17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਿਵਿਆਂਗ ਵਿਦਿਾਰਥੀਆਂ ਦੇ ਪਹਿਚਾਣ ਪੱਤਰ ਬਣਾਉਣ ਲਈ ਕੈਂਪ ਲਾਇਆ

ਦਿਵਿਆਂਗ ਵਿਦਿਾਰਥੀਆਂ ਦੇ ਪਹਿਚਾਣ ਪੱਤਰ ਬਣਾਉਣ ਲਈ ਕੈਂਪ ਲਾਇਆ

ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦਿਵਿਆਂਗ ਸਕੂਲੀ ਬੱਚਿਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਉਣ ਸਬੰਧੀ ਕੈਂਪ ਦਾ ਉਦਘਾਟਨ ਕੀਤਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਿਹਤ ਵਿਭਾਗ ਦੁਆਰਾ ਦਿਵਿਆਂਗ ਸਕੂਲੀ ਬੱਚਿਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਉਣ ਸਬੰਧੀ ਕੈਂਪ ਸਿਵਲ ਹਸਪਤਾਲ ਮਾਨਸਾ ਵਿਖੇ ਲਗਾਇਆ ਗਿਆ। ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦਿਵਿਆਂਗ ਸਕੂਲੀ ਬੱਚਿਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਉਣ ਸਬੰਧੀ ਕੈਂਪ ਦਾ ਉਦਘਾਟਨ ਕੀਤਾ।ਇਸ ਕੈਂਪ ਵਿੱਚ 62 ਲੋੜਵੰਦ ਸਕੂਲੀ ਬੱਚੇ ਸ਼ਾਮਲ ਹੋਏ।
ਇਸ ਮੌਕੇ ਕੈਂਪ ਵਿੱਚ 11 ਬੱਚਿਆਂ ਨੂੰ ਮੌਕੇ *ਤੇ ਹੀ ਸਰਟੀਫਿਕੇਟ ਜਾਰੀ ਕੀਤੇ ਗਏ, 35 ਬੱਚਿਆਂ ਨੂੰ ਰੈਫ਼ਰ ਕੀਤਾ ਗਿਆ ਅਤੇ 20 ਬੱਚਿਆਂ ਦੇ ਸਰਟੀਫਿਕੇਟ ਮੈਡੀਕਲ ਬੋਰਡ ਵਿੱਚ ਪੈਡਿੰਗ ਹਨ, ਜੋ ਕਿ ਜਲਦ ਹੀ ਉਨ੍ਹਾਂ ਬੱਚਿਆਂ ਨੂੰ ਦਿੱਤੇ ਜਾਣਗੇ।ਸਿਵਲ ਸਰਜਨ ਨੇ ਕਿਹਾ ਕਿ ਇਹ ਕੈਂਪ ਲਗਾਉਣ ਦਾ ਮਕਸਦ ਸਿਰਫ਼ ਇਹ ਹੈ ਕਿ ਇਨ੍ਹਾਂ ਦਿਵਿਆਂਗ ਬੱਚਿਆਂ ਨੂੰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਉਹ ਇਸ ਸਰਟੀਫਿਕੇਟ ਰਾਹੀਂ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾ ਸਕਣ।
ਇਸ ਮੌਕੇ ਡਾ. ਸੰਜੀਵ ਓਬਰਾਏ ਜਿ਼ਲ੍ਹਾ ਟੀਕਾਕਰਨ ਅਫ਼ਸਰ, ਡਾ. ਹਰਚੰਦ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਜਿ਼ਲ੍ਹਾ ਹਸਪਤਾਲ ਮਾਨਸਾ, ਡਾ. ਰਣਜੀਤ ਸਿੰਘ ਰਾਏ ਜਿਲ੍ਹਾ ਇੰਚਾਰਜ ਕੋਵਿਡ—19 ਸੈਪਲਿੰਗ ਟੀਮ, ਡਾ. ਬਲਜੀਤ ਕੌਰ ਡੀ.ਐਸ.ਐਮ.ਓ—ਕਮ—ਸਹਾਇਕ ਸਿਵਲ ਸਰਜਨ, ਸ੍ਰੀ ਸੁਖਮਿੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਮਿਸ ਕਾਜ਼ਲ ਜੁਮਨਾਨੀ ਏ.ਐਚ.ਏ, ਸ੍ਰੀ ਸੰਦੀਪ ਸਿੰਘ ਸੀਨੀਅਰ ਸਹਾਇਕ ਹਾਜਿਰ ਸਨ।

Today Now News

RELATED ARTICLES
- Advertisment -

POPULAR POSTS