8 ਮਹੀਨੇ ਦੇ ਲਾਕ ਡਾਊਨ ਤੋਂ ਬਾਅਦ ਸਿਨਮਾ ਘਰਾਂ ਦੀ ਸ਼ਾਨਦਾਰ ਫ਼ਿਲਮਾਂ ਵਿਚੋਂ ਇਕ ਹੈ ਲੱਕੀ ਨਾਡਇਡਵਾਲਾ ਮੋਰਾਨੀ ਪ੍ਰੋਡਕਸ਼ਨ ਦੀ ਫਿਲਮ “ਸੇਯੋਨੀ” ਜਿਸ ਵਿੱਚ ਤਨਮਯ ਸਿੰਘ ਦੀ ਪੇਸ਼ਕਸ਼ ਹੈ ਇਹ ਫਿਲਮ ਮਿਊਜ਼ਿਕਲ, ਐਕਸ਼ਨ, ਥ੍ਰਿਲਰ ਦੇ ਰੂਪ ਵਿੱਚ ਨਜ਼ਰ ਆਵੇਗੀ

ਅਮਰਨਾਥ (ਮੁੰਬਈ) : “ਸੇਯੋਨੀ” ਇਸ ਸਾਲ ਬਾਲੀਵੁੱਡ ਦੀਆਂ ਸ਼ਾਨਦਾਰ ਫ਼ਿਲਮਾਂ ਵਿਚੋਂ ਇਕ ਹੈ ਕੁਝ ਦਿਨ ਪਹਿਲਾਂ ਹੀ ਇਸ ਦਾ ਟ੍ਰੇਲਰ ਤੇ ਸੰਗੀਤ ਲੌਂਚ ਕੀਤਾ ਗਿਆ ਸੀ ਜਿਸ ਵਿੱਚ ਮੀਕਾ ਸਿੰਘ, ਵਿੰਦੂ ਦਾਰਾ ਸਿੰਘ, ਜ਼ਾਯਦ ਖਾਨ, ਨਿਸ਼ਾਂਤ ਮਲਕਾਨੀ, ਨਿਰਮਾਤਾ ਮੋਹੰਮਦ ਮੋਰਾਨੀ, ਲੱਕੀ ਮੋਰਾਨੀ ਨਜ਼ਰ ਆਏ ਸਨ
ਫਿਲਮ ਦੀ ਘੋਸ਼ਣਾ ਤੇ “ਸੇਯੋਨੀ” ਦੇ ਟਾਈਟਲ ਟਰੈਕ ਰਿਲੀਜ਼ ਨੇ ਦੁਨੀਆਂ ਭਰ ਵਿੱਚ ਲੱਖਾਂ ਪ੍ਰਸ਼ੰਸਕ ਦੀ ਰੁਚੀ ਨੂੰ ਵਧਾ ਦਿੱਤਾ ਹੈ “ਸੇਯੋਨੀ” ਦੇ ਟ੍ਰੇਲਰ ਤੇ ਸੰਗੀਤ ਦੇ ਲੌਂਚ ਤੋਂ ਬਾਅਦ ਟੀ.ਸੀਰੀਜ਼ ਦੇ ਯੂ ਟਿਊਬ ਚੈਨਲ ਤੇ ਪ੍ਰਸ਼ੰਸਕਾਂ ਦੇ ਅਣਗਿਣਤ ਵਿਚਾਰ ਦੁਨੀਆਂ ਭਰ ਤੋਂ ਆਉਣ ਲੱਗੇ
ਇਹ ਫਿਲਮ ਕੁਸ਼ਲ ਕਲਾਕਾਰ ਤਨਮਯ ਸਿੰਘ ਦੀ ਪਹਿਲੀ ਫਿਲਮ ਹੈ ਜਿਸ ਅਦਾਕਾਰਾ ਮੁਸਕਾਨ ਸੇਠੀ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ

ਫਿਲਮ “ਸੇਯੋਨੀ” ਇਕ ਸੰਗੀਤਮਈ, ਐਕਸ਼ਨ, ਥ੍ਰਿਲਰ ਹੈ ਇਸ ਦੀ ਕਹਾਣੀ ਅੰਤ ਤਕ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖੇਗੀ
ਇਸ ਫਿਲਮ ਦੇ ਗਾਣੇ ਵੀ ਬਹੁਤ ਵਧੀਆ ਨੇ । ਅਰੀਜੀਤ ਸਿੰਘ, ਬੀ. ਪ੍ਰਾਕ ਵਰਗੇ ਗਾਇਕਾਂ ਨਾਲ ਇਸ ਫਿਲਮ ਵਿੱਚ ਹਰ ਉਹ ਖੂਬੀ ਹੈ ਜੋ ਇਸਨੂੰ 2020-2021 ਦੀ ਸਬ ਤੋਂ ਵੱਡੀ ਮਿਊਜ਼ਿਕਲ ਬਲਾਕਬਸਟਰ ਬਣਾਉਂਦੀ ਹੈ ।
“ਸੇਯੋਨੀ” ਉਹਨਾਂ ਸਾਉੰਡਟ੍ਰੈਕ ਵਿਚੋਂ ਇਕ ਹੈ ਜੋ ਅੱਜ ਵੀ ਰਿਲੀਜ਼ ਹੋਣ ਦੇ ਦਹਾਕਿਆਂ ਬਾਅਦ ਵੀ ਦੁਨੀਆਂ ਭਰ ਦੇ ਹਜਾਰਾਂ ਸੰਗੀਤ ਪ੍ਰੇਮੀਆਂ ਦਾ ਪਸੰਦੀਦਾ ਗੀਤ ਹੈ ।

ਟ੍ਰੇਲਰ ਤੇ ਲੋਕਾਂ ਦੇ ਰੁਝਾਨ ਤੋਂ ਖੁਸ਼ ਲੱਕੀ ਤੇ ਮੋਰਾਨੀ ਨੇ ਕਿਹਾ “ਅਸੀਂ ਅਸਲੀਅਤ ਵਿੱਚ ਖੁਸ਼ ਹਾਂ ਕਿ ਸਿਨਮਾਘਰ ਖੁੱਲ ਗਏ ਹਨ ਤੇ ਦਰਸ਼ਕ ਫ਼ਿਲਮਾਂ ਦੇਖ ਸਕਦੇ ਹਨ । ਤਨਮਯ ਤੇ ਮੁਸਕਾਨ ਬੇਹੱਦ ਪ੍ਰਤਿਭਾਵਾਨ ਯੁਵਾ ਕਲਾਕਾਰ ਹਨ । ਅਸੀਂ ਸਾਰੇ ਉਹਨਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ । ਫਿਲਮ ਦੀ ਸੰਗੀਤ ਐਲਬਮ ਯੂ.ਐੱਸ.ਪੀ. ਹੈ । ਸਾਨੂ ਆਸ ਹੈ ਦਰਸ਼ਕ ਇਸ ਫਿਲਮ ਨੂੰ ਉੰਨਾ ਹੀ ਪਸੰਦ ਕਰਨਗੇ ਜਿੰਨੀ ਇਸ ਫਿਲਮ ਨੂੰ ਬਣਾ ਕੇ ਸਾਨੂੰ ਖੁਸ਼ੀ ਹੋਈ ਹੈ । “
ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰਦੇ ਹੋਏ ਮੁੱਖ ਕਲਾਕਾਰ ਤਨਮਯ ਸਿੰਘ ਨੇ ਕਿਹਾ, “ਮੈਂ ਉਤਸ਼ਾਹਿਤ ਹਾਂ ਤੇ ਰਿਲੀਜ਼ ਦਾ ਇੰਤਜ਼ਾਰ ਕਰ ਰਿਹਾ ਹਾਂ, ਇਹ ਮੇਰੀ ਡੇਬਯੂ ਫਿਲਮ ਹੈ ਜੋ ਬਹੁਤ ਖਾਸ ਹੈ, ਇਸ ਫਿਲਮ ਵਿੱਚ ਸੱਬ ਕੁਝ ਉੱਚ ਕੋਟੀ ਦਾ ਹੈ, ਕਹਾਣੀ, ਸੰਗੀਤ, ਸੱਬ ਕੁਝ ਮੈਨੂੰ ਆਸ ਹੈ ਦਰਸ਼ਕ ਇਸ ਫਿਲਮ ਨੂੰ ਉੰਨਾ ਹੀ ਪਸੰਦ ਕਰਨਗੇ ਜਿੰਨਾ ਮਜ਼ਾ ਮੈਨੂੰ ਇਸ ਵਿੱਚ ਕੰਮ ਕਰਕੇ ਆਇਆ ਹੈ ।”






