
ਡਾ. ਰਾਗਿਨੀ ਸ਼ਰਮਾ ਭਾਵੇਂ ਕਿ ਇੱਕ ਬ੍ਰਾਹਮਣ ਪਰਿਵਾਰ ‘ਚੋਂ ਹੈ ਪਰ ਅੱਜ ਉਹ ਸਾਡੇ ਸਮਾਜ ਦਾ ਅੰਗ ਹੈ । ਸ. ਸੀਤਲ ਸਿੰਘ (Ex.MLA ਧਰਮਕੋਟ ) , ਉਹ ਉਨ੍ਹਾਂ ਦੇ ਬੇਟੇ ਰਾਜਵਿੰਦਰ ਸਿੰਘ ਦੀ ਧਰਮ-ਪਤਨੀ ਹੈ । ਜਿਸ ਨੇ ਪੰਜ ਸਾਲ ਬਹੁਤ ਹੀ ਸਖ਼ਤ ਮਿਹਨਤ ਕਰਕੇ ਜੋ ਸਕੰਲਪ ਲਿਆ ਸੀ ਉਹ ਨੇਪੜੇ ਚਾੜ੍ਹਿਆ। ਉਸ ਨੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ‘ਤੇ PhD ਕੀਤੀ ਹੈ। ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬਾਬਾ ਜੀਵਨ ਸਿੰਘ ਜੀੱ ਦੇ ਜੀਵਨ ਤੇ ਇਹ ਪੰਜਾਬ ਵਿੱਚ ਹੀ ਨਹੀਂ ਪੂਰੇ ਵਿਸ਼ਵ ਦੀ ਪਹਿਲੀ PHD ਹੋਵੇਗੀ । ਇਸ ਬੇਟੀ ਨੇ ਦਿਨ ਰਾਤ ਬਹੁਤ ਖੋਜ ਕੀਤੀ ਜਿਸ ਨੂੰ ਪੂਰਾ ਕਰਨ ਲਈ ਕੌਮ ਦੇ ਬਹੁਤ ਸਾਰੇ ਵਿਦਵਾਨਾਂ ਜਿਨ੍ਹਾਂ ਵਿੱਚ ਸਵ. ਸ. ਦਲਵੀਰ ਸਿੰਘ ਜੀ (ਵਰਿਆਮ ਅਕੇਲਾ ਦੇ ਲਿਖਾਰੀ) , ਸ. ਨਿਰੰਜਨ ਸਿੰਘ ਜੀ ਆਰਫੀ ਸਾਹਿਬ , ਸ.ਜਸਵੰਤ ਸਿੰਘ (ਕਾਰ ਸੇਵਾ ਵਾਲੇ) ਤੇ ਮੈਂ (ਬੂਟਾ ਸਿੰਘ ਪਟਵਾਰੀ) ਨੇ ਵੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਨਾਲ ਸੰਬੰਧਤ ਪ੍ਰਾਇਮਰੀ ਸਰੋਤ ਆਪਣੀ ਨਿੱਜੀ ਲਾਇਬਰੇਰੀ ਵਿੱਚੋਂ ਦੇ ਕੇ ਸਹਿਯੋਗ ਦਿੱਤਾ । ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਸਾਡਾ ਫਰਜ ਹੈ ਬੇਟੀ ਡਾ.ਰਾਗਿਨੀ ਸ਼ਰਮਾ ਨੂੰ ਵੱਧ ਤੋਂ ਵੱਧ ਪਿਆਰ ਤੇ ਸਤਿਕਾਰ ਦਈਏ , ਉਸਦਾ ਮਨੋਬਲ ਵਧਾਈਏ ਤਾਂ ਜੋ ਉਹ ਬਾਬਾ ਜੀ ਬਾਰੇ ਹੋਰ ਖੋਜ ਭਰਪੂਰ ਪੁਸਤਕਾਂ ਸਮਾਜ ਦੀ ਝੋਲੀ ਪਾਉਣ । ਬਾਬਾ ਜੀ ਕਿਰਪਾ ਕਰਨ ਹਮੇਸਾਂ ਚੜ੍ਹਦੀ ਕਲਾ ਬਖਸ਼ਣ ਜੀ । ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਬੂਟਾ ਸਿੰਘ ਪਟਵਾਰੀ 9815244571






