17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਸ਼ੇ ਖੋਰੀ ਦਾ ਧੰਦਾ ਅਤੇ ਕ੍ਰਾਈਮ ਦੀਆਂ ਵਾਰਦਾਤਾਂ ਕਰਨ ਵਾਲਿਆਂ ਦੀ ਪੂਛ...

ਨਸ਼ੇ ਖੋਰੀ ਦਾ ਧੰਦਾ ਅਤੇ ਕ੍ਰਾਈਮ ਦੀਆਂ ਵਾਰਦਾਤਾਂ ਕਰਨ ਵਾਲਿਆਂ ਦੀ ਪੂਛ ਪੱਟਣਗੇ :ਥਾਣੇਦਾਰ ਕੁਲਵੰਤ ਸਿੰਘ

ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮਾਜ ਦੇ ਚੰਗੇ ਲੋਕਾਂ ਤੋਂ ਮਾੜੇ ਅਨਸਰਾਂ ਨਾਲ ਨਜਿੱਠਣ ਲਈ ਸਹਿਯੋਗ ਦੀ ਮੰਗ ਕੀਤੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੁਲਸ ਥਾਣਾ ਸਦਰ ਅਧੀਨ ਆਉਂਦੀ ਕਰ ਪੁਲਿਸ ਚੌਕੀ ਨਰਿੰਦਰਪੁਰਾ (ਬਗਲਿਆਂਵਾਲੀ )ਦੇ ਨਵੇਂ ਲਗਾਏ ਇੰਚਾਰਜ ਕੁਲਵੰਤ ਸਿੰਘ ਨੇ ਆਪਣਾ ਚਾਰਜ ਸਾਂਭ ਕੇ ਪਿੰਡਾਂ ਅੰਦਰ ਗਸ਼ਤ ਤੇਜ਼ ਕਰ ਦਿੱਤੀ ਹੈ।ਪੂਛ ਪੱਟ ਵਜੋ ਜਾਣੇ ਜਾਂਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੂੰ ਇਸ ਇਲਾਕੇ ਚ ਹੋ ਰਹੀਆਂ ਕਰਾਈਮ ,ਨਸ਼ਾ ,ਆਦਿ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆ ਦੀ ਪੂਛ ਪੱਟਣ ਲਈ ਹੀ ਸੀ ਆਈ ਏ ਪੁਲੀਸ ਸਟਾਫ ਮਾਨਸਾ ਤੋਂ ਏਥੇ ਲਗਾਇਆ ਗਿਆ ਹੈ, ਉਨ੍ਹਾਂ ਇਲਾਕਾ ਵਾਸੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਨਸ਼ੇਖੋਰੀ ਆਦਿ ਧੰਦੇ ਕਰਨ ਵਾਲੇ ਬਾਜ਼ ਆਉਣ ਫੜੇ ਗਏ ਕਿਸੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ,ਮੋਹਤਵਾਰ ਅਤੇ ਸਮਾਜ ਦੇ ਚੰਗੇ ਲੋਕਾਂ ਤੋਂ ਸਮਾਜ ਦੇ ਮਾੜੇ ਅਨਸਰਾਂ ਨਾਲ ਨਜਿੱਠਣ ਲਈ ਸਹਿਯੋਗ ਦੀ ਮੰਗ ਕੀਤੀ

Today Now News

RELATED ARTICLES
- Advertisment -

POPULAR POSTS