
ਮੋਗਾ (ਹੈੱਪੀ ਢੰਡ),,ਜਿਲਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇ ਵਾਲਾ ਵੱਲੋਂ ਅੱਜ ਡੀਸੀ ਮੋਗਾ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਬਾਘਾ ਪੁਰਾਣਾ ਮੇਨ ਚੌਂਕ ਵਿੱਚ ਟਰੈਫਿਕ ਨੂੰ ਲੈ ਕਿ ਜੋ ਸਮੱਸਿਆ ਆ ਰਹੀ ਹੈ ਉਸਦਾ ਹੱਲ ਕਰਨ ਲਈ ਕਿਹਾ ਗਿਆ ਪਿਛਲੇ ਲੰਮੇ ਸਮੇਂ ਤੋਂ ਬਾਘਾ ਪੁਰਾਣਾ ਚੌਂਕ ਵਿੱਚ ਵੱਡੇ ਵੱਡੇ ਜਾਮ ਲੱਗ ਜਾਂਦੇ ਹਨ ਜਿਸਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਦੂਜਾ ਚੌਂਕ ਵਿੱਚ ਟਰੈਫਿਕ ਲਾਈਟਾਂ ਵੀ ਨਹੀਂ ਚੱਲਦੀਆਂ ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਦੁਰਘਟਨਾਂ ਵਾਪਰਦੀ ਰਹਿੰਦੀ ਹੈ। ਬਾਘਾ ਪੁਰਾਣਾ ਸ਼ਹਿਰ ਕੂੜੇ ਦੇ ਢੇਰਾਂ ਨਾਲ ਭਰਿਆ ਪਿਆ ਹੈ ਜੋ ਸ਼ਹਿਰ ਦੇ ਲੋਕਾਂ ਲਈ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਇਸਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾ ਸਕੇ।
ਮੇਨ ਚੌਂਕ ਬਾਘਾ ਪੁਰਾਣਾ ਵਿੱਚ ਜਿਹੜੇ ਇਸ਼ਤਿਆਰ ਲਗਾਉਣ ਵਾਲੇ ਪੋਲ ਹਨ ਨਗਰ ਕੌਂਸਲ ਬਾਘਾ ਪੁਰਾਣਾ ਵੱਲੋਂ ਉਸਦਾ ਠੇਕਾ ਨਹੀਂ ਦਿੱਤਾ ਗਿਆ ਜਿਸ ਕਾਰਨ ਵਿਰੋਧੀ ਪਾਰਟੀਆਂ ਵਾਲੇ ਨਗਰ ਕੌਂਸਲ ਦੀ ਫੀਸ ਭਰ ਕੇ ਵੀ ਆਪਣੇ ਇਸ਼ਤਿਆਰ ਨਹੀਂ ਲਗਾ ਸਕਦੇ। ਪਰ ਸਰਕਾਰੀ ਧਿਰ ਕਾਂਗਰਸ ਪਾਰਟੀ ਵੱਲੋਂ ਸਿਰਫ ਆਪਣੇ ਹੀ ਇਸ਼ਤਿਆਰ ਲਗਾਏ ਜਾਂਦੇ ਨੇ ਜੋ ਕਿ ਸਰਾਸਰ ਲੋਕਤੰਤਰ ਦਾ ਘਾਣ ਹੈ। ਅਸੀਂ ਡਿਪਟੀ ਕਮਿਸ਼ਨਰ ਸਾਹਿਬ ਕੋਲੋਂ ਮੰਗ ਕਰਦੇ ਹਾਂ ਕਿ ਬਾਘਾ ਪੁਰਾਣਾ ਸ਼ਹਿਰ ਵਾਸੀਆਂ ਦੀਆਂ ਇਹਨਾਂ ਮੰਗਾਂ ਦਾ ਧਿਆਨ ਰੱਖਦੇ ਹੋਏ ਜਲਦੀ ਤੋਂ ਜਲਦੀ ਇਹ ਮਸਲੇ ਹੱਲ ਕੀਤੇ ਜਾਣ। ਇਸ ਮੌਕੇ ਸਾਡੇ ਨਾਲ ਸੁਖਜਿੰਦਰ ਸਿੰਘ ਵਾਂਦਰ ਅਤੇ ਪਾਰਟੀ ਵਰਕਰ ਹਾਜਿਰ ਸਨ
ਹੋਰਡਿੰਗਾ ਦੀ ਦੁਰਵਰਤੋਂ ਕਰਕੇ ਕਾਂਗਰਸ ਲਾ ਰਹੀ ਹੈ ਸਰਕਾਰੀ ਖ਼ਜ਼ਾਨੇ ਨੂੰ ਚੂਨਾ :ਦੀਦਾਰੇ ਵਾਲਾ






