17.1 C
Chandigarh

TODAY NOW NEWS

Thursday, March 19, 2026
HomeBREAKING NEWSਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਕਮੇਟੀ ਮਾਨਸਾ ਦੀ ਮੀਟਿੰਗ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਕਮੇਟੀ ਮਾਨਸਾ ਦੀ ਮੀਟਿੰਗ

ਮਾਨਸਾ 29 ਮਾਰਚ (ਗੁਰਜੰਟ ਸਿੰਘ ਬਾਜੇਵਾਲੀਆ) ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਕਮੇਟੀ ਮਾਨਸਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਪੁਰਾਣੀ ਦਾਣਾ ਮੰਡੀ, ਮਾਨਸਾ ਵਿਖੇ ਹੋਈ। ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਜਥੇਬੰਦੀ ਦੇ ਜਿਲ੍ਹਾ ਆਗੂ ਭਜਨ ਸਿੰਘ ਘੁੰਮਣ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਜਥੇਬੰਦੀ ਦੇ ਕੰਮ ਨੂੰ ਜਿਲ੍ਹੇ ਵਿੱਚ ਸੁਚਾਰੂ ਢੰਗ ਨਾਲ ਚਲਾਉਣ ਲਈ ਭਰਵਾਂ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿੱਚ ਸਾਧੂ ਸਿੰਘ ਬੁਰਜ ਢਿੱਲਵਾਂ, ਜਗਰਾਜ ਸਿੰਘ ਗੋਰਖਨਾਖ, ਜਗਰੂਪ ਸਿੰਘ ਦਲੀਏਵਾਲੀ, ਮਾਸਟਰ ਦਰਸ਼ਨ ਸਿੰਘ ਟਾਹਲੀਆ ਨੇ ਹਿੱਸੇ ਲਿਆ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਲ੍ਹਾ ਜਨਰਲ ਸਕੱਤਰ ਜਗਰਾਜ ਸਿੰਘ ਗੋਰਖਨਾਥ ਦੀ ਅਗਵਾਈ ਵਿੱਚ ਬੀ.ਕੇ.ਯੂ. ਕ੍ਰਾਂਤੀਕਾਰੀ ਦੀ ਇਕਾਈ ਸੱਦਾ ਸਿੰਘ ਵਾਲਾ, ਕੋਠੇ ਅਸਪਾਲ, ਬਲਦੇਵ ਸਿੰਘ ਹੀਰੇਵਾਲਾ, ਭੋਲਾ ਸਿੰਘ ਮਾਨਸਾ ਅਤੇ ਗੁਰਚਰਨ ਸਿੰਘ ਮਿਸਤਰੀ ਮਾਨਸਾ ਅਤੇ ਪਿੰਡ ਗੋਰਖਨਾਥ ਦੀ ਸਮੁੱਚੀ ਇਕਾਈ ਅਤੇ ਪਿੰਡ ਕੁਲਰੀਆਂ ਇਕਾਈ ਦੇ ਡਕੌਂਦਾ ਜਥੇਬੰਦੀ ਵਿੱਚ ਜਾਣ ਤੋਂ ਬਾਕੀ ਰਹੇ ਸਾਥੀਆਂ ਸਮੇਤ ਬੀ.ਕੇ.ਯੂ. ਕ੍ਰਾਂਤੀਕਾਰੀ ਨੂੰ ਅਲਵਿਦਾ ਕਹਿ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਿੱਚ ਸ਼ਾਮਲ ਹੋਏ। ਜਿੰਨਾਂ ਦਾ ਡਾ. ਦਰਸ਼ਨ ਪਾਲ ਅਤੇ ਜਿਲ੍ਹਾ ਆਗੂਆਂ ਵੱਲੋਂ ਸਿਰੋਪਾਓ ਪਾ ਕੇ ਜਥੇਬੰਦੀ ਵਿੱਚ ਆਉਣ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜਗਦੇਵ ਸਿੰਘ ਦਲੀਏਵਾਲੀ, ਗੁਰਤੇਜ ਸਿੰਘ ਅੱਕਾਂਵਾਲੀ, ਲਾਭ ਸਿੰਘ ਮਾਨਬੀਬੜੀਆਂ, ਕਾਬਲ ਸਿੰਘ ਲਖਮੀਰਵਾਲਾ, ਜਗਤਾਰ ਸਿੰਘ, ਅਵਤਾਰ ਸਿੰਘ, ਮਿਸ਼ਰਾ ਸਿੰਘ, ਭਰਪੂਰ ਸਿੰਘ ਨੰਬਰਦਾਰ ਮਲਕਪੁਰ ਖਿਆਲਾ ਸਮੇਤ ਹੋਰ ਬਹੁਤ ਸਾਰੇ ਕਿਸਾਨ ਆਗੂਆਂ ਨੇ ਹਿੱਸਾ ਲਿਆ।

Today Now News

RELATED ARTICLES
- Advertisment -

POPULAR POSTS