ਬੱਚਿਆਂ ਨੂੰ ਯੋਨ ਸੋ਼ਸਣ ਤੋ ਬਚਾਉਣਾ ਅਤਿ ਜਰੂਰੀ : ਜੱਜ ਅਮਨਦੀਪ ਸਿੰਘ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਮਨਦੀਪ ਸਿੰਘ ਨੇ ਜ਼ੂਮ ਐਪ ਰਾਹੀਂ ਵੱਖ—ਵੱਖ ਸਕੂਲਾਂ ਦੇ ਮੁੱਖ ਅਧਿਆਪਕਾਂ, ਵਿਦਿਆਰਥੀਆਂ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਜੋਕੇ ਦੌਰ ਵਿੱਚ ਦੇਸ਼ ਦੇ ਲੱਗਭਗ ਹਰ ਕੋਨੇ ਵਿੱਚ ਬੱਚਿਆਂ *ਤੇ ਅੱਤਿਆਚਾਰਾਂ ਦੇ ਨਾਲ—ਨਾਲ ਉਨ੍ਹਾਂ ਦੇ ਯੋਨ ਸੋਸ਼ਣ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ, ਜੋ ਬਹੁਤ ਹੀ ਚਿੰਤਾ ਜਨਕ ਹਨ। ਇਸ ਲਈ ਬੱਚਿਆ ਨੂੰ ਯੋਨ ਸੋਸ਼ਣ ਤੋ ਬਚਾਉਣਾ ਅਤਿ ਜਰੂਰੀ ਹੈ।ਉਨ੍ਹਾਂ ਦੱਸਿਆ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਬੱਚਿਆਂ ਅਤੇ ਸਮਾਜ ਵਿੱਚ ਇਸ ਸਬੰਧੀ ਚੇਤਨਾ ਪੈਦਾ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਬਾਲਾਂ ਦੀ ਸੁਰੱਖਿਆ ਅਤੇ ਉਹਨਾਂ ਦੇ ਅਧਿਕਾਰਾਂ ਲਈ ਸਰਕਾਰੀ ਅਹੁਦਿਆਂ ਉੱਪਰ ਬੈਠੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿ਼ਆਦਾ ਜਿੰਮੇਵਾਰੀ ਬਣਦੀ ਹੈ।
ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨੋਡਲ ਅਫਸਰ ਐਡਵੋਕੇਟ ਬਲਵੰਤ ਭਾਟੀਆ ਨੇ ਔਰਤਾਂ ਉੱਪਰ ਘਰੇਲੂ ਹਿੰਸਾ *ਤੇ ਬੋਲਦਿਆਂ ਕਿਹਾ ਕਿ ਔਰਤਾਂ ਦੀ ਸਰੀਰਕ ਕੁੱਟਮਾਰ ਹੀ ਘਰੇਲੂ ਹਿੰਸਾ ਨਹੀ ਹੈ ਬਲਕਿ ਉਹਨਾਂ ਉੱਪਰ ਕਿਸੇ ਕਿਸਮ ਦੀ ਤਨਜ਼ ਕੱਸਣਾ, ਉਸ ਦੇ ਕੰਮਾਂ ਵਿੱਚ ਬੇਲੋੜੇ ਨੁਕਸ ਕੱਢਣਾ, ਸਹੁਰਿਆਂ ਦੀ ਜਾਇਦਾਦ ਉਸਦੀ ਪ੍ਰਵਾਨਗੀ ਤੋਂ ਬਿਨ੍ਹਾਂ ਵੇਚਣਾ ਆਦਿ ਵੀ ਸਾਮਲ ਹਨ। ਇਸ ਲਈ ਔਰਤਾਂ ਨੂੰ ਆਪਣੇ ਅਧਿਕਾਰਾਂ ਅਤੇ ਉਹਨਾਂ ਉੱਪਰ ਹੋ ਰਹੇ ਅfੱਤਆਚਾਰਾਂ ਨੂੰ ਰੋਕਣ ਸਬੰਧੀ ਕਾਨੂੰਨਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਲਈ ਸੁਰੱਖਿਅਤ ਵਾਤਾਵਰਨ ਸਿਰਜ ਸਕਣ।
ਇਸ ਮੋਕੇੇ ਨਹਿਰੂ ਯੁਵਾ ਕੇਂਦਰ ਦੇ ਲੇਖਾਕਾਰ ਸੰਦੀਪ ਘੰਡ, ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਾਇਨਾ ਕਪੂਰ ਅਤੇ ਅਜੇ ਕੁਮਾਰ ਤਾਇਲ ਨੇ ਵੀ ਸੰਬੋਧਨ ਕੀਤਾ।
ਵੈਬੀਨਾਰ ਦੌਰਾਨ ਹੋਰਨਾਂ ਤੋਂ ਇਲਾਵਾ ਸੰਜੀਵ ਕੁਮਾਰ, ਹੰਸ ਰਾਜ, ਬੂਟਾ ਸਿੰਘ, ਕੁਲਦੀਪ ਸ਼ਰਮਾ, ਸਰਕਾਰੀ ਹਾਈ ਸਕੂਲ ਸਮਾਓ, ਹੀਰੋ ਕਲਾਂ, ਖੀਵਾ ਕਲਾਂ, ਖੀਵਾ ਖੁਰਦ, ਧਲੇਵਾਂ, ਮੋਹਰ ਸਿੰਘ ਵਾਲਾ, ਹਮੀਰਗੜ੍ਹ ਢੈਪਈ, ਅਹਿਮਦਪੁਰ, ਬੋੜਾਵਾਲ, ਦੋਦੜਾ, ਗੁਰਨੇ ਕਲਾਂ, ਗੜੱਦੀ, ਕਲੀਪੁਰ, ਕਣਕਵਾਲ ਚਹਿਲਾਂ, ਕੁਲਾਣਾ ਅਤੇ ਮੱਲ ਸਿੰਘ ਵਾਲਾ ਦੇ ਮੁੱਖ ਅਧਿਆਪਕ, ਅਧਿਆਪਕ ਅਤੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।






