16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੁੱਟਖੋਹ, ਦੜਾ ਸੱਟਾ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਨਸ਼ਾ ਤਸਕਰਾਂ ਨੂੰ...

ਲੁੱਟਖੋਹ, ਦੜਾ ਸੱਟਾ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਪਈਆਂ ਭਾਜੜਾਂ ਐਸ.ਐਸ.ਪੀ. ਭਾਗੀਰਥ ਸਿੰਘ ਦੇ ਸਖਤ ਆਦੇਸ਼

ਬਰਨਾਲਾ, 5 ਸਤੰਬਰ (ਕਰਨਪ੍ਰੀਤ ਧੰਦਰਾਲ ) –ਐਸ.ਐਸ.ਪੀ. (ਆਈਪੀਐਸ) ਭਾਗੀਰਥ ਸਿੰਘ ਮੀਨਾ ਦੇ ਆਦੇਸ਼ਾਂ ‘ਤੇ ਸੀਆਈਏ ਸਟਾਫ ਦੀ ਪੁਲਿਸ ਨੇ ਬੈਂਕ ਕਰਮਚਾਰੀ ਨਾਲ ਕੁੱਟਮਾਰ ਕਰਕੇ ਉਸਤੋਂ ਲੁੱਟਖੋਹ ਕਰਨ ਵਾਲੇ 6 ਲੁਟੇਰਿਆਂ, ਇੱਕ ਮੋਟਰਸਾਈਕਲ ਚੋਰੀ ਕਰਨ ਵਾਲੇ ਲੁਟੇਰੇ, ਦੜਾ ਸੱਟਾ ਲਗਾਉਣ ਵਾਲੇ 5 ਅਤੇ ਨਜਾਇਜ ਸ਼ਰਾਬ ਦੀ ਤਸਕਰੀ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ bhej ਦਿੱਤਾ ਹੈ | ਇਨ੍ਹਾਂ ਸਾਰੇ ਮਾਮਲਿਆਂ ਦੀ ਬਾਰੀਕੀ ਨਾਲ ਜਾਣਕਾਰੀ ਦਿੰਦਿਆਂ ਐਸਪੀ ਪੀਬੀਆਈ ਜਗਵਿੰਦਰ ਸਿੰਘ ਚੀਮਾ ਅਤੇ ਡੀਐਸਪੀ ਡੀ ਬਿ੍ਜ ਮੋਹਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 1 ਸਤੰਬਰ ਨੂੰ ਸੁਨੀਲ ਕੁਮਾਰ ਪੁੱਤਰ ਮਦਨ ਲਾਲ ਵਾਸੀ ਵੀਰਵਾਨਾ ਜ਼ਿਲ੍ਹਾ ਗੰਗਾਨਗਰ ਰਾਜਸਥਾਨ ਹਾਲ ਅਬਾਦ ਮਹਿਲਕਲਾਂ ਜੋ ਕਿ ਬਰਨਾਲਾ ਵਿਖੇ ਸਟੇਟ ਬੈਂਕ ਆਫ ਇੰਡੀਆ ਤੋਂ ਡਿਊਟੀ ਕਰਕੇ ਆਪਣੇ ਮੋਟਰਸਾਈਕਲ ਪੀਬੀ-19ਜੀ-6884 ਮਾਰਕਾ ਸਪਲੈਂਡਰ ‘ਤੇ ਸਵਾਰ ਹੋ ਕੇ ਆਪਣੇ ਪਿੰਡ ਮਹਿਲਕਲਾਂ ਜਾ ਰਿਹਾ ਸੀ, ਜਦੋਂ ਉਹ ਪਿੰਡ ਠੀਕਰੀਵਾਲ ਤੋਂ ਹੁੰਦਿਆਂ ਪਿੰਡ ਸਹਿਜੜਾ ਕੋਲ ਸੈਲਰਾਂ ਦੇ ਨਜਦੀਕ ਪੁੱਜਿਆ ਤਾਂ ਇਕ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਸੁਨੀਲ ਕੁਮਾਰ ਦੀ ਪਹਿਲਾਂ ਤਾਂ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਸਤੋਂ 5 ਹਜ਼ਾਰ ਦੀ ਨਗਦੀ, ਮੋਟਰਸਾਈਕਲ ਅਤੇ ਲੈਪਟਾਪ ਖੋਹ ਕੇ ਫਰਾਰ ਹੋ ਗਏ | ਉਨ੍ਹਾਂ ਕਿਹਾ ਕਿ ਇਕ ਹੋਰ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨ ਰੇਕੀ ਕਰਕੇ ਇਸ ਲੁੱਟਖੋਹ ਨੂੰ ਅੰਜਾਮ ਦੇਣ ਵਿਚ ਉਨ੍ਹਾਂ ਦਾ ਸਾਥ ਦੇ ਰਹੇ ਸਨ, ਜਿੰਨਾ ਨੂੰ ਵੀ ਪੁਲਿਸ ਨੇ ਦਬੋਚ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸੁਨੀਲ ਕੁਮਾਰ ਦੇ ਬਿਆਨ ‘ਤੇ ਕੇਸ ਦਰਜ ਕਰਕੇ ਇਨ੍ਹਾਂ ਲੁਟੇਰਿਆਂ ਦੀ ਤਲਾਸ਼ ਲਈ ਪੁਲਿਸ ਦੀਆਂ ਟੀਮਾਂ ਬਣਾ ਦਿੱਤੀਆਂ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਖਤਿਆਰ ਸਿੰਘ ਉਰਫ਼ ਮੋਹਨੀ ਵਾਸੀ ਸੇਖਾ, ਕਮਲਜੀਤ ਸਿੰਘ ਉਰਫ਼ ਹਨੀ ਵਾਸੀ ਸੇਖਾ, ਧਰਮਪਾਲ ਸਿੰਘ ਉਰਫ਼ ਮੂਸੀ ਵਾਸੀ ਸੇਖਾ, ਦਿਲਜੋਤ ਸਿੰਘ ਉਰਫ਼ ਜੋਤ ਵਾਸੀ ਸੇਖਾ, ਅਵਤਾਰ ਸਿੰਘ ਉਰਫ਼ ਤਾਰੀ ਵਾਸੀ ਸੇਖਾ ਅਤੇ ਤੀਰਥ ਸਿੰਘ ਵਾਸੀ ਟਿੱਬਾ ਨੂੰ ਤਿੰਨ ਮੋਟਰਸਾਈਕਲਾਂ ਸਮੇਤ ਕਾਬੂ ਕਰਕੇ ਉਨ੍ਹਾਂ ਤੋਂ ਲੁੱਟ ਦਾ ਇੱਕ ਹੋਰ ਮੋਟਰਸਾਈਕਲ ਅਤੇ ਇਕ ਲੈਪਟਾਪ ਬਰਾਮਦ ਕਰਵਾਇਆ | ਉਨ੍ਹਾਂ ਕਿਹਾ ਕਿ ਇਸ ਗੈਂਗ ਖਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ, ਜਿਨ੍ਹਾਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ | ਉਨਾਂ ਕਿਹਾ ਇਕ ਹੋਰ ਮਾਮਲੇ ਵਿੱਚ ਸੀਆਈਏ ਸਟਾਫ਼ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਅਮਰੀਕ ਸਿੰਘ ਨੂੰ ਕਾਬੂ ਕਰਕੇ ਉਸਤੋਂ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਅਤੇ ਉਸਦੀ ਹੀ ਨਿਸ਼ਾਨਦੇਹੀ ‘ਤੇ ਇਕ ਹੋਰ ਖੋਹਿਆ ਹੋਇਆ ਮੋਟਰਸਾਈਕਲ ਬਰਾਮਦ ਕੀਤਾ | ਜਿਸ ਖਿਲਾਫ ਵੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
–-ਸੱਟੇਬਾਜਾਂ ਨੂੰ ਚਿੱਤ ਕੀਤਾ ਬਰਨਾਲਾ ਪੁਲਿਸ ਨੇ
-ਐਸਪੀ ਜਗਵਿੰਦਰ ਸਿੰਘ ਚੀਮਾ ਅਤੇ ਡੀਐਸਪੀਡੀ ਬਿ੍ਜ ਮੋਹਨ ਨੇ ਦੂਸਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿਚ ਦੜੇ ਸੱਟੇ ਦਾ ਕਾਰੋਬਾਰ ਸ਼ੁਰੂ ਹੋ ਚੁੱਕਾ ਹੈ | ਜਿਸ ‘ਤੇ ਤੁਰੰਤ ਐਕਸ਼ਨ ਲੈਂਦਿਆਂ ਪੁਲਿਸ ਨੇ ਮੋਹਿਤ ਕੁਮਾਰ ਵਾਸੀ ਮੌੜਾਂ ਵਾਲੀ ਕੁਟੀਆ ਬਰਨਾਲਾ ਅਤੇ ਦਿਨੇਸ਼ ਕੁਮਾਰ ਵਾਸੀ ਗਲੀ ਨੰ.-12 ਸੇਖਾ ਰੋਡ ਬਰਨਾਲਾ ਨੂੰ ਦੜਾ ਸੱਟਾ ਲਵਾਉਂਦੇ ਹੋਏ ਕਾਬੂ ਕੀਤਾ ਅਤੇ ਉਨਾਂ ਕੋਲੋਂ 5600 ਰੁਪਏ ਵੀ ਸੱਟੇ ਦੇ ਬਰਾਮਦ ਕੀਤੇ |ਇਸ ਤਰ੍ਹਾਂ ਰਾਜ ਕੁਮਾਰ ਉਰਫ਼ ਰਾਜੂ ਵਾਸੀ ਗਲੀ ਨੰ-5 ਸੇਖਾ ਰੋਡ ਬਰਨਾਲਾ ਅਤੇ ਰਵਿੰਦਰ ਕੁਮਾਰ ਉਰਫ਼ ਰਿੰਕੂ ਵਾਸੀ ਗਲੀ ਨੰ-4 ਸੇਖਾ ਰੋਡ ਬਰਨਾਲਾ ਨੂੰ ਦੜਾ ਸੱਟੇ ਲਗਾਉਂਦੇ ਹੋਏ ਕਾਬੂ ਕਰਕੇ ਉਨ੍ਹਾਂ ਤੋਂ 4900 ਰੁਪਏ ਬਰਾਮਦ ਕੀਤੇ | ਇਸ ਤਰ੍ਹਾਂ ਅੰਕੁਸ਼ ਕੁਮਾਰ ਵਾਸੀ ਗਲੀ ਨੰ.12 ਕੇਸੀ ਰੋਡ ਬਰਨਾਲਾ ਨੂੰ ਪੁਲਿਸ ਨੇ ਦੜਾ ਸੱਟਾ ਲਗਾਉਂਦਿਆਂ ਕਾਬੂ ਕਰਕੇ ਉਸਤੋਂ 2500 ਰੁਪਏ ਬਰਾਮਦ ਕੀਤੇ | ਉਨ੍ਹਾਂ ਕਿਹਾ ਕਿ ਦੜਾ ਸੱਟਾ ਲਗਾਉਣ ਵਾਲੇ ਕਾਬੂ ਕੀਤੇ ਗਏ ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ

Today Now News

RELATED ARTICLES
- Advertisment -

POPULAR POSTS