17.1 C
Chandigarh

TODAY NOW NEWS

Thursday, March 19, 2026
HomeBREAKING NEWSਕੋਵਿਡ ਵੈਕਸੀਨੇਸ਼ਨ ਦਾ ਆਂਕੜਾ ਗਿਆਰਾਂ ਲੱਖ ਦੇ ਪਾਰ

ਕੋਵਿਡ ਵੈਕਸੀਨੇਸ਼ਨ ਦਾ ਆਂਕੜਾ ਗਿਆਰਾਂ ਲੱਖ ਦੇ ਪਾਰ

ਕਪੂਰਥਲਾ, 12 ਫਰਵਰੀ(ਨਿਰਮਲ ਸਿੰਘ) – ਜਿਲੇ ਵਿਚ ਕੋਵਿਡ ਵੈਕਸੀਨੇਸ਼ਨ ਦਾ ਆਂਕੜਾ ਗਿਆਰਾਂ ਲੱਖ ਦੇ ਪਾਰ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਕਪੂਰਥਲਾ ਡਾ.ਗੁਰਿੰਦਰ ਬੀਰ ਕੌਰ ਨੇ ਦੱਸਿਆ ਕਿ ਕੋਵਿਡ ਤੋਂ ਬਚਾਅ ਲਈ ਵੈਕਸੀਨੇਸ਼ਨ ਬਹੁਤ ਜਰੂਰੀ ਹੈ ਤੇ ਇਸ ਦੀਆਂ ਦੋਨੋਂ ਡੋਜ ਲਾਭਪਾਤਰੀਆਂ ਨੂੰ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਹੈਲਥ ਵਰਕਰਾਂ, ਫਰੰਟਲਾਈਨ ਵਰਕਰਾਂ, ਕੋਮੋਰਬਿਡ ਕੰਡੀਸ਼ਨ ਵਾਲੇ ਮਰੀਜ ਅਤੇ 60 ਸਾਲ ਤੋਂ ਉੱਪਰ ਦੇ ਮਰੀਜਾਂ ਲਈ ਬੂਸਟਰ ਡੋਜ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਵੈਕਸੀਨੇਸਨ ਤੋਂ ਵਾਂਝਾ ਨਾ ਰਹੇ। ਸਿਵਲ ਸਰਜਨ ਡਾ.ਗੁਰਿੰਦਰ ਬੀਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੈਕਸੀਨੇਸ਼ਨ ਦੇ ਬਾਅਦ ਵੀ ਕੋਵਿਡ ਐਪ੍ਰੋਪਰੀਏਟ ਬਿਹੇਵੀਅਰ ਦੀ ਪਾਲਣਾ ਕਰਨ ।
ਇਸ ਮੌਕੇ ਡੀਆਈਓ ਡਾ ਰਣਦੀਪ ਸਿੰਘ ਨੇ ਦੱਸਿਆ ਕਿ ਵੈਕਸੀਨੇਸਨ ਦਾ ਸੋ ਫੀਸਦੀ ਦਾ ਟੀਚਾ ਪ੍ਰਾਪਤ ਕਰਨ ਲਈ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਕੋਈ ਵੀ ਲਾਭਪਾਤਰੀ ਵੈਕਸੀਨੇਸਨ ਤੋਂ ਵਾਂਝਾ ਨਾ ਰਹੇ।

Today Now News

RELATED ARTICLES
- Advertisment -

POPULAR POSTS