16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਖੋਖਰ ਕਲਾਂ ਚ ਦਰਜਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ।

ਖੋਖਰ ਕਲਾਂ ਚ ਦਰਜਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ।

ਪੰਜਾਬ ਚ ਅਕਾਲੀ ਭਾਜਪਾ ਅਤੇ ਕਾਂਗਰਸ ਦੇ ਰਾਜ ਤੋਂ ਅੱਕੇ ਪੰਜਾਬ ਵਾਸੀ ਆਮ ਆਦਮੀ ਪਾਰਟੀ ਨਾਲ ਜੋੜਨ ਲੱਗੇ : ਭੋਲਾ ਮਾਨ

ਮਾਨਸਾ‌ (ਗੁਰਜੰਟ ਸਿੰਘ ਬਾਜੇਵਾਲੀਆ) : ਵਿਧਾਨ ਸਭਾ ਹਲਕਾ ਸਰਦੂਲਗੜ੍ਹ ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਪਿੰਡ ਖੋਖਰ ਕਲਾਂ ਦੇ ਦਰਜਨਾਂ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਚ ਜੁਆਇਨ ਕੀਤਾ ਹੈ । ਇਸ ਮੌਕੇ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਕਿਹਾ ਪੰਜਾਬ ਚ 10 ਸਾਲ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੀ ਜਨਤਾ ਦਾ ਕੋਈ ਵਿਕਾਸ ਨਹੀਂ ਕੀਤਾ । ਜਿਸ ਨੂੰ ਚੱਲਦਾ ਕਰਕੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਇਸ ਸਰਕਾਰ ਨੇ 4 ਸਾਲਾਂ ਦੇ ਰਾਜ ਚ ਇੱਕ ਵੀ ਵਿਕਾਸ ਨਹੀਂ ਕੀਤਾ । ਜਿਸ ਤੋਂ ਤੰਗ ਪ੍ਰੇਸ਼ਾਨ ਹੁੰਦਿਆਂ ਲੋਕਾਂ ਨੇ ਇਸ ਵਾਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ । ਜਿਸ ਦੇ ਮੱਦੇਨਜ਼ਰ ਪੰਜਾਬ ਦੇ ਲੋਕ ਹੁਣੇ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜਨਾ ਸ਼ੁਰੂ ਹੋ ਗਏ ਹਨ । ਅੱਜ ਪਿੰਡ ਖੋਖਰ ਕਲਾਂ ਦੇ ਦਰਜਨਾਂ ਪਰਿਵਾਰ ਆਪ ਪਾਰਟੀ ਚ ਸ਼ਾਮਿਲ ਹੋਏ ਹਨ ।ਜਿਨ੍ਹਾਂ ਨੂੰ ਪਾਰਟੀ ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ l ਇਸ ਮੌਕੇ ਹਰਦੇਵ ਸਿੰਘ ਉੱਲਕ ,ਸੁਖਵਿੰਦਰ ਸਿੰਘ ਖੋਖਰ, ਸ਼ਿੰਗਾਰਾ ਖਾਨ,ਸੁਮਨਦੀਪ ਸ਼ਰਮਾ ਰਾਕੇਸ਼ ਜਿੰਦਲ ਫੱਤਾ ਮਾਲੋਕਾ ਆਦਿ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS