16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡਾ: ਐਸ ਪੀ ਸਿੰਘ ਉਬਰਾਏ ਲੋੜਵੰਦਾਂ ਲਈ ਫਿਰ ਆਏ ਅੱਗੇ, ਚਾਰ ਐਂਬੂਲੈਸਾਂ...

ਡਾ: ਐਸ ਪੀ ਸਿੰਘ ਉਬਰਾਏ ਲੋੜਵੰਦਾਂ ਲਈ ਫਿਰ ਆਏ ਅੱਗੇ, ਚਾਰ ਐਂਬੂਲੈਸਾਂ ਕੀਤੀਆਂ ਲੋਕ ਅਰਪਣ

ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕਰਨ ਸਮੇਂ ਜੱਸਾ ਸਿੰਘ ਸੰਧੂ ਤੇ ਹੋਰ

ਫਿਰੋਜ਼ਪਰ (ਹਰਜਿੰਦਰ ਸਿੰਘ ਕਤਨਾ) ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਿਸੇ ਹੋਰ ਤੋਂ ਕੋਈ ਵਿੱਤੀ ਸਹਾਇਤਾ ਲਏ ਆਪਣੀ ਕਮਾਈ ਵਿੱਚੋਂ ਹੀ ਹਰ ਮਹੀਨੇ ਕਰੋੜਾ ਰੁਪਏ ਖਰਚ ਕੇ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸੇ ਲੜੀ ਨੂੰ ਅੱਗੇ ਤੌਰ ਦੇ ਉਹ ਇੱਕ ਵਾਰ ਫਿਰ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਏ ਹਨ ਅਤੇ ਆਪਣੇ ਪਟਿਆਲਾ ਸਥਿੱਤ ਮੁੱਖ ਦਫ਼ਤਰ ਤੋਂ ਅੱਜ 4 ਨਵੀਆਂ ਐਬੂਲੈਸਾਂ ਵੱਖ ਵੱਖ ਖੇਤਰਾਂ ਵਿੱਚ ਸੇਵਾ ਲਈ ਰਵਾਨਾ ਕੀਤੀ ਗਈਆਂ। ਇਨ੍ਹਾਂ ਐਬੂਲੈਸਾਂ ਨੂੰ ਹਰੀ ਝੰਡੀ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਸ: ਜੱਸਾ ਸਿੰਘ ਸੰਧੂ ਵੱਲੋਂ ਦਿਖਾਈ ਗਈ। ਆਪਣੇ ਦੁਬੱਈ ਸਥਿੱਤ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਡਾ ਐਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਹੁਣ ਤੱਕ ਉਨਾਂ ਵੱਲੋਂ 40 ਦੇ ਕਰੀਬ ਐਂਬੂਲੈਸਾਂ ਸਮੇਤ ਹੁਣ ਤੱਕ 55 ਦੇ ਕਰੀਬ  ਵਹੀਕਲ ਜਿਨ੍ਹਾਂ ਵਿੱਚ ਸ਼ਵ ਵਾਹਣ ਅਤੇ ਸਕੂਲ ਵਾਹਣ ਵੀ ਸਾਮਿਲ  ਹਨ  ਉਹ ਲੋੜਵੰਦਾਂ ਦੀ ਸੇਵਾ ਨੂੰ ਅਰਪਣ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਜੋ 4 ਐਂਬੂਲੈਂਸਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਵਿੱਚ ਪਹਿਲੀ ਐਂਬੂਲੈਂਸ ਜਿਲ੍ਹਾ ਫਿਰੋਜ਼ਪਰ ਇਕਾਈ ਦੇ ਪ੍ਰ੍ਰਧਾਨ ਹਰਜਿੰਦਰ ਸਿੰਘ ਕਤਨਾ, ਦੂਸਰੀ ਸ੍ਰੀ ਆਰ ਐਨ ਯਾਦਵ ਸ਼ਾਰਦਾ ਦੇਵੀ ਟਰੱਸਟ ਗੋਰਖਪੁਰ ਯੂ ਪੀ, ਤੀਸਰੀ ਅਵਤਾਰ ਸਿੰਘ ਜਿਲ੍ਹਾ ਪ੍ਰਧਾਨ ਇਕਾਈ ਯਮਨਾਨਗਰ ਹਰਿਆਣਾ ਅਤੇ ਚੋਥੀ ਬਾਬਾ ਸੇਵਾ ਸਿੰਘ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਖਨੋਰੀ  ਨੂੰ ਦਿੱਤੀ ਗਈ  ਹੈ।

ਉਨ੍ਹਾਂ  ਉਮੀਦ ਜਾਹਿਰ ਕੀਤੀ ਕਿ ਇਹ ਐਂਬੂਲੈਂਸਾਂ ਦੇ ਸੰਚਾਲਕ ਆਪਣੀ ਜੁੰਮੇਵਾਰੀ ਬੜੀ ਤਨਦੇਹੀ ਅਤੇ ਇਮਾਨਦਾਰੀ  ਨਾਲ ਨਿਭਾਉਣਗੇ। ਇਸ ਮੌਕੇ ਤੇ ਸ: ਸੰਸਥਾ ਦੇ ਮੈਡੀਕਲ ਡਾਇਰੈਕਟਰ ਡਾ ਦਲਜੀਤ ਸਿੰਘ ਗਿੱਲ, ਡਾ ਕੇ ਐਸ ਅਟਵਾਲ, ਸ: ਇੰਦਰਜੀਤ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ ਛਾਪਾ ਪ੍ਰਧਾਨ ਲੁਧਿਆਣਾ,ਸਾਬਕਾ ਆਈ ਜੀ ਸ: ਇਕਬਾਲ ਸਿੰਘ, ਸੁਖਜਿੰਦਰ ਸਿੰਘ ਸੁੱਖੀ , ਮੈਡਮ ਅਮਰਜੀਤ ਕੌਰ ਛਾਬੜਾ ਪ੍ਰਧਾਨ ਇਸਤਰੀ ਵਿੰਗ ਫਿਰੋਜ਼ਪੁਰ, ਦਵਿੰਦਰ ਸਿੰਘ ਛਾਬੜਾ ਅਤੇ ਪ੍ਰੇਮ ਮਨਚੰਦਾ ਵੀ ਮੋਜੂਦ ਸਨ।

Today Now News

RELATED ARTICLES
- Advertisment -

POPULAR POSTS