17.1 C
Chandigarh

TODAY NOW NEWS

Thursday, March 19, 2026
HomeWEIRD NEWSਪਿੰਡ ਦੇ ਸ਼ਮਸ਼ਾਨ ਘਾਟ ਚ ਹੋਇਆ ਦੋਹਰਾ ਕਤਲ : ਲਾਸ਼ਾਂ ਮਿਲੀਆਂ ਪਿੰਡ...

ਪਿੰਡ ਦੇ ਸ਼ਮਸ਼ਾਨ ਘਾਟ ਚ ਹੋਇਆ ਦੋਹਰਾ ਕਤਲ : ਲਾਸ਼ਾਂ ਮਿਲੀਆਂ ਪਿੰਡ ਦੇ ਖੇਤਾਂ ਚੋਂ : ਪੁਲਿਸ ਜਾਂਚ ਵਿਚ ਜੁਟੀ

ਦੱਸਿਆ ਜਾ ਰਿਹਾ ਹੈ ਦੋਵੇ ਕਤਲ ਪਿੰਡ ਫ਼ਜ਼ੂਪੁਰ ਦੇ ਸ਼ਮਸ਼ਾਨ ਘਾਟ ਵਿੱਚ ਸਿਰ ਉਤੇ ਗਮਲੇ ਮਾਰ ਕੇ ਕੀਤਾ ਗਿਆ

ਗੁਰਦਾਸਪੁਰ (ਲੱਕੀ ਬਟਾਲਾ) : ਗੁਰਦਾਸਪੁਰ ਦੇ ਪਿੰਡ ਫ਼ਜ਼ੂਪੁਰ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਖੇਤਾਂ ਵਿਚ ਸੁਬਹ ਸਵੇਰੇ ਦੋ ਲਾਸ਼ਾਂ ਦੇਖੀਆਂ ਗਈਆਂ ਦੋਵੇ ਮ੍ਰਿਤਕਾ ਦੀ ਉਮਰ ਕਰੀਬ 40 ਸਾਲ ਦਸੀ ਜਾ ਰਹੀ ਹੈ ਦੋਵੇ ਮ੍ਰਿਤਕ ਪਿੰਡ ਲੇਹਲ ਦੇ ਰਹਿਣ ਵਾਲੇ ਹਨ ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਵਿਚ ਜੁਟੀ ਦੱਸਿਆ ਜਾ ਰਿਹਾ ਹੈ ਦੋਵੇ ਮਰਨ ਵਾਲਿਆ ਦਾ ਕਤਲ ਪਿੰਡ ਫ਼ਜ਼ੂਪੁਰ ਦੇ ਸ਼ਮਸ਼ਾਨ ਘਾਟ ਵਿੱਚ ਸਿਰ ਉਤੇ ਗਮਲੇ ਮਾਰ ਕੇ ਕੀਤਾ ਗਿਆ ਅਤੇ ਬਾਅਦ ਵਿਚ ਲਾਸ਼ਾਂ ਨੂੰ ਪਿੰਡ ਦੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ

ਓਥੇ ਹੀ ਪਿੰਡ ਫ਼ਜ਼ੂਪੁਰ ਦੇ ਸਰਪੰਚ ਬਲਵਿੰਦਰ ਪਾਲ ਅਤੇ ਪਿੰਡ ਦੇ ਵਸਨੀਕਾ ਨੇ ਦਸਿਆ ਕਿ ਮ੍ਰਿਤਕ ਸ਼ਾਮ ਲਾਲ ਅਤੇ ਸਟੀਫਨ ਦੋਵੇ ਪਿੰਡ ਲੇਹਲ ਦੇ ਰਹਿਣ ਵਾਲੇ ਹਨ ਅਤੇ ਪਿੰਡ ਫ਼ਜ਼ੂਪੁਰ ਦੇ ਸ਼ਮਸ਼ਾਨ ਘਾਟ ਵਿੱਚ ਰਹਿੰਦੇ ਸਨ ਪਿੰਡ ਵਿੱਚ ਮੇਹਨਤ ਮਜਦੂਰੀ ਕਰਦੇ ਸਨ ਅਤੇ ਸ਼ਰਾਬ ਪੀਣ ਦੇ ਆਦੀ ਸਨ ਅਤੇ ਅੱਜ ਸੁਬਹ ਸਵੇਰੇ ਸੂਚਨਾ ਮਿਲੀ ਕੇ ਦੋਨਾਂ ਦਾ ਕਤਲ ਹੋ ਗਿਆ ਹੈ ਜਦ ਮੌਕੇ ਤੇ ਆ ਕੇ ਦੇਖਿਆ ਤਾਂ ਸ਼ਾਮ ਲਾਲ ਅਤੇ ਸਟੀਫਨ ਦੀਆਂ ਲਾਸ਼ਾਂ ਸ਼ਮਸ਼ਾਨ ਘਾਟ ਦੇ ਨਾਲ ਲਗਦੇ ਖੇਤਾਂ ਵਿੱਚ ਪਈਆਂ ਦੇਖੀਆਂ ਸ਼ਮਸ਼ਾਨ ਘਾਟ ਵਿੱਚ ਦੇਖਣ ਤੋਂ ਪਤਾ ਲਗਦਾ ਸੀ ਕਿ ਜਿਵੇਂ ਇਹਨਾਂ ਨੂੰ ਇਥੇ ਕਤਲ ਕਰਕੇ ਦੋਨਾਂ ਦੀਆਂ ਲਾਸ਼ਾਂ ਨੂੰ ਘੜੀਸ ਕੇ ਖੇਤਾਂ ਵਿੱਚ ਸੁੱਟ ਦਿਤਾ ਹੋਵੇ ਉਹਨਾਂ ਦੱਸਿਆ ਕਿ ਸ਼ਾਮ ਲਾਲ ਦੇ ਵਿੱਚ ਕੋਈ ਪਰਿਵਾਰਿਕ ਮੈਂਬਰ ਨਹੀਂ ਹੈ ਲੇਕਿਨ ਮ੍ਰਿਤਕ ਸਟੀਫਨ ਦੇ ਪਰਿਵਾਰ ਵਿਚ ਕੇਵਲ ਉਸਦੀ ਬਜ਼ੁਰਗ ਮਾਂ ਹੀ ਹੈ ਜੋ ਗੁਰਦਾਸਪੁਰ ਰਹਿੰਦੀ ਹੈ ਓਹਨਾ ਦਾ ਕਹਿਣਾ ਸੀ ਪੁਲਿਸ ਨੂੰ ਇਸ ਦੋਹਰੇ ਕਤਲ ਦੀ ਗੁੱਥੀ ਨੂੰ ਜਲਦ ਸੁਲਝਾ ਕੇ ਕਤਲ ਕਰਨ ਵਾਲੇ ਨੂੰ ਜਲਦ ਗਿਰਫ਼ਤਾਰ ਕਰਨਾ ਚਾਹੀਦਾ ਹੈ ਕਿਉਕਿ ਪਿੰਡ ਵਿਚ ਜੋ ਦਹਿਸ਼ਤ ਦਾ ਮਹੌਲ ਬਣ ਚੁਕਾ ਹੈ ਉਸਨੂੰ ਖਤਮ ਕੀਤਾ ਜਾ ਸਕੇ

ਓਥੇ ਹੀ ਦੋਹਰੇ ਕਤਲ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਅਨੁਸਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਰੋਜ਼ਾਨਾ ਰਾਤ ਨੂੰ ਨੌਜਵਾਨਾਂ ਦਾ ਇਕੱਠ ਹੁੰਦਾ ਸੀ ਲਗਦਾ ਹੈ ਕੇ ਇਸ ਦੌਰਾਨ ਹੋਏ ਝਗੜੇ ਵਿੱਚ ਸ਼ਾਮ ਲਾਲ ਅਤੇ ਸਟੀਫਨ ਦੇ ਸਿਰ ਵਿਚ ਭਾਰੀ ਗਮਲੇ ਮਾਰ ਕੇ ਕਤਲ ਕਰਕੇ ਲਾਸ਼ਾਂ ਨੂੰ ਖੇਤਾਂ ਵਿਚ ਸੁੱਟ ਦਿੱਤਾ ਗਿਆ ,,,,,ਓਹਨਾ ਦੱਸਿਆ ਕਿ ਡਾਗ ਸਕੁਐਡ ਅਤੇ ਫੋਰੈਂਸਿਕ ਟੀਮ ਦੀ ਮਦਦ ਲਈ ਜਾ ਰਹੀ ਹੈ ਅਤੇ ਨਾਲ ਹੀ ਪਿੰਡ ਵਾਸੀਆਂ ਕੋਲੋ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕੇਸ ਦਰਜ ਕਰ ਲਿਆ ਗਿਆ ਹੈ ਜਲਦ ਹੀ ਕਤਿਲਾਂ ਨੂੰ ਗਿਰਫ਼ਤਾਰ ਕਰਕੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗ

Today Now News

RELATED ARTICLES
- Advertisment -

POPULAR POSTS