ਨੌਜਵਾਨ ਨੇ ਫ਼ੌਜ ਤੇ ਪੁਲਿਸ ਨੂੰ ਪਰੇਸ਼ਾਨ ਕਰਨ ਦੀ ਨੀਅਤ ਨਾਲ ਅੰਬਾਲਾ ਏਅਰਬੇਸ, ਦਿੱਲੀ, ਸ੍ਰੀਰਾਮਨਗਰੀ ਅਯੁੱਧਿਆ ਤੇ ਪੰਜਾਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਅੰਬਾਲਾ,ਬਿਊਰੋ : ਇਕ ਨੌਜਵਾਨ ਓਐੱਲਐਕਸ ‘ਤੇ ਠੱਗੀ ਦਾ ਸ਼ਿਕਾਰ ਹੋ ਗਿਆ। ਉਸ ਨਾਲ ਕਿਸੇ ਨੇ ਖ਼ੁਦ ਨੂੰ ਆਰਮੀ ਮੈਨ ਦੱਸ ਕੇ ਠੱਗੀ ਕਰ ਲਈ। ਇਸ ਤੋਂ ਦੁਖੀ ਤੇ ਗੁੱਸੇ ‘ਚ ਆਏ ਨੌਜਵਾਨ ਨੇ ਫ਼ੌਜ ਤੇ ਪੁਲਿਸ ਨੂੰ ਪਰੇਸ਼ਾਨ ਕਰਨ ਦੀ ਨੀਅਤ ਨਾਲ ਅੰਬਾਲਾ ਏਅਰਬੇਸ, ਦਿੱਲੀ, ਸ੍ਰੀਰਾਮਨਗਰੀ ਅਯੁੱਧਿਆ ਤੇ ਪੰਜਾਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਪੱਤਰ ਭੇਜਿਆ। ਉਸ ਨੂੰ ਅੰਬਾਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਧਮਕੀ ਭਰਿਆ ਪੱਤਰ ਕੁੜੀ ਦੇ ਨਾਂ ਭੇਜਿਆ ਸੀ।
OLX ‘ਤੇ ਮੋਬਾਈਲ ਖਰੀਦਣ ਦੇ ਨਾਂ ‘ਤੇ ਹੋਈ ਸੀ ਠੱਗੀ,
ਫੜੇ ਗਏ ਨੌਜਵਾਨ ਵਿਸ਼ਾਲ ਕੁਮਾਰ ਨੇ ਪੁਲਿਸ ਦੇ ਸਾਹਮਣੇ ਖ਼ੁਲਾਸਾ ਕੀਤਾ ਕਿ ਧਮਕੀ ਭਰੇ ਪੱਤਰ ‘ਚ ਜਿਸ ਕੁੜੀ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਕਾਲਪਨਿਕ ਹੈ। ਉਸ ਨੇ ਪੁਲਿਸ ਨੂੰ ਪੁੱਛਗਿੱਛ ‘ਚ ਦੱਸਿਆ ਕਿ ਉਸ ਨੇ ਇੰਟਰਨੈੱਟ ‘ਤੇ ਏਅਰਫੋਰਸ, ਸੀਆਰਪੀਐੱਫ, ਆਈਟੀਬੀਪੀ, ਆਰਈਐੱਸਐੱਫ ਤੇ ਬੀਐੱਸਐੱਫ ਹੈੱਡ ਕੁਆਰਟਰ ਬਾਰੇ ‘ਚ ਜਾਣਕਾਰੀ ਜੁਟਾਈ। ਇਸ ਤੋਂ ਬਾਅਦ ਪੱਤਰ ਲਿਖ ਕੇ ਕੌਲ ਪਿੰਡ ਦੇ ਇਕ ਦੁਕਾਨ ‘ਤੇ 15-16 ਅਗਸਤ ਨੂੰ ਫੋਟੋ ਸਟੇਟ ਕਰਵਾਇਆ। ਇਸ ‘ਚ 15,17,21,25 ਤੇ 29 ਅਗਸਤ ਨੂੰ ਅੰਬਾਲਾ ਏਅਰਬੇਸ, ਦਿੱਲੀ, ਸ੍ਰੀਰਾਮਨਗਰੀ ਅਯੁੱਧਿਆ ਤੇ ਪੰਜਾਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।
ਠੱਗੇ ਜਾਣ ਤੋਂ ਆਹਤ ਸੀ ਵਿਸ਼ਾਲ
ਵਿਸ਼ਾਲ ਨੇ ਪੁਲਿਸ ਨੂੰ ਦੱਸਿਆ ਕਿ ਜੁਲਾਈ 2020 ‘ਚ ਓਐੱਲਐੱਕਸ ‘ਤੇ ਵਿਸ਼ਾਲ 5ਐਕਸ ਮੋਬਾਈਲ ਖਰੀਦਣ ਦੀ ਇੱਛਾ ਪ੍ਰਗਟਾਈ। ਇਸ ‘ਚ ਉਸ ਨਾਲ 3200 ਰੁਪਏ ਦੀ ਠੱਗੀ ਹੋ ਗਈ। ਵਿਸ਼ਾਲ ਦਾ ਕਹਿਣਾ ਹੈ ਕਿ OLX ‘ਤੇ ਆਰਮੀ ਵਾਲਿਆਂ ਦੇ ਨਾਂ ‘ਤੇ ਕਿਸੇ ਨੇ ਫ਼ਰਜੀ ਪੋਸਟ ਪਾ ਕੇ ਉਸ ਨੂੰ ਠੱਗਿਆ ਹੈ, ਇਸ ਨਾਲ ਉਸ ਦੀ ਰੰਜ਼ਿਸ਼ ਪੈ ਗਈ। ਇਸ ਲਈ ਉਸ ਨੇ ਆਰਮੀ ਵਾਲਿਆਂ ਨੂੰ ਧਮਕੀ ਭਰੇ ਪੱਤਰ ‘ਚ ਨਿਸ਼ਾਨਾ ਬਣਾਇਆ ਸੀ।




