16.8 C
Chandigarh

TODAY NOW NEWS

Friday, March 20, 2026
HomeBREAKING NEWSਦਿੱਲੀ-ਅੰਮ੍ਰਿਤਸਰ ਕੌਮੀ ਹਾਈਵੇ 'ਤੇ ਵੱਡਾ ਹਾਦਸਾ; ਕਾਗਜ਼ਾਂ ਨਾਲ ਲੱਦੇ ਟਰੱਕ ਨੂੰ ਲੱਗੀ...

ਦਿੱਲੀ-ਅੰਮ੍ਰਿਤਸਰ ਕੌਮੀ ਹਾਈਵੇ ‘ਤੇ ਵੱਡਾ ਹਾਦਸਾ; ਕਾਗਜ਼ਾਂ ਨਾਲ ਲੱਦੇ ਟਰੱਕ ਨੂੰ ਲੱਗੀ ਅੱਗ

ਨਡਾਲਾ : ਬੀਤੀ ਰਾਤ ਕਰੀਬ 12 ਵਜੇ ਦਿੱਲੀ-ਅਮ੍ਰਿੰਤਸਰ ਰਾਸ਼ਟਰੀ ਰਾਜ ਮਾਰਗ ‘ਤੇ ਸੁਭਾਨਪੁਰ ਨਜ਼ਦੀਕ ਕਾਗਜ਼ਾਂ ਦੇ ਬੰਡਲਾਂ ਨਾਲ ਲੱਦੇ ਇਕ ਚੱਲਦੇ ਟਰੱਕ ਨੂੰ ਅੱਗ ਲੱਗ ਗਈ ਜਿਸ ਨਾਲ ਉਸ ਵਿਚ ਲੱਦੇ ਕਾਗਜ਼ਾਂ ਦੇ ਬੰਡਲ ਸੜ ਕੇ ਸੁਆਹ ਹੋ ਗਏ। ਇਸ ਤੋਂ ਇਲਾਵਾ ਅੱਗ ਨਾਲ ਟਰੱਕ ਦੇ ਰਜਿਸਟ੍ਰੇਸ਼ਨ ਕਾਗਜ਼ ਵੀ ਸੜ ਕੇ ਸੁਆਹ ਹੋ ਗਏ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।

ਹਾਈਵੇਅ ਪੁਲਿਸ ਪੈਟਰੋਲਿੰਗ ਦੇ ਏਐਸਆਈ ਕੁਲਦੀਪ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ 12 ਵਜੇ ਉਨ੍ਹਾਂ ਨੂੰ ਸੁਭਾਨਪੁਰ ਤੋਂ ਅੱਗੇ ਪਸ਼ੂ ਮੰਡੀ ਸਾਹਮਣੇ ਇਕ ਟਰੱਕ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਜਿਸ ‘ਤੇ ਕਾਰਵਾਈ ਕਰਦਿਆਂ ਉਹ ਤੁਰੰਤ ਘਟਨਾ ਸਥਾਨ ‘ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਸਿਮਰਨਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਜੈ ਸਿੰਘ ਵਾਲਾ, ਥਾਣਾ ਬੱਸੀ ਪਠਾਣਾ ਜ਼ਿਲਾ ਫਤਿਹਗੜੵ ਸਾਹਿਬ, ਅੰਮ੍ਰਿਤਸਰ ਤੋਂ ਕਾਗ਼ਜ਼ਾਂ ਦੇ ਬੰਡਲ ਲੱਦ ਕੇ ਟਰੱਕ ਨੰਬਰ ਪੀ.ਬੀ -06 ਏ.ਵਾਈ . ਦੇਰ 6735 ‘ਤੇ ਕੋਲਕਾਤਾ ਜਾ ਰਿਹਾ ਸੀ। ਉਕਤ ਸਥਾਨ ‘ਤੇ ਟਰੱਕ ਦੇ ਕੈਬਿਨ ‘ਚੋਂ ਅਚਾਨਕ ਅੱਗ ਨਿਕਲਣ ਲੱਗ ਪਈ ਤੇ ਟਰੱਕ ਚਾਲਕ ਤੁਰੰਤ ਹੁਸ਼ਿਆਰੀ ਵਰਤਦੇ ਹੋਏ ਟਰੱਕ ਰੋਕ ਕੇ ਥੱਲੇ ਉੱਤਰ ਗਿਆ। ਉਸ ਨੇ ਦੱਸਿਆ ਕਿ ਮੌਕੇ ‘ਤੇ ਕਪੂਰਥਲਾ ਤੋਂ ਬੁਲਾਈ ਗਈ ਬ੍ਰਿਗੇਡ ਦੀ ਗੱਡੀ ਵਲੋਂ ਤੁਰੰਤ ਅੱਗ ‘ਤੇ ਕਾਬੂ ਪਾਇਆ ਗਿਆ ਪਰ ਇਸ ਦੌਰਾਨ ਟਰੱਕ ਦੇ ਕੈਬਿਨ ਸਮੇਤ ਉਸ ਵਿਚ ਲੱਦੇ ਕਾਗ਼ਜ਼ਾਂ ਆਦਿ ਦਾ ਭਾਰੀ ਨੁਕਸਾਨ ਹੋ ਗਿਆ

Today Now News

RELATED ARTICLES
- Advertisment -

POPULAR POSTS