ਜਿੰਨਾ ਚਿਰ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਨ੍ਹਾਂ ਚਿਰ ਧਰਨਾ ਜਾਰੀ ਰਹੇਗਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਤਾ ਤੇਜ ਕੌਰ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਮੁਆਵਜਾ ਦੇਣ ਸਮੇਤ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮ੍ਹਿਨਰ ਮਾਨਸਾ ਦੇ ਦਰ ਅੱਗੇ ਕੀਤਾ ਸੰਘਰ੍ਹ ਲਗਾਤਾਰ ਜਾਰੀ ਹੈ| ਅੱਜ ਡੀ.ਸੀ. ਦਫਤਰ ਦੇ ਨਾਲ^ਨਾਲ ਦਿਨ ਭਰ ਲਈ ਕੋਠੀ ਦਾ ਵੀ ਘਿਰਾਓ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ । ਡੀ.ਸੀ. ਦੀ ਰਿਹਾਇ੍ਹਸ਼ ਦੇ ਘਿਰਾਓ ਸਮੇਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਨੇ ਵੀ ਹਾਜਰੀ ਭਰੀ । ਜਿਸਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦਾ ਦਮ ਪਰਖ ਰਹੀ ਹੈ । ਇਸੇ ਲਈ ਮਸਲਾ ਹੱਲ ਕਰਨ ਤੋਂ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ । ਉਨਾਂ ਕਿਹਾ ਕਿ ਮਾਤਾ ਤੇਜ ਕੌਰ ਨਾਲ ਸਬੰਧਤ ਮੰਗਾਂ ਮੰਨਣ ਤੱਕ ਸੰਘਰ੍ਹਸ਼ ਨੂੰ ਡੀ.ਸੀ. ਦੇ ਦਰ ਤੇ ਜਾਰੀ ਰੱਖਿਆ ਜਾਵੇਗਾ। ਜਿਲ੍ਹਾ ਸਕੱਤਰ ਉਤਮ ਸਿੰਘ ਰਾਮਾਂਨੰਦੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਮਸਲੇ ਨੂੰ ਲਮਕਾਉਣ ਦੀ ਬਜਾਏ ਤੁਰੰਤ ਹੱਲ ਕਰੇ, ਨਹੀਂ ਤਾਂ ਪਿੰਡਾਂ ਵਿੱਚ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ । ਇਸੇ ਦੌਰਾਨ ਬਣਾਂਵਾਲੀ ਥਰਮਲ ਪਲਾਂਟ ਦੇ ਕੋਲ ਰੇਲਵੇ ਲਾਇਨ ਤੇ ਧਰਨਾ ਜਾਰੀ ਰਿਹਾ, ਜਦ ਕਿ ਮਾਨਸਾ ਕੈਂਚੀਆਂ, ਸਰਦੂਲਗੜ੍ਹ, ਬਰੇਟਾ ਵਿਖੇ ਰਿਲਾਇ੍ਹ ਦੇ ਪੰਪ ਲਗਾਤਾਰ ਘੇਰੇ ਹੋਏ ਹਨ । ਬੁਢਲਾਡਾ ਵਿੱਚ ਭਾਜਪਾ ਦੇ ਇੱਕ ਆਗੂ ਦੇ ਘਰ ਅੱਗੇ ਹਰ ਰੋਜ ਦੀ ਤਰ੍ਹਾਂ ਧਰਨਾ ਦੇ ਕੇ ਮੁਰਦਾਬਾਦ ਕੀਤੀ ਗਈ । ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਭਾਨ ਸਿੰਘ ਬਰਨਾਲਾ, ਭੋਲਾ ਸਿੰਘ ਮਾਖਾ, ਬੱਲਮ ਸਿੰਘ, ਜਗਦੇਵ ਸਿੰਘ ਭੈਣੀ ਬਾਘਾ, ਜੱਗਾ ਸਿੰਘ ਤਲਵੰਡੀ ਸਾਬੋ, ਨਛੱਤਰ ਸਿੰਘ ਬਹਿਮਣ ਨੇ ਵੀ ਸੰਬੋਧਨ ਕੀਤਾ ।






