
ਫਿਰੋਜ਼ਪੁਰ,27 ਸਤੰਬਰ (ਹਰਜਿੰਦਰ ਸਿੰਘ ਕਤਨਾ) : ਪੂਰੀ ਦੁਨੀਆ ‘ਚ ਸੇਵੀਅਰ ਸਿੰਘ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਹਮੇਸ਼ਾਂ ਹੀ ਲੋਕ ਭਲਾਈ ਦੇ ਕਾਰਜਾਂ ‘ਚ ਮੋਹਰੀ ਹੋ ਕੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਸੇ ਤਹਿਤ, ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਾਹੀਂ ਬੀਬੀ ਬਲਬੀਰ ਕੌਰ ਕੈਲੀਫੋਰਨੀਆ (ਯੂ.ਐਸ.ਏ.) ਵੱਲੋਂ ਸਰਵ ਹਮਿਊਨਟੀ ਸਰਵ ਗੌਡ ਚੈਰੀਟੇਬਲ ਟਰੱਸਟ (ਰਜਿ.) ਬਜਹੇੜੀ (ਮੋਹਾਲੀ) ਨੂੰ ਐਂਬੂਲੈਂਸ ਸੇਵਾ ਦਾਨ ਕੀਤੀ ਗਈ। ਇਸ ਮੌਕੇ, ਪ੍ਰਧਾਨ ਜੱਸਾ ਸਿੰਘ ਸੰਧੂ, ਡਾ. ਰਾਜਿੰਦਰ ਸਿੰਘ ਅਟਵਾਲ, ਸ੍ਰੀਮਤੀ ਇੰਦਰਜੀਤ ਕੌਰ ਗਿੱਲ, ਡਾ. ਸਰਬਿੰਦਰ ਕੌਰ, ਕੁਲਦੀਪ ਸਿੰਘ ਗਰੇਵਾਲ ਆਦਿ ਹਾਜ਼ਿਰ ਸਨ। ਇਸ ਮੌਕੇ, ਡਾ. ਐੱਸ.ਪੀ. ਸਿੰਘ ਓਬਰਾਏ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਬੀ ਬਲਬੀਰ ਕੌਰ ਕੈਲੀਫੋਰਨੀਆ (ਯੂ.ਐਸ.ਏ.) ਵੱਲੋਂ ਪਟਿਆਲਾ ਹੈੱਡ ਆਫ਼ਿਸ ਵਿਖੇ ਸਰਵ ਹਮਿਊਨਟੀ ਸਰਵ ਗੌਡ ਚੈਰੀਟੇਬਲ ਟਰੱਸਟ (ਰਜਿ.) ਨੂੰ 36ਵੀਂ ਫਰੀ ਐਂਬੂਲੈਂਸ ਸੇਵਾ ਦੀ ਚਾਬੀਆਂ ਸੌਂਪੀਆਂ ਗਈਆਂ ਹਨ। ਇਸ ਮੌਕੇ, ਡਾ. ਓਬਰਾਏ ਨੇ ਬੀਬੀ ਬਲਬੀਰ ਕੌਰ ਕੈਲੀਫੋਰਨੀਆ (ਯੂ.ਐਸ.ਏ.) ਦਾ ਤਹਿ ਦਿੱਲੋਂ ਧੰਨਵਾਦ ਕੀਤਾ ਹੈ।
ਇਸ ਮੌਕੇ, ਸਰਵ ਹਮਿਊਨਟੀ ਸਰਵ ਗੌਡ ਚੈਰੀਟੇਬਲ ਟਰੱਸਟ ਵੱਲੋਂ ਡਾ. ਐਸ.ਪੀ. ਸਿੰਘ ਓਬਰਾਏ ਸਮੇਤ ਸਮੂਹ ਟਰੱਸਟ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ ਹੈ ਅਤੇ ਉਨ੍ਹਾਂ ਦੱਸਿਆ ਕਿ ਸਰਵ ਹਮਿਊਨਟੀ ਸਰਵ ਗੌਡ ਚੈਰੀਟੇਬਲ ਟਰੱਸਟ ਲੋੜਵੰਦ, ਗਰੀਬ ਤਬਕੇ ਦੇ ਲੋਕਾਂ ਨੂੰ ਹਸਪਤਾਲ ਲਿਜਾਉਣ, ਉਨ੍ਹਾਂ ਦਾ ਇਲਾਜ ਕਰਵਾਉਣ ਅਤੇ ਉਨ੍ਹਾਂ ਨੂੰ ਵਾਪਿਸ ਘਰ ਛੱਡਣ ਦਾ ਨੇਕ ਕੰਮ ਕਰਦੀ ਹੈ। ਸਰਵ ਹਮਿਊਨਟੀ ਸਰਵ ਗੌਡ ਚੈਰੀਟੇਬਲ ਟਰੱਸਟ ਵੱਲੋਂ ਇਹ ਸੇਵਾ ਪੂਰੇ ਪੰਜਾਬ ‘ਚ ਦਿੱਤੀ ਜਾ ਰਹੀ ਹੈ।






