17.1 C
Chandigarh

TODAY NOW NEWS

Thursday, March 19, 2026
HomeBREAKING NEWSਸੁਲਤਾਨਪੁਰ ਲੋਧੀ ਟੈਕਸੀ ਸਟੈਂਡ ਦੇ ਡਰਾਈਵਰਾਂ ਨੇ ਦਿੱਤਾ ਸਰਦੂਲ ਸਿੰਘ ਨੂੰ ਸਮਰਥਨ

ਸੁਲਤਾਨਪੁਰ ਲੋਧੀ ਟੈਕਸੀ ਸਟੈਂਡ ਦੇ ਡਰਾਈਵਰਾਂ ਨੇ ਦਿੱਤਾ ਸਰਦੂਲ ਸਿੰਘ ਨੂੰ ਸਮਰਥਨ

ਸੁਲਤਾਨਪੁਰ ਲੋਧੀ 12 ਫਰਵਰੀ ,(ਨਿਰਮਲ ਸਿੰਘ) ਹਲਕਾ ਸੁਲਤਾਨਪੁਰ ਲੋਧੀ ਤੋਂ ਇਨਸਾਨੀਅਤ ਲੋਕ ਵਿਕਾਸ ਪਾਰਟੀ ਅਤੇ ਕਿਸਾਨ ਦੱਲ ਗਠਜੋੜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦੂਲ ਸਿੰਘ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਸੁਲਤਾਨਪੁਰ ਲੋਧੀ ਦੇ ਟੈਕਸੀ ਸਟੈਂਡ ਦੇ ਤਮਾਮ ਡਰਾਈਵਰਾਂ ਨੇ ਉਹਨਾਂ ਨੂੰ ਸਮਰਥਨ ਦੇ ਦਿੱਤਾ । ਸਰਦੂਲ ਸਿੰਘ ਨੇ ਕਿਹਾ ਕਿ ਸਾਰੇ ਡਰਾਈਵਰਾਂ ਵੀਰਾਂ ਨੇ ਵੱਡੀ ਗਿਣਤੀ ਵਿੱਚ ਮੇਰੇ ਦਫ਼ਤਰ ਆ ਕੇ ਮੈਨੂੰ ਸਮਰਥਨ ਦਿੱਤਾ ਅਤੇ ਮੈਨੂੰ ਭਰੋਸਾ ਦਿੱਤਾ ਕਿ ਅਸੀਂ ਤੁਹਾਡੀ ਪੂਰੀ ਮੱਦਦ ਕਰਾਂਗੇ ਵੱਡੀ ਲੀਡ ਨਾਲ ਜਿੱਤਾਵਾਂਗੇ । ਉਹਨਾਂ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ । ਹੁਣ ਤੱਕ ਕੋਈ ਵੀ ਪਾਰਟੀ ਨਸ਼ੇ ਦਾ ਖ਼ਾਤਮਾ ਕਰਨ ਵਿੱਚ ਸਫ਼ਲ ਨਹੀਂ ਹੋ ਸਕੀ । ਉਹਨਾਂ ਕਿਹਾ ਕਿ ਸਾਡੀ ਸਰਕਾਰ ਬਣਨ ਤੇ ਸੱਭ ਤੋਂ ਪਹਿਲਾਂ ਅਸੀਂ ਨਸ਼ੇ ਦਾ ਖ਼ਾਤਮਾ ਕਰਾਂਗੇ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਵਾਂਗੇ । ਲੋਕਾਂ ਲਈ ਫ੍ਰੀ ਮੈਡੀਕਲ ਇਲਾਜ਼ ਅਤੇ ਉੱਚ ਦਰਜੇ ਦੀ ਫ੍ਰੀ ਪੜ੍ਹਾਈ ਦੇਵਾਂਗੇ। ਸਰਦੂਲ ਸਿੰਘ ਨੇ ਸਮਰਥਨ ਦੇਣਾ ਆਏ ਸੁਲਤਾਨਪੁਰ ਲੋਧੀ ਟੈਕਸੀ ਸਟੈਂਡ ਦੇ ਤਮਾਮ ਡਰਾਈਵਰਾਂ ਸਹਿਬਾਨ ਦਾ ਧੰਨਵਾਦ ਕੀਤਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ,ਗੋਲਡੀ ਦਵਿੰਦਰ ਸਿੰਘ ਬੱਗਾ,ਵਿੱਕੀ ਸ਼ਰਮਾ,ਬਲਵੀਰ ਸਿੰਘ ਬੂਸੋਵਾਲ, ਗੁਰਮੀਤ ਸਿੰਘ ਗੋਪੀ, ਸੋਨੀਸ਼ੇਰਪੁਰ,ਸੁਰਿੰਦਰ ਸਿੰਘ, ਪਿਆਰਾ ਸਿੰਘ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS