
ਫਿਰੋਜ਼ਪੁਰ, (ਸੰਦੀਪ ਸਹਿਗਲ) : ਰਾਮ ਮੰਦਿਰ ਬਣਨ ਦੀ ਖੁਸ਼ੀ ‘ਚ ਛੱਤਾ ਬਾਜ਼ਾਰ ਫਿਰੋਜ਼ਪੁਰ ਸ਼ਹਿਰ ਵਿਚ ਅੱਜ ਰਾਮ ਭਗਤਾਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਛੱਤਾ ਬਾਜ਼ਾਰ ਦੇ ਪ੍ਰਧਾਨ ਮੋਹਿਤ ਢੱਲ ਜਿਲ•ਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਦੱਸਿਆ ਕਿ ਇਸ ਮੌਕੇ ਪੂਰੇ ਛੱਤਾ ਬਾਜ਼ਾਰ ਪੂਰੇ ਦੁਕਾਨਦਾਰਾਂ ਦਾ ਸਹਿਯੋਗ ਪ੍ਰਾਪਤ ਹੋਇਆ ਹੈ। ਇਸ ਮੌਕੇ ਉਨ•ਾਂ ਨਾਲ ਰਾਹੁਲ ਵਿਜ, ਅਰੁਣ ਅਰੋੜਾ, ਰਾਜੇਸ਼ ਮੋਂਗਾ, ਟੋਨੀ, ਕ੍ਰਿਸ਼ਨ ਢੱਲ, ਵਿੱਕੀ ਮੋਂਗਾ, ਵਿਸ਼ਾਲ, ਸ਼ਿਵਮ, ਸ਼ਿਵ ਨਾਰੰਗ, ਅਜੈ, ਨਿਰਮਲ ਜਤਿੰਦਰ ਆਦਿ ਹਾਜਰ ਸਨ। ਉਨ•ਾਂ ਦੱਸਿਆ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਆਨਾਥ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ, ਜਿਨ•ਾਂ ਨੇ ਸਦੀਆਂ ਤੋਂ ਰਾਮ ਮੰਦਿਰ ਬਣਾਉਣ ਦੀ ਮੰਗ ਪੂਰੀ ਕੀਤੀ। ਰਾਮ ਮੰਦਿਰ ਬਣਨ ‘ਤੇ ਸਾਰੇ ਵਰਗਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।





