ਇਸ ਨਿਯੁਕਤੀ ਤੇ ਪਾਰਟੀ ਦੇ ਸੁਖਵਿੰਦਰ ਸਿੰਘ ਔਲਖ ,ਗੁਰਸੇਵ ਸਿੰਘ ਖਹਿਰਾ ਨੇ ਬੱਪੀਆਣਾ ਸਾਹਿਬ ਨੂੰ ਵਧਾਈ ਦਿੱਤੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ ਨਿਯੁਕਤ ਕੀਤੇ ਗਏ ।ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ,ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਤੀ ਬਾਦਲਾਂ ਤੋਂ ਪੰਥ ਨੂੰ ਆਜ਼ਾਦ ਕਰਾਉਣ ਦੇ ਵਿੱਢੇ ਸੰਘਰਸ਼ ਤਹਿਤ ਜ਼ਿਲ੍ਹਾ ਮਾਨਸਾ ਚ ਸ੍ਰੀ ਬੱਪੀਆਣਾ ਦਾ ਅਹਿਮ ਯੋਗਦਾਨ ਸੀ ਜਿਸ ਨੂੰ ਮੁੱਖ ਰੱਖਦਿਆਂ ਪਾਰਟੀ ਦੀ ਹਾਈ ਕਮਾਂਡ ਨੇ ਜਥੇਦਾਰ ਮਨਜੀਤ ਸਿੰਘ ਬੱਪੀਆਣਾ ਨੂੰ ਮੁੜ ਤੋਂ ਮਾਨਸਾ ਜ਼ਿਲ੍ਹੇ ਦਾ ਪ੍ਰਧਾਨ ਲਗਾਇਆ ਹੈ।ਇਸ ਨਿਯੁਕਤੀ ਤੇ ਪਾਰਟੀ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਔਲਖ ,ਪਾਰਟੀ ਦੇ ਸੂਬਾ ਵਰਕਿੰਗ ਕਮੇਟੀ ਮੈਂਬਰ ਗੁਰਸੇਵ ਸਿੰਘ ਖਹਿਰਾ ਆਦਿ ਨੇ ਜਿੱਥੇ ਬੱਪੀਆਣਾ ਸਾਹਿਬ ਨੂੰ ਵਧਾਈ ਦਿੱਤੀ ਉਥੇ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।





