17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁੱਢਲੇ ਸਿਹਤ ਕੇਂਦਰ ਮਾਛੀਵਾੜਾ ਦੀ ਡਾਕਟਰ ਨੇ ਖ਼ੁਦਕੁਸ਼ੀ ਕੀਤੀ

ਮੁੱਢਲੇ ਸਿਹਤ ਕੇਂਦਰ ਮਾਛੀਵਾੜਾ ਦੀ ਡਾਕਟਰ ਨੇ ਖ਼ੁਦਕੁਸ਼ੀ ਕੀਤੀ

ਬੱਚਿਆਂ ਨੂੰ ਪਤੀ ਕੋਲ ਛੱਡਣ ਤੋਂ ਬਾਅਦ ਚੁੱਕਿਆ ਕਦਮ

ਸ੍ਰੀ ਮਾਛੀਵਾੜਾ ਸਾਹਿਬ, (ਗੁਰਿੰਦਰ ਰੋਮੀ) : ਮਾਛੀਵਾੜਾ ਦੇ ਮੁੱਢਲੇ ਸਿਹਤ ਕੇਂਦਰ ’ਚ ਤਾਇਨਾਤ ਗਾਇਨੀ ਸਰਜਨ ਡਾ. ਏਕਤਾ ਨੇ ਮੋਰਿੰਡਾ ਵਿਖੇ ਆਪਣੇ ਘਰ ’ਚ ਖੁਦਕੁਸ਼ੀ ਕਰ ਲਈ।ਜਾਣਕਾਰੀ ਅਨੁਸਾਰ ਆਪਣੇ ਪਤੀ ਤੋਂ ਅਲੱਗ ਡਾ. ਏਕਤਾ ਜੋ ਕਿ ਬੱਚਿਆਂ ਸਮੇਤ ਮੋਰਿੰਡਾ ਵਿਖੇ ਰਹਿੰਦੀ ਸੀ ਅਤੇ ਕੱਲ੍ਹ ਸ਼ਾਮ ਉਸਨੇ ਆਪਣੇ ਬੱਚਿਆਂ ਨੂੰ ਪਤੀ ਕੋਲ ਛੱਡ ਦਿੱਤਾ। ਬੀਤੀ ਰਾਤ 10 ਵਜੇ ਮੋਰਿੰਡਾ ਵਿਖੇ ਉਨ੍ਹਾਂ ਨੇ ਆਪਣੇ ਘਰ ’ਚ ਪੱਖੇ ਨਾਲ ਗਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੀ ਲਾਸ਼ ਨੂੰ ਗੁਆਂਢੀਆਂ ਨੇ ਦੇਖਿਆ ਜਿਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਡਾਕਟਰ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਰੋਪੜ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

Today Now News

RELATED ARTICLES
- Advertisment -

POPULAR POSTS