
ਮਾਨਸਾ 19 ਮਾਰਚ/ਗੁਰਜੰਟ ਸਿੰਘ ਬਾਜੇਵਾਲੀਆ/ਨਵਨਿਯੁਕਤ ਆਪ ਸਰਕਾਰ ਵੱਲੋਂ ਬੀਤੇ ਦਿਨੀਂ ਦਸ ਵਿਧਾਇਕਾਂ ਨੂੰ ਕੈਬਿਨਟ ਮੰਤਰੀ ਵਜੋਂ ਸਹੁੰ ਚੁਕਾਈ ਗਈ ਜਿਸ ਵਿੱਚ ਮਾਨਸਾ ਹਲਕੇ ਦੇ ਨਵਨਿਯਕੁਤ ਵਿਧਾਇਕ ਡਾ. ਵਿਜੈ ਸਿੰਗਲਾ ਜੀ ਦਾ ਨਾਮ ਵੀ ਸੀ । ਜਿਉਂ ਹੀ ਇਹ ਖ਼ਬਰ ਮਾਨਸਾ ਸ਼ਹਿਰ ਪਹੁੰਚੀ ਤਾਂ ਆਪ ਵਰਕਰਾਂ ਤੇ ਮਾਨਸਾ ਹਲਕਾ ਵਾਸੀਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਉਨ੍ਹਾ ਨੱਚ ਟੱਪ ਭੰਗੜੇ ਪਾ ਤੇ ਗੁਲਾਲ ਖੇਡ ਖ਼ੁਸ਼ੀ ਦਾ ਇਜਹਾਰ ਕੀਤਾ ਇਸ ਸਮੇਂ ਆਪ ਦੀ ਯੂਥ ਵਿੰਗ ਦੀ ਮੀਤ ਪ੍ਰਧਾਨ ਬੀਬਾ ਸ਼ਰਨਜੀਤ ਕੌਰ ਨੇ ਕਿਹਾ ਕਿ ਮਾਨਸਾ ਹਲਕਾ ਕਲਾ ਤੇ ਹੁਨਰ ਪੱਖੋਂ ਨਹੀਂ ਪਛੜਿਆ ਹੋਇਆ ।ਵਿਕਾਸ ਤੇ ਸਹੂਲਤਾਂ ਪੱਖੋਂ ਪਛੜਿਆ ਹੋਇਆ ਹੈ ਇਸ ਹਲਕੇ ਵਿੱਚ ਨਾਮੀ ਸਾਹਿਤਕਾਰ ਉੱਚ ਕੋਟੀ ਦੇ ਖਿਡਾਰੀ ਹਨ ਪਰ ਸਹੂਲਤਾਂ ਨਹੀਂ ਸਨ ਸੋ ਹੁਣ ਹਲਕੇ ਦੇ ਵਿਧਾਇਕ ਦਾ ਕੈਬਨਿਟ ਮੰਤਰੀ ਬਣਨਾ ਮਾਨਸਾ ਹਲਕੇ ਲਈ ਸੁਭ ਸ਼ਗਨ ਹੈ ਜੋ ਹੁਣ ਮਾਨਸਾ ਦਾ ਚੌਤਰਫਾ ਵਿਕਾਸ ਕੀਤਾ ਜਾ ਸਕੇ ਉਨ੍ਹਾ ਕਿਹਾ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਵੱਖ ਵੱਖ ਵਿਭਾਗਾਂ ਵਿੱਚ ਬੰਪਰ 25000 ਨੌਕਰੀਆਂ ਦੀ ਭਰਤੀ ਐਲਾਨ ਕੀਤਾ ਹੈ ਇਸ ਮੌਕੇ ਉਨ੍ਹਾ ਨਾਲ ਪਰਮਜੀਤ ਕੌਰ, ਡੈਜੀ,ਕਿਰਤਪਾਲ ਸਿੰਘ ਕਿਰਤੀ,ਮੰਜੂ ਰਾਣੀ,ਇੰਦਰਜੀਤ ਕੌਰ ਆਦਿ ਹਾਜ਼ਰ ਸਨ



