
ਫਿਰੋਜ਼ਪੁਰ,8 ਨਵੰਬਰ(ਹਰਜਿੰਦਰ ਸਿੰਘ ਕਤਨਾ)-ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਆਪਣੀ ਜਿੰਦਗੀ ਦੇ 54 ਸਾਲ ਬਿਤਾਉਣ ਵਾਲੇ ਸ਼੍ਰੋਮਣੀ ਸੰਗੀਤਕਾਰ ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਪਹਿਲੀ ਇਤਿਹਾਸਕ ਯਾਦ ਲਾਟ ਜੋ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ ਉਸ ਦਾ ਉਦਘਾਟਨ ਪ੍ਰਸਿੱਧ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੈਅਰਮੈਨ ਡਾ ਸਤਿਨਾਮ ਸਿੰਘ ਨਿੱਜਰ, ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਹਰਜਿੰਦਰ ਸਿੰਘ ਕਤਨਾ,ਭਾਈ ਮਰਦਾਨਾ ਯਾਦਗਾਰੀ ਕੀਰਤਨ ਸੁਸਾਇਟੀ ਫਿਰੋਜ਼ਪੁਰ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਅਤੇ ਕਈ ਹੋਰ ਅਹੁਦੇਦਾਰ ਵੀ ਮੌਜੂਦ ਸਨ।ਇਸ ਲਾਟ ਦੇ ਨਿਰਮਾਣ ਵਿੱਚ ਡਾ ਓਬਰਾਏ ਵਲੋਂ ਵੀ ਵੱਡਾ ਯੋਗਦਾਨ ਪਾਇਆ ਗਿਆ ਹੈ।ਉਹਨਾਂ ਸੰਬੋਧਨ ਕਰਦੇ ਹੋਏ ਹੁਣ ਆਮ ਸੰਗਤ ਇਸ ਲਾਟ ਦੇ ਖੁਲੇ ਦਰਸ਼ਨ ਕਰ ਸਕੇਗੀ।ਉਹਨਾਂ ਕਿਹਾ ਕਿ ਅੱਜ ਦੇ ਸਮੇ ਸਾਨੂੰ ਇਨ੍ਹਾਂ ਮਹਾਂਪੁਰਖਾਂ ਵਲੋਂ ਦਿਖਾਏ ਰਾਹਾਂ ਤੇ ਚੱਲਣਾ ਚਾਹੀਦਾ ਹੈ।ਉਨ੍ਹਾਂ ਹੋਰ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵਲੋਂ ਪੰਜਾਬ ਹਰਿਆਣਾ ਅਤੇ ਹਿਮਾਚਲ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਲੈਬੋਰਟਰੀਆਂ ਵੱਡੇ ਪੱਧਰ ਤੇ ਖੋਲੀਆਂ ਜਾ ਰਹੀਆਂ ਹਨ ਤੇ ਦਸੰਬਰ ਤੱਕ ਪੰਜਾਬ ਵਿੱਚ 50 ਲੈਬੋਰਟਰੀਆਂ ਖੋਲਣ ਦਾ ਟੀਚਾ ਪੂਰਾ ਹੋ ਜਾਵੇਗਾ। ਉਹਨਾਂ ਹੋਰ ਕਿਹਾ ਕਿ ਦਸੰਬਰ ਤੋਂ ਬਾਅਦ ਲੈਬੋਰਟਰੀਆਂ ਦੇ ਨਾਲ ਨਾਲ ਸਸਤੇ ਰੇਟਾਂ ਤੇ ਦਵਾਈਆਂ ਦੀਆਂ ਦੁਕਾਨਾਂ ਵੀ ਖੋਲੀਆਂ ਜਾਣਗੀਆਂ। ਉਹਨਾਂ ਹੋਰ ਕਿਹਾ ਕਿ ਲੋੜਵੰਦਾਂ ਦੀ ਮੱਦਦ ਕਰਨਾ ਉਹ ਆਪਣਾ ਧਰਮ ਸਮਝਦੇ ਹਨ ਤੇ ਉਨ੍ਹਾਂ ਦੀ ਮੱਦਦ ਕਰਕੇ ਉਹਨਾਂ ਨੂੰ ਅੰਦਰੋਂ ਖੁਸ਼ੀ ਮਿਲਦੀ ਹੈ।ਇਸ ਮੌਕੇ ਉਨਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਦਾ ਸਤਨਾਮ ਸਿੰਘ ਨਿੱਜਰ ਚੈਅਰਮੈਨ,ਹਰਪਾਲ ਸਿੰਘ ਭੁੱਲਰ, ਸਰਬਜੀਤ ਸਿੰਘ ਅਤੇ ਕਈ ਹੋਰਾਂ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ,ਜਿਲ੍ਹਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ ਸੁਖਜਿੰਦਰ ਸਿੰਘ ਹੈਅਰ, ਜਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਸ ਗੁਰਬਿੰਦਰ ਸਿੰਘ ਬਰਾੜ, ਜਿਲ੍ਹਾ ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ,ਸ਼ਰਨਜੀਤ ਬੈਂਸ, ਬਹਾਦਰ ਸਿੰਘ ਭੁੱਲਰ, ਪ੍ਰੇਮ ਮਨਚੰਦਾ,ਮਨਪ੍ਰੀਤ ਸਿੰਘ ਸੰਧੂ,ਸਿਸਪਾਲ ਲਾਡੀ, ਸੁਖਦੀਪ ਸੰਧੂ,ਬਲਵਿੰਦਰ ਪਾਲ ਸ਼ਰਮਾ,ਆਸ਼ਾ ਸ਼ਰਮਾ, ਰਵੀ ਕੁਮਾਰ,ਬ੍ਰਿਜ ਭੂਸ਼ਨ,ਰਣਜੀਤ ਸਿੰਘ ਰਾਏ,ਦਵਿੰਦਰ ਸਿੰਘ ਛਾਬੜਾ, ਜਤਿੰਦਰ ਸਿੰਘ ਮੱਖੂ ਸਮੇਤ ਹੋਰ ਸੰਸਥਾ ਦੇ ਅਹੁਦੇਦਾਰ ਅਤੇ ਪਤਵੰਤੇ ਮੌਜੂਦ ਸਨ।






