ਪਿੰਡ ਦੀ ਸਰਪੰਚ ਰੂਪ ਕੌਰ ਅਤੇ ਸਾਬਕਾ ਸਰਪੰਚ ਮਹਿਤਾ ਸਿੰਘ ਨੇ ਇਸ ਕਾਰਜ ਲਈ ਪਰਿਵਾਰ ਦੀ ਸ਼ਲਾਘਾ ਕੀਤੀ।

ਮਾਨਸਾ/ਝੁਨੀਰ (ਗੁਰਜੰਟ ਸਿੰਘ ਬਾਜੇਵਾਲੀਆ) : ਡੇਰਾ ਸੱਚਾ ਸੌਦਾ ਸਰਸਾ ਸ਼ਾਹੀ ਕੰਟੀਨ ਦੇ ਸੇਵਾਦਾਰ ਗੁਰਚਰਨ ਸਿੰਘ ਸੇਵਾ ਮੁਕਤ ਫੌਜੀ ਪਿੰਡ ਉੱਲਕ ਦੀ ਯਾਦ ਚ ਉਹਨਾਂ ਨਮਿੱਤ ਰੱਖੀ ਨਾਮ ਚਰਚਾ ਦੌਰਾਨ ਸਮਾਜ ਭਲਾਈ ਲਈ ਦਾਨ ਕੀਤਾ ਹੈ ।ਬਲਾਕ ਝੁਨੀਰ ਦੇ 15 ਮੈਂਬਰ ਹਰਬੰਸ ਇੰਸਾਂ ਨੇ ਦੱਸਿਆ ਕਿ ਸ਼ਾਹੀ ਕੰਟੀਨ ਦੇ ਸੇਵਾਦਾਰ ਗੁਰਬਚਨ ਸਿੰਘ ਸਾਬਕਾ ਫੌਜੀ ਨੇ ਜਿੱਥੇ ਅਪਣੀ ਫੌਜ ਦੀ ਨੌਕਰੀ ਦੌਰਾਨ ਦੇਸ਼ ਦੀ ਸੇਵਾ ਕੀਤੀ ਉਥੇ ਪਿਛਲੇ 20-25 ਸਾਲਾ ਤੋ ਡੇਰਾ ਸੱਚਾ ਸੌਦਾ ਸਰਸਾ ਦੇ ਮਾਨਵਤਾ ਭਲਾਈ ਕਾਰਜਾਂ ਚ ਵਧ ਚੜ ਕੇ ਹਿੱਸਾ ਲਿਆ ।ਪਿਛਲੇ ਦਿਨੀ ਉਹ ਬਜੁਰਗ ਅਵਸਥਾ ਚ ਹੱਸਦੇ ਖੇਡਦੇ ਪਰਿਵਾਰ ਨੂੰ ਛੱਡ ਕੇ ਪਰਿਵਾਰ ਤੋ ਸਦਾ ਲਈ ਵਿੱਛੜ ਕੇ ਸੱਚਖੰਡ ਜਾ ਬਿਰਾਜੇ ।ਜਿੰਨਾ ਨਮਿੱਤ ਪਰਿਵਾਰ ਵਲੋ ਰੱਖੀ ਨਾਮ ਚਰਚਾ ਉਪਰੰਤ ਪਿੰਡ ਦੇ ਸਰਕਾਰੀ ਮਿਡਲ ਸਕੂਲ ਨੂੰ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆ ਪੀਣ ਵਾਲੇ ਪਾਣੀ ਲਈ ਇੱਕ ਵਾਟਰ ਕੂਲਰ,ਸਰਕਾਰੀ ਪ੍ਇਮਰੀ ਸਕੂਲ ਲਈ 5ਛੱਤ ਵਾਲੇ ਪੱਖੇ ,ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ,ਪਿੰਡ ਦੇ ਗੁਰੂਘਰ ਲਈ 51 ਸੌ ਰੁਪਏ ,ਗੳਸ਼ਾਲਾ ਲਈ 11ਸੌ ਰੁਪਏ ,ਬੀਬੀ ਬੀਰੋ ਭਾਈ ਭਗਤੂ ਧਾਰਮਿਕ ਸਥਾਨ ਲਈ ਬਰਤਨ ,ਬਾਬਾ ਠੱਲਾ ਦਾਸ ਧਾਰਮਿਕ ਸਥਾਨ ਲਈ 21ਸੌ ਰੁਪਏ ,ਬਾਬਾ ਬਿਰਲਾ ਫੱਕਰ ਪਿੰਡ ਚੂਹੜੀਆ ਦੀ ਸਮਾਧ ਲਈ 11ਸੌ ਰੁਪਏ ਦਾਨ ਵਜੋ ੳਹਨਾ ਦੀ ਧਰਮਪਤਨੀ ਮਾਤਾ ਭਜਨ ਕੌਰ ,ਬੇਟੇ ਮੰਦਰ ਸਿੰਘ ,ਜਸਵਿੰਦਰ ਸਿੰਘ,ਜਸਵੰਤ ਸਿੰਘ ,ਭਗਵੰਤ ਸਿੰਘ,ਪੋਤਰੇ ਗੁਰਵੀਰ ਸਿੰਘ ,ਸਿਮਰਜੀਤ ਸਿੰਘ ਆਦਿ ਪਰਿਵਾਰ ਨੇ ਦਿੱਤੇ ਹਨ।ਇਸ ਮੌਕੇ ਵੱਖ ਵੱਖ ਬਲਾਕਾ ਦੇ ਜੁੰਮੇਵਾਰ ਅਤੇ ੳਹਨਾ ਨਾਲ ਸੇਵਾ ਕਰ ਰਹੇ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨੂੰ ਸਨਮਾਨਿਤ ਕੀਤਾ ।ਪਿੰਡ ਦੀ ਸਰਪੰਚ ਰੂਪ ਕੌਰ ਅਤੇ ਸਾਬਕਾ ਸਰਪੰਚ ਮਹਿਤਾ ਸਿੰਘ ਨੇ ਇਸ ਕਾਰਜ ਲਈ ਪਰਿਵਾਰ ਦੀ ਸ਼ਲਾਘਾ ਕੀਤੀ।





