17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੂਬੇ 'ਚ ਡਾਕਟਰਾਂ ਦੀ 3 ਰੋਜ਼ਾ ਹੜਤਾਲ ਅੱਜ ਤੋਂ ਸ਼ੁਰੂ,OPD ਬੰਦ, ਸਿਰਫ...

ਸੂਬੇ ‘ਚ ਡਾਕਟਰਾਂ ਦੀ 3 ਰੋਜ਼ਾ ਹੜਤਾਲ ਅੱਜ ਤੋਂ ਸ਼ੁਰੂ,OPD ਬੰਦ, ਸਿਰਫ ਐਮਰਜੈਂਸੀ ਸੇਵਾਵਾਂ ਜਾਰੀ

ਪੰਜਾਬ ਸਰਕਾਰ ਵਲੋਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੇ ਫੈਸਲੇ ਨੂੰ ਵਿਚਾਰਨ ਲਈ PCMS ਐਸੋਸੀਏਸ਼ਨ ਅਤੇ ਵੱਖ ਵੱਖ ਡਾਕਟਰਾਂ ਦੀਆਂ ਜਥੇਬੰਦੀਆਂ ਵੱਲੋਂ ਅੱਜ ਪੂਰੇ ਸੂਬੇ ਵਿੱਚ 3 ਦਿਨਾਂ ਦੀ ਹੜਤਾਲ ਕੀਤੀ ਗਈ ਹੈ.

ਮੋਗਾ (ਹਰਪਾਲ ਸਹਾਰਨ) : ਪੰਜਾਬ ਸਰਕਾਰ ਵਲੋਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੇ ਫੈਸਲੇ ਨੂੰ ਵਿਚਾਰਨ ਲਈ ਪੀਸੀਐਮ‌ਐਸ ਐਸੋਸੀਏਸ਼ਨ ਅਤੇ ਵੱਖ ਵੱਖ ਡਾਕਟਰਾਂ ਦੀਆਂ ਜਥੇਬੰਦੀਆਂ ਵੱਲੋਂ ਅੱਜ ਪੂਰੇ ਸੂਬੇ ਵਿੱਚ 3 ਦਿਨਾਂ ਦੀ ਹੜਤਾਲ ਕੀਤੀ ਗਈ ਹੈ. ਇਸਦੇ ਚਲਦਿਆਂ ਅੱਜ ਤੋਂ ਐਮਰਜੈਂਸੀ ਸੇਵਾਵਾਂ ਨੂੰ ਛੱਡ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ।

ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਡਾ ਗਗਨਦੀਪ ਨੇ ਦੱਸਿਆ ਕਿ ਇਸ ਫੈਸਲੇ ਨਾਲ ਸਰਕਾਰ ਨੇ ਸਰਕਾਰੀ ਡਾਕਟਰਾਂ , ਜ਼ੋ ਕਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਡਿਊਟੀ ਨਿਭਾ ਰਹੇ ਹਨ , ਅਤੇ ਜਿਸ ਦੌਰਾਨ ਉਹਨਾਂ ਵਿਚੋਂ ਵੱਡੀ ਗਿਣਤੀ ਵਿਚ ਕਰੋਨਾ ਦਾ ਸ਼ਿਕਾਰ ਹੀ ਨਹੀਂ ਹੋਏ ਸਗੋਂ ਕਈ ਮੌਤ ਦੇ ਮੂੰਹ ਵਿੱਚ ਵੀ ਚਲੇ ਗਏ,ਨਾਲ ਉਹਨਾਂ ਦਾ ਮਨੋਬਲ ਤੋੜ ਰਹੀ ਹੈ। ਜਿਸ ਨਾਲ ਭਵਿੱਖ ਵਿੱਚ ਸਰਕਾਰੀ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ।

ਉਹਨਾਂ ਕਿਹਾ ਕਿ ਸਰਕਾਰ ਦੇ ਫੈਸਲੇ ਨੂੰ ਤੁਰੰਤ ਵਾਪਸ ਕਰਾਉਣ ਲਈ ਅਸੀਂ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ ਉਨ੍ਹਾਂ ਕਿਹਾ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਇਸ ਨਾਲ ਆਮ ਲੋਕਾਂ ਨੂੰ ਜੋ ਪਰੇਸ਼ਾਨੀ ਹੋ ਗਈ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ।
ਉਹਨਾਂ ਕਿਹਾ ਕਿ ਸਰਕਾਰ ਅਨਰੈਸਟ ਚੱਲ ਰਹੀ ਹੈ ਅਤੇ ਮੰਤਰੀਆਂ ਦੇ ਫੇਰਬਦਲ ਕਰਨ ‘ਚ ਰੁੱਝੀ ਹੈ ਸਰਕਾਰ । ਉਹਨਾਂ ਕਿਹਾ ਕਿ ਸਿਰਫ਼ ਤੇ ਸਿਰਫ਼ ਹਮੇਸ਼ਾਂ ਦੀ ਤਰ੍ਹਾਂ ਭਰੋਸਾ ਹੀ ਦਿੱਤਾ ਜਾਂਦਾ ਸਾਨੂੰ ਹੋਰ ਕੁਝ ਨਹੀਂ ।

Today Now News

RELATED ARTICLES
- Advertisment -

POPULAR POSTS