17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਗੁੰਮ ਹੋਏ 127 ਮੋਬਾਇਲ ਫੋਨਾਂ ਨੂੰ ਟੈਕਨੀਕਲ ਟੀਮ...

ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਗੁੰਮ ਹੋਏ 127 ਮੋਬਾਇਲ ਫੋਨਾਂ ਨੂੰ ਟੈਕਨੀਕਲ ਟੀਮ ਨੇ ਲੱਭ ਕੇ ਵਾਰਿਸਾਂ ਦੇ ਹਵਾਲੇ ਕੀਤਾ

ਫਿਰੋਜ਼ਪੁਰ 30 july ਫਿਰੋਜ਼ਪੁਰ ਪੁਲਿਸ ਲਾਗਾਤਰ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਲੱਭ ਕੇ ਉਹਨਾਂ ਦੇ ਅਸਲੀ ਵਾਰਸਾ ਨੂੰ ਦੇ ਰਹੀ ਹੈ ਜੋ ਲੋਕ ਸਾਂਝ ਕੇਂਦਰਾਂ ਵਿੱਚ ਆਪਣੇ ਮੋਬਾਇਲ ਫੋਨ ਗੁੰਮ ਹੋਣ ਸਬੰਧੀ ਸ਼ਿਕਾਇਤਾਂ ਦਰਜ਼ ਕਰਵਾਉਂਦੇ ਹਨ। ਉਹਨਾਂ ਦੀਆਂ ਪ੍ਰਾਪਤ ਹੋਈਆਂ ਦਰਖਾਸਤਾਂ ਦੇ ਅਧਾਰ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਟਰੇਸ ਕਰਨ ਲਈ ਟੈਕਨੀਕਲ ਸੈਲ ਦੀ ਟੀਮ ਬਣਾਈ ਗਈ ਹੈ। ਅਤੇ ਟੈਕਨੀਕਲ ਟੀਮ ਗੁੰਮ ਹੋਏ ਮੋਬਾਇਲ ਫੋਨ ਟਰੇਸ ਕਰ ਲੱਭ ਰਹੀ ਹੈ। ਦੱਸ ਦਈਏ ਕਿ ਪਿਛਲੀ ਵਾਰ ਮੋਬਾਇਲ ਫੋਨਾਂ ਸਬੰਧੀ ਪਹਿਲਾਂ ਪ੍ਰਾਪਤ ਹੋਈਆਂ 142 ਦਰਖਾਸਤਾਂ ਵਿੱਚੋਂ 103 ਮੋਬਾਇਲ ਫੋਨ ਟਰੇਸ ਕਰਕੇ ਮਿਤੀ 16-03-2021 ਪ੍ਰੈਸ ਕਾਨਫਰੈਂਸ ਕਰਕੇ ਟਰੇਸ ਕੀਤੇ ਮੋਬਾਇਲ ਉਹਨਾਂ ਦੇ ਅਸਲ ਮਾਲਕਾਂ ਨੂੰ ਸੋਪੇ ਗਏ ਸਨ। ਜੋ ਹੁਣ ਇਸੇ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਜਿਲ੍ਹਾ ਟੈਕਨੀਕਲ ਸੈਲ ਵੱਲੋਂ ਕੀਤੀ ਗਈ ਸਖਤ ਮਿਹਨਤ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦ ਵੱਖ ਵੱਖ ਵਿਅਕਤੀਆਂ ਪਾਸੋਂ ਪ੍ਰਾਪਤ ਹੋਈਆਂ 185 ਦਰਖਾਸਤਾਂ ਵਿੱਚੋਂ 127 ਮੋਬਾਇਲ ਫੋਨ ਟਰੇਸ ਕਰ ਲਏ ਗਏ। ਪ੍ਰਾਪਤ ਹੋਈਆਂ ਦਰਖਾਸਤਾਂ ਦੇ ਅਧਾਰ ਉਹਨਾਂ ਦੇ ਅਧਿਕਾਰਤ ਮਾਲਕਾਂ ਨਾਲ ਸੰਪਰਕ ਕਰਕੇ ਮੋਬਾਇਲ ਫੋਨਾਂ ਦੀ ਮਾਲਕੀ ਬਾਰੇ ਲੋਂੜੀਦੇ ਦਸਤਾਵੇਜ ਚੈਕ ਕਰਕੇ ਟਰੇਸ ਕੀਤੇ ਗਏ ਮੋਬਾਇਲ ਫੋਨ ਅਸਲ ਮਾਲਕਾਂ ਨੂੰ ਸੌਂਪ ਦਿੱਤੇ ਗਏ ਹਨ। ਇਹ ਸਾਰੀ ਜਾਣਕਾਰੀ ਫਿਰੋਜ਼ਪੁਰ ਦੇ ਐਸ ਐਸ ਪੀ ਭਾਗੀਰਥ ਸਿੰਘ ਮੀਨਾ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ।

Today Now News

RELATED ARTICLES
- Advertisment -

POPULAR POSTS