ਬੇਜੁਵਾਨ ਜਾਨਵਰ ਦੀ ਸੇਵਾ, ਉਹਨਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਹਰ ਇੱਕ ਦਾ ਫਰਜ : ਬੀਹਲਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਵੱਲੋ ਅਪਾਹਜ ਗਊ ਸੇਵਾ ਆਸ਼ਰਮ ਰਾਮ ਬਾਗ ਬਰਨਾਲਾ ਵਿਖੇ ਚੱਲ ਰਹੀ ਉਸਾਰੀ ਵਿੱਚ ਆਪਣੀ ਨਿੱਜੀ ਜੇਬ ਵਿੱਚੋਂ 31000 ਦਾ ਯੋਗਦਾਨ ਪਾਇਆ। ਬੇਜੁਵਾਨ ਜਾਨਵਰ ਦੀ ਸੇਵਾ, ਉਹਨਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਹਰ ਇੱਕ ਦਾ ਫਰਜ ਬਣਦਾ ਹੈ। ਅੱਤ ਦੀ ਗਰਮੀ ਵਿੱਚ ਬੇਸਹਾਰਾ ਜਾਨਵਰਾਂ ਵਾਸਤੇ ਹਰਾ-ਚਾਰਾ, ਪਾਣੀ ਅਤੇ ਸਾਡੇ ਘਰਾ ਵਿੱਚ ਆਉਂਦੇ ਪੰਛੀਆਂ ਵਾਸਤੇ ਦਾਣਾ ਪਾਣੀ ਪਾਉਣਾ ਚਾਹੀਦਾ ਹੈ। ਇਸ ਸਮੇ ਚੇਅਰਮੈਨ ਸ਼ਾਮ ਲਾਲ ਚੌਧਰੀ, ਪ੍ਰਧਾਨ ਪਰਦੀਪ ਗੋਇਲ, ਸੈਕਟਰੀ ਮੋਤੀ ਰਾਮ, ਖ਼ਜ਼ਾਨਚੀ ਭਾਰਤ ਮੋਦੀ, ਰਾਮ ਪਾਲ ਸਿੰਗਲਾਂ, ਭਗਵਾਨ ਦਾਸ ਬਾਂਸਲ, ਵਿਕਾਸ ਬਾਂਸਲ, ਸਾਬਕਾ ਪ੍ਰਧਾਨ ਜਗੀਰ ਸਿੰਘ ਜਗਤਾਰ, ਰਾਜੀਵ, ਲਾਜਪਤ ਰਾਏ ਚੋਪੜਾ, ਠੇਕੇਦਾਰ ਬਲਵੀਰ ਦਾਸ, ਇੰਜੀਨੀਅਰ ਕਮਲ ਕੁਮਾਰ, ਰਾਕੇਸ਼ ਨੋਨੀ, ਮਨੇਜਰ ਕਪਿਲ ਕੁਮਾਰ, ਗੌਤਮ ਸ਼ਰਮਾ, ਸ਼ੀਤਲ ਵਜੀਦਕੇ, ਦਵਿੰਦਰ ਫਾਊਡੇਸ਼ਨ ਦੇ ਪ੍ਰਧਾਨ ਹਰਮਨ ਸਿੰਘ ਬਾਜਵਾ ਮੌਜੂਦ ਸਨ।






