17.1 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੇ ਐਨ ਪੀ ਏ ਭੱਤੇ ਵਿੱਚ ਕਟੋਤੀ ਦੇ...

ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੇ ਐਨ ਪੀ ਏ ਭੱਤੇ ਵਿੱਚ ਕਟੋਤੀ ਦੇ ਵਿਰੋਧ ਵਿੱਚ ਡਾਕਟਰਾਂ ਵੱਲੋਂ ਇੱਕ ਦਿਨਾਂ ਹੜਤਾਲ

ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਉ.ਪੀ.ਡੀ. ਸੇਵਾਵਾਂ ਕੀਤੀਆਂ ਬੰਦ : ਕਈ ਮਰੀਜ ਹੋ ਰਹੇ ਪ੍ਰੇਸ਼ਾਨੀ ਦਾ ਸ਼ਿਕਾਰ
ਡਾਕਟਰਾਂ ਨੇ ਕਿਹਾ ਅਗਰ ਸਰਕਾਰ ਨੇ ਉਨਾਂ ਦਾ ਐਨ ਪੀ ਏ ਪਹਿਲਾਂ ਵੀ ਤਰ੍ਹਾਂ ਨਾ ਕੀਤਾ ਬਹਾਲ ਤਾ ਆਉਂਦੇ ਦਿਨਾਂ ਵਿੱਚ ਮੁਕੰਮਲ ਕੰਮਕਾਜ ਕਰਨਗੇ ਠੱਪ ਲੋੜ ਪਈ ਤਾਂ ਸਮੂਹਿਕ ਰੂਪ ਵਿੱਚ ਨੋਕਰੀ ਤੋਂ ਦੇਣਗੇ ਅਸਤੀਫ਼ਾ

ਤਰਨਤਾਰਨ (ਜਸਬੀਰ ਸਿੰਘ) : ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਲਾਗੂ ਕੀਤੇ ਛੇਵੇਂ ਪੇ ਕਮਿਸ਼ਨ ਵਿੱਚ ਡਾਕਟਰਾਂ ਨੂੰ ਤਨਖਾਹ ਦੇ ਨਾਲ ਮਿਲਦੇ ਐਨ ਪੀ ਏ ਭੱਤੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਜਿਸ ਨੂੰ ਲੈਕੇ ਡਾਕਟਰਾਂ ਵਿੱਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ ਡਾਕਟਰਾਂ ਵੱਲੋਂ ਸਰਕਾਰ ਦੇ ਉੱਕਤ ਫੈਸਲੇ ਦਾ ਵਿਰੋਧ ਕਰਦਿਆਂ ਇੱਕ ਦਿਨਾਂ ਹੜਤਾਲ ਤੇ ਜਾਂਦਿਆਂ ਉ . ਪੀ ਼਼ਪੀ ਼਼ਸੇਵਾਵਾਂ ਬੰਦ ਰੱਖੀਆਂ ਗਈਆਂ ਇਸ ਮੌਕੇ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਗੇਟ ਰੈਲੀ ਕਰਕੇ ਸਰਕਾਰ ਖ਼ਿਲਾਫ਼ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਡਾਕਟਰਾਂ ਦੀ ਜਾਇੰਟ ਐਕਸ਼ਨ ਕਮੇਟੀ ਦੇ ਆਗੂ ਡਾਕਟਰ ਜਤਿੰਦਰ ਸਿੰਘ ਪੰਨੂ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਨੂੰ ਤਨਖਾਹ ਤੋਂ ਇਲਾਵਾ ਐਨ ਪੀ ਏ ਭੱਤਾ ਦਿੱਤਾ ਜਾ ਰਿਹਾ ਹੈ ਡਾਕਟਰ ਮਿਲ ਰਹੇ 25 ਫੀਸਦੀ ਐਨ ਪੀ ਏ ਭੱਤੇ ਦੇ ਵਾਧੇ ਦੀ ਮੰਗ ਕਰਦੇ ਆ ਰਹੇ ਸਨ ਲੇਕਿਨ ਵਾਧੇ ਦੀ ਜਗ੍ਹਾ ਐਨ ਪੀ ਏ ਭੱਤੇ ਵਿੱਚ ਕਟੌਤੀ ਕਰ ਦਿੱਤੀ ਹੈ ਡਾਕਟਰ ਪੰਨੂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਡਾਕਟਰਾਂ ਨੂੰ ਵਾਧਾ ਦੇਣ ਦੀ ਥਾਂ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਪੰਨੂ ਨੇ ਕਿਹਾ ਡਾਕਟਰ ਸਰਕਾਰ ਦੀ ਧੱਕੇਸ਼ਾਹੀ ਨਹੀਂ ਸਹਿਣ ਕਰਨਗੇ ਡਾਕਟਰ ਪੰਨੂ ਨੇ ਕਿਹਾ ਅੱਜ ਰੋਸ ਵਜੋਂ ਉਸ.ਪੀ.ਡੀ਼ ਸੇਵਾਵਾਂ ਬੰਦ ਰੱਖੀਆਂ ਗਈਆਂ ਹਨ ਸਿਰਫ ਐਮਰਜੈਂਸੀ ਸੇਵਾਵਾਂ ਹੀ ਜਾਰੀ ਰੱਖੀਆਂ ਗਈਆਂ ਹਨ ਤਾਂ ਜੋ ਮਰੀਜ਼ਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੇ ਡਾਕਟਰਾਂ ਦਾ ਐਨ ਪੀ ਏ ਭੱਤਾ ਪਹਿਲਾਂ ਦੀ ਤਰ੍ਹਾਂ ਜਾਰੀ ਨਾ ਰੱਖਿਆ ਤਾਂ ਡਾਕਟਰ ਆਉਂਦੇ ਦਿਨਾਂ ਵਿੱਚ ਮੁਕੰਮਲ ਕੰਮਕਾਜ ਠੱਪ ਕਰ ਦੇਣਗੇ ਅਗਰ ਲੋੜ ਪਈ ਤਾਂ ਸਮੂਹਿਕ ਰੂਪ ਵਿੱਚ ਨੋਕਰੀ ਤੋਂ ਅਸਤੀਫੇ ਦਿੱਤੇ ਜਾਣਗੇ ਉੱਧਰ ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜ਼ਾਂ ਨੇ ਕਿਹਾ ਕਿ ਡਾਕਟਰਾਂ ਦੀ ਹੜਤਾਲ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਡਾਕਟਰਾਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਲੈਣਾ ਚਾਹਿਦਾ ਹੈ ਤਾਂ ਜੋ ਆਮ ਲੋਕਾਂ ਨੂੰ ਬਿਨਾਂ ਰੁਕਾਵਟ ਸਿਹਤ ਸਹੂਲਤਾਂ ਮਿਲ ਸਕਣ

Today Now News

RELATED ARTICLES
- Advertisment -

POPULAR POSTS