17.4 C
Chandigarh

TODAY NOW NEWS

Friday, March 20, 2026
HomeBREAKING NEWSਵਨ ਸਟਾਪ ਸੈਂਟਰ ਵੱਲੋਂ ਕਰਵਾਈ ਗਈ ਜਿ਼ਲ੍ਹਾ ਪੱਧਰੀ ਵਰਕਸ਼ਾਪ

ਵਨ ਸਟਾਪ ਸੈਂਟਰ ਵੱਲੋਂ ਕਰਵਾਈ ਗਈ ਜਿ਼ਲ੍ਹਾ ਪੱਧਰੀ ਵਰਕਸ਼ਾਪ

ਮਾਨਸਾ 26 ਅਕਤੂਬਰ/ਗੁਰਜੰਟ ਸਿੰਘ ਬਾਜੇਵਾਲੀਆ/ ਭਾਰਤ ਸਰਕਾਰ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਨਵੀ ਦਿੱਲੀ ਵੱਲੋ ਜਿਲ੍ਹਾ ਮਾਨਸਾ ਵਿੱਚ ਸਥਾਪਤ ਕੀਤੇ ਵਨ ਸਟਾਪ ਸੈਂਟਰ, ਜਿਸ ਵਿੱਚ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਦਿੱਤੀਆ ਜਾਣ ਵਾਲੀਆਂ ਸੇਵਾਵਾ ਅਤੇ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋ ਆਈ.ਸੀ.ਪੀ.ਐਸ ਸਕੀਮ ਤਹਿਤ ਬੱਚਿਆਂ ਦੇ ਕਾਨੂੰਨ ਅਤੇ ਬੱਚਿਆਂ ਦੀ ਸੁਰੱਖਿਆ ਲਈ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਿ਼ਲ੍ਹੇ ਦੇ ਸਮੂਹ ਪੁਲਿਸ ਸਟੇਸ਼ਨ ਅਤੇ ਮਹਿਲਾ ਪੁਲਿਸ ਸਟੇਸ਼ਨਾਂ ਦੇ ਮੁਖੀਆਂ ਨੂੰ ਬੱਚਤ ਭਵਨ ਵਿਖੇ ਜਿ਼ਲ੍ਹਾ ਪੱਧਰੀ ਵਰਕਸ਼ਾਪ ਦੌਰਾਨ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਮੌਕੇ ਇੰਚਾਰਜ ਵਨ ਸਟਾਪ ਸੈਂਟਰ ਸ਼੍ਰੀਮਤੀ ਗਗਨਦੀਪ ਕੌਰ ਨੇ ਦੱਸਿਆ ਕਿ ਸਾਲ 2018 ਤੋਂ ਜਿ਼ਲ੍ਹੇ ਵਿੱਚ ਵਨ ਸਟਾਪ ਸੈਂਟਰ ਸਵਾਇਨ ਫਲੂ ਵਾਰਡ, ਦੂਸਰੀ ਮੰਜੀਲ, ਕਮਰਾ ਨੰ: 1, ਸਿਵਲ ਹਸਪਤਾਲ ਮਾਨਸਾ ਵਿਖੇ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਨ ਸਟੋਪ ਸੈਂਟਰ ਦਾ ਮੁੱਖ ਉਦੇਸ਼ ਪੀੜਤ ਮਹਿਲਾਂ ਜੋ ਕਿ ਜਿਨਸੀ ਹਮਲੇ, ਘਰੇਲੂ ਹਿੰਸਾ, ਤਸਕਰੀ, ਸਤਿਕਾਰ ਨਾਲ ਸਬੰਧਤ ਜੁਰਮ, ਐਸਿਡ ਹਮਲੇ ਜਾਂ ਜਾਦੂ—ਟੂਣੇ ਦੀ ਸਿ਼ਕਾਰ ਕਿਸੀ ਵੀ ਕਿਸਮ ਦਾ ਸਾਹਮਣਾ ਕਰ ਰਹੀ ਹੈ, ਨੂੰ ਸਹਿਯੋਗ ਦੇਣ ਹੈ।
ਉਨ੍ਹਾਂ ਦੱਸਿਆ ਕਿ ਵਨ ਸਟੋਪ ਸੈਂਟਰ ਵਿਖੇ ਪੀੜਤ ਮਹਿਲਾ ਨੂੰ ਆਰਮਿਕ ਸੇਵਾ, ਦੁਰਘਟਨਾ ਸਥਾਨ ਤੋਂ ਵਨ ਸਟੋਪ ਸੈਂਟਰ ਤੱਕ ਲੈ ਕੇ ਆਉਣਾ, ਮੈਡੀਕਲ ਸੁਵਿਧਾ, ਪੀੜਤ ਮਹਿਲਾਂ ਨੂੰ ਐਫ.ਆਈ.ਆਰ, ਐਲ.ਸੀ.ਆਰ, ਡੀ.ਆਈ.ਆਰ ਦਰਜ ਕਰਵਾਉਣ ਵਿੱਚ ਸਹਾਇਤਾ, ਮਾਨਸਿਕ, ਸਮਾਜਿਕ ਪਰਮਾਰਸ਼/ਸਲਾਹ, ਕਾਨੂੰਨੀ ਸਹਾਇਤਾ, ਵੀਡੀਓ ਕਾਨਫਰੰਸ ਸੁਵਿਧਾ ਦੇ ਨਾਲ—ਨਾਲ ਪੰਜ ਦਿਨ ਰਹਿਣ ਦੀ ਸੁਵਿਧਾ (ਪੀੜਤ ਮਹਿਲਾਂ ਆਪਣੇ ਬੱਚੇ ਹਰ ਉਮਰ ਦੀ ਲੜਕੀ ਅਤੇ 8 ਸਾਲ ਤੱਕ ਦੇ ਲੜਕੇ ਨਾਲ ਰਹਿ ਸਕਦੀ ਹੈ) ਵਰਗੀਆ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।
ਪ੍ਰੋਟੈਕਸ਼ਨ ਅਫ਼ਸਰ ਸ੍ਰੀ ਅਜੈ ਤਾਇਲ ਦਫਤਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਮਾਨਸਾ ਵੱਲੋ ਬੱਚਿਆਂ ਦੀ ਸੁਰੱਖਿਆ ਲਈ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 0—18 ਸਾਲ ਤੱਕ ਦੇ ਹਰੇਕ ਬੱਚੇ ਨੂੰ ਉਨ੍ਹਾਂ ਦੇ ਅਧਿਕਾਰ—ਸਿੱਖਿਆ, ਸੁਰੱਖਿਆ, ਸਮਾਨਤਾ ਆਦਿ ਸੇਵਾਵਾਂ ਦੇਣਾ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਵੱਲੋ ਵਰਕਸ਼ਾਪ ਵਿੱਚ ਹਾਜ਼ਰ ਥਾਣਾ ਮੁਖੀਆਂ ਨੂੰ ਬੱਚਿਆਂ ਦੇ ਕਾਨੂੰਨ ਪੋਕਸੋ ਐਕਟ ਅਤੇ ਅਡਾਪਸ਼ਨ ਰੈਗੂਲੇਸ਼ਨ 2017 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਡੀ.ਐਸ.ਪੀ ਵਿਜੀਲੈਂਸ ਸ਼੍ਰੀ ਕੁਲਵੰਤ ਸਿੰਘ, ਡੀ.ਐਸ.ਪੀ. ਸ਼੍ਰੀ ਹਰਜਿੰਦਰ ਸਿੰਘ ਗਿੱਲ, ਜਿ਼ਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਪਰਦੀਪ ਸਿੰਘ ਗਿੱਲ, ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਸ਼ਾਇਨਾ ਕਪੂਰ ਤੋਂ ਇਲਾਵਾ ਹੋਰ ਜਿ਼ਲ੍ਹਾ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS