17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਾਨੀ ਸੱਜਣਾਂ ਦੇ ਸਹਿਯੋਗ ਨਾਲ 11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ।

ਦਾਨੀ ਸੱਜਣਾਂ ਦੇ ਸਹਿਯੋਗ ਨਾਲ 11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ।

ਮੋਗਾ (ਹੈੱਪੀ ਢੰਡ )ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸਹਾਇਤਾ ਸਕੀਮ ਲੋੜਵੰਦ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ। ਇਸ ਸਕੀਮ ਅਧੀਨ ਹੁਣ ਤੱਕ 93 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਦਫਤਰ ਸਿਵਲ ਸਰਜਨ ਮੋਗਾ ਵਿੱਚ 11 ਹੋਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ ਜੋ ਸਹਾਇਕ ਸਿਵਲ ਸਰਜਨ ਮੋਗਾ ਡਾ ਜਸਵੰਤ ਸਿੰਘ ਦੁਆਰਾ ਲੋੜਵੰਦ ਪਰਿਵਾਰਾਂ ਨੂੰ ਭੇਂਟ ਕੀਤੀਆਂ ਗਈਆਂ। ਇਸ ਮੌਕੇ ਡਾ ਜਸਵੰਤ ਸਿੰਘ ਨੇ ਕਿਹਾ ਕਿ ਮਹਿੰਦਰ ਪਾਲ ਲੂੰਬਾ ਜਿੱਥੇ ਆਪਣੀ ਡਿਊਟੀ ਬਹੁਤ ਤਨਦੇਹੀ ਕਰ ਰਹੇ ਹਨ ਉਥੇ ਆਪਣੀ ਫੀਲਡ ਵਿਜਿਟ ਦੌਰਾਨ ਉਨ੍ਹਾਂ ਨੂੰ ਜੋ ਲੋੜਵੰਦ ਪਰਿਵਾਰ ਮਿਲਦੇ ਹਨ, ਉਨ੍ਹਾਂ ਨੂੰ ਹਰ ਹਫਤੇ ਸਿਵਲ ਸਰਜਨ ਦਫਤਰ ਬੁਲਾ ਕੇ ਰਾਸ਼ਨ ਕਿੱਟਾਂ ਦੇ ਰਹੇ ਹਨ। ਉਹਨਾਂ ਕਿਹਾ ਕਿ ਮੈਂ ਲੂੰਬਾ ਜੀ ਦੀ ਸਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਕਿਉਂਕਿ ਉਹ ਇਸ ਬਹਾਨੇ ਸਾਨੂੰ ਵੀ ਲੋੜਵੰਦਾਂ ਦੀ ਸੇਵਾ ਕਰਨ ਦਾ ਮੌਕਾ ਦੇ ਰਹੇ ਹਨ। ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਹ 11 ਰਾਸ਼ਨ ਕਿੱਟਾਂ ਡਾ ਕਰਮਵੀਰ ਕੌਰ ਸੰਜੀਵਨੀ ਫਿਜੀਓਥਰੈਪੀ ਸੈਂਟਰ ਮੈਜਿਸਟਿਕ ਰੋਡ ਮੋਗਾ, ਡਾ ਰਾਜਬੀਰ ਸ਼ਰਮਾ, ਛਤਰਪਾਲ ਸਿੰਘ ਜਨਮ ਅਤੇ ਮੌਤ ਬ੍ਰਾਂਚ, ਹੈਲਥ ਸੁਪਰਵਾਈਜਰ ਪਰਮਜੀਤ ਸਿੰਘ ਕੈਲਾ, ਗੁਰਜੰਟ ਸਿੰਘ ਚਾਹਲ ਕੋਕਰੀ ਕਲਾਂ, ਅਮਰੀਕ ਸਿੰਘ ਆਰਸਨ ਅਤੇ ਸੰਦੀਪ ਕੁਮਾਰ ਪਲਤਾ ਦੇ ਸਹਿਯੋਗ ਨਾਲ ਦਿੱਤੀਆਂ ਗਈਆਂ ਹਨ। ਉਨ੍ਹਾਂ ਆਪਣੇ ਵੱਲੋਂ ਅਤੇ ਜਿਲ੍ਹਾ ਰੂਰਲ ਐਨ.ਜੀ.ਓ ਮੋਗਾ ਵੱਲੋਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਹੋਰ ਵੀ 15 ਦੇ ਕਰੀਬ ਲੋੜਵੰਦ ਪਰਿਵਾਰਾਂ ਦੀ ਸ਼ਨਾਖਤ ਹੋ ਚੁੱਕੀ ਹੈ, ਜਿਨ੍ਹਾਂ ਨੂੰ ਅਗਲੇ ਦਿਨਾਂ ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਸ਼ਨ ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਲੋਕ ਗਾਇਕਾ ਪਰਮਜੀਤ ਕੌਰ ਧੰਜਲ ਨੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਦਾ ਧੰਨਵਾਦ ਕਰਦਿਆਂ ਦਾਨੀ ਸੱਜਣਾਂ ਨੂੰ ਆਪਣਾ ਦਸਵੰਧ ਲੂੰਬਾ ਜੀ ਨੂੰ ਭੇਜਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜੋ ਲੋੜਵੰਦਾਂ ਦੀ ਮੱਦਦ ਪ੍ਰਤੀ ਸ਼ਿੱਦਤ ਅਤੇ ਇਮਾਨਦਾਰੀ ਉਨ੍ਹਾਂ ਲੂੰਬਾ ਜੀ ਵਿੱਚ ਦੇਖੀ ਹੈ, ਉਹ ਮੈਨੂੰ ਅੱਜ ਤੱਕ ਕਿਸੇ ਵੀ ਇਨਸਾਨ ਵਿੱਚ ਦੇਖਣ ਨੂੰ ਨਹੀਂ ਮਿਲੀ। ਇਸ ਮੌਕੇ ਪਰਮਜੀਤ ਸਿੰਘ ਕੈਲਾ, ਜਸਵਿੰਦਰ ਸਿੰਘ ਮਟਵਾਣੀ, ਸੁਖਦੀਪ ਸਿੰਘ ਬੱਧਨੀ, ਵਿਕਾਸ ਕੁਮਾਰ, ਲੋਕ ਗਾਇਕਾ ਪਰਮਜੀਤ ਕੌਰ ਧੰਜਲ, ਮਲਕੀਤ ਸਿੰਘ ਅਜੀਤਵਾਲ, ਤੇਜਿੰਦਰ ਸਿੰਘ, ਕੇਵਲ ਸਿੰਘ, ਬਲਵੀਰ ਕੁਮਾਰ, ਸ਼ਮਸ਼ੇਰ ਸਿੰਘ ਲੰਢੇਕੇ, ਜਸਵੀਰ ਸਿੰਘ ਅਤੇ ਨਿਰਮਲ ਸਿੰਘ ਧੱਲੇਕੇ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS