕਰੀ: ਇੱਕ ਕਿੱਲੋ ਅਫੀਮ ਤੇ ਸੱਤ ਕਿੱਲੋ ਭੁੱਕੀ ਨਾਲ...

ਨਸ਼ੀਲੇ ਪਦਾਰਥਾਂ ਦੀ ਤਸਕਰੀ: ਇੱਕ ਕਿੱਲੋ ਅਫੀਮ ਤੇ ਸੱਤ ਕਿੱਲੋ ਭੁੱਕੀ ਨਾਲ ਦੋ ਪੁਲਿਸ ਮੁਲਾਜ਼ਿਮ ਗ੍ਰਿਫਤਾਰ ।

ਆਰੋਪੀਆਂ ਪਾਸੋਂ ਕਾਰ, ਸਕੂਟੀ ਅਤੇ ਬੁਲੇਟ ਮੋਟਰ ਸਾਈਕਲ ਵੀ ਬਰਾਮਦ ।

ਫਤਹਿਗੜ੍ਹ ਸਾਹਿਬ (ਬਿਊਰੋ) : ਪੁਲਿਸ ਇੱਕ ਕਿੱਲੋ ਅਫੀਮ ਅਤੇ 7 ਕਿਲੋ ਡੋਡੇ / ਭੁੱਕੀ ਸਮੇਤ ਇੱਕ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮੁਲਾਜੀਮ ਦੀ ਪਛਾਣ ਨਵਜੋਤ ਸਿੰਘ ਨਿਵਾਸੀ ਬਲਾਲਾ ਥਾਣਾ ਸਮਰਾਲਾ ਲੁਧਿਆਣਾ ਵਜੋਂ ਹੋਈ ਹੈ । ਐਸ.ਐਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ 17 ਅਤੇ 18 ਅਕਤੂਬਰ ਦੀ ਅੱਧੀ ਰਾਤ ਨੂੰ ਏ.ਐਸ.ਆਈ. ਜਸਪਾਲ ਸਿੰਘ ਪੁਲਿਸ ਪਾਰਟੀ ਸਮੇਤ ਲੁਧਿਆਣਾ ਚੰਡੀਗੜ੍ਹ ਮੁੱਖ ਸੜਕ ’ਤੇ ਨਾਕਾਬੰਦੀ ਕੀਤੀ ਗਈ ਸੀ।

ਇਸ ਦੌਰਾਨ ਇਕ ਕਾਰ ਰੁਕੀ। ਡੀ.ਐਸ.ਪੀ. ਧਰਮਪਾਲ ਨੇ ਤਲਾਸ਼ੀ ਲਈ ਤਾਂ ਨਵਜੋਤ ਸਿੰਘ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਲਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਨਵਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਸੀਨੀਅਰ ਸਿਪਾਹੀ ਰਣਵੀਰ ਸਿੰਘ ਜੋ ਨਾਰਕੋਟਿਕ ਸੈੱਲ, ਲੁਧਿਆਣਾ ਵਿੱਚ ਤਾਇਨਾਤ ਹੈ, ਕੋਲੋਂ ਨਸ਼ਾ ਲਿਆਉਂਦਾ ਸੀ ਅਤੇ ਹੋਰ ਸਾਥੀਆਂ ਨਾਲ ਵੇਚਦਾ ਸੀ।

ਪੁਲਿਸ ਨੇ ਇੱਕ ਕਾਰ, ਇੱਕ ਐਕਟਿਵਾ ਅਤੇ ਇੱਕ ਬੁਲੇਟ ਮੋਟਰ ਸਾਈਕਲ ਵੀ ਬਰਾਮਦ ਕੀਤੀ। ਪੁਲਿਸ ਨੇ ਸੋਮਵਾਰ ਨੂੰ ਦੂਜੇ ਸਿਪਾਹੀ ਰਣਵੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਇਸ ਕੇਸ ਵਿਚ ਇਕ ਹੋਰ ਦੋਸ਼ੀ ਹਰਚੰਦ ਸਿੰਘ ਦਾ ਨਾਮ ਵੀ ਲਿਆ ਗਿਆ ਹੈ, ਜਿਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਹੈ।

Today Now News

RELATED ARTICLES
- Advertisment -

POPULAR POSTS