16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲਖੀਰਪੁਰ ਖੀਰੀ ਦੇ ਦੋਸੀ ਮੰਤਰੀ ਵਿਜੈ ਮਿਸਰਾ ਨੂੰ ਬਰਖਾਸਤ ਕਰਕੇ ਜੇਲ੍ਹ ਭੇਜੋ...

ਲਖੀਰਪੁਰ ਖੀਰੀ ਦੇ ਦੋਸੀ ਮੰਤਰੀ ਵਿਜੈ ਮਿਸਰਾ ਨੂੰ ਬਰਖਾਸਤ ਕਰਕੇ ਜੇਲ੍ਹ ਭੇਜੋ : ਸੰਯੁਕਤ ਕਿਸਾਨ ਮੋਰਚਾ

ਮਾਨਸਾ 26 ਅਕਤੂਬਰ (ਗੁਰਜੰਟ ਸਿੰਘ ਬਾਜੇਵਾਲੀਆ) ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖੀਰਪੁਰ ਖੀਰੀ ਦੇ ਦੋਸੀ ਮੰਤਰੀ ਵਿਰੁੱਧ ਕਾਰਵਾਈ ਕਰਵਾਉਣ,ਨਰਮੇ ਦਾ ਮੁਆਵਜਾ ਜਾਰੀ ਕਰਵਾਉਣ , ਝੋਨੇ ਦੀ ਖਰੀਦ ਨਿਰਵਿਘਨ ਜਾਰੀ ਕਰਵਾਉਣ , ਡੀ.ਏ.ਪੀ. ਦੀ ਕਾਲਾਬਜ਼ਾਰੀ ਰੋਕਣ ਤੇ ਸੁਸਾਇਟੀਆਂ ਦਾ ਕੰਮ ਸੰਚਾਰੂ ਢੰਗ ਨਾਲ ਚਲਾਉਣ ਲਈ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਤੇ ਦੋ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀ ਰਾਸਟਰਪਤੀ ਤੇ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਗਏ । ਇਸ ਮੌਕੇ ਤੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਬੋਘ ਸਿੰਘ ਮਾਨਸਾ , ਮਾਹਿੰਦਰ ਸਿੰਘ ਭੈਣੀਬਾਘਾ , ਕੁਲਵਿੰਦਰ ਸਿੰਘ ਉੱਡਤ , ਕਿ੍ਸਨ ਚੌਹਾਨ , ਗੁਰਜੰਟ ਮਾਨਸਾ , ਮੇਜਰ ਸਿੰਘ ਦੂਲੋਵਾਲ , ਭੱਜਨ ਸਿੰਘ ਘੁੰਮਣ , ਹਰਭਜਨ ਸਿੰਘ ਤਾਮਕੋਟ , ਰਾਜਿੰਦਰ ਸਿੰਘ ਮਾਖਾ , ਮਲਕੀਤ ਜੌੜਕੀਆ , ਹਰਦੇਵ ਸਿੰਘ ਕੋਟਧਰਮੂ ਨੇ ਕਿਹਾ ਕਿ ਦੇਸ ਦੀ ਮੋਦੀ ਹਕੂਮਤ ਜਮਹੂਰੀ ਕਦਰਾਂ ਕੀਮਤਾਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰਕੇ ਤਾਨਾਸ਼ਾਹੀ ਵੱਲ ਵੱਧ ਰਹੀ ਹੈ , ਉਨ੍ਹਾਂ ਕਿਹਾ ਕਿ ਲਖੀਰਪੁਰ ਖੀਰੀ ਦੀ ਘਟਨਾ ਮੋਦੀ ਹਕੂਮਤ ਦੀ ਸੋਚੀ ਸਮਝੀ ਸਾਜਿਸ਼ ਸੀ ਤੇ ਦੋਸੀ ਮੰਤਰੀ ਤੇ ਕਾਰਵਾਈ ਨਾ ਹੌਣਾ ਸੰਵਿਧਾਨਿਕ ਸੰਸਥਾਵਾਂ ਤੇ ਨਿਆਨਿਕ ਪ੍ਰਣਾਲੀ ਨੂੰ ਤਹਿਸ ਨਹਿਸ ਕਰਨਾ ਹੈ , ਮੰਤਰੀ ਦੇ ਕਾਤਲ ਪੁੱਤਰ ਨੂੰ ਵੀ.ਆਈ.ਪੀ.ਤਰੀਟਮੈਟ ਦਿੱਤਾ ਜਾ ਰਿਹਾ ਹੈ ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਗੁੰਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਲਈ 60 ਹਜਾਰ ਪ੍ਰਤੀ ਏਕੜ ਮੁਆਵਜਾ ਤੇ 30 ਹਜਾਰ ਪ੍ਰਤੀ ਮਜਦੂਰਾ ਨੂੰ ਮੁਆਵਜਾ ਫੋਰੀ ਤੋਰ ਤੇ ਜਾਰੀ ਕਰੇ ਤੇ ਨਮੀ ਦਾ ਬਹਾਨਾ ਬਣਾ ਕੇ ਝੋਨੇ ਦੀ ਖਰੀਦ ਨਾ ਕਰਕੇ ਕਿਸਾਨਾ ਨੂੰ ਮੰਡੀਆਂ ਵਿੱਚ ਰੋਲਣਾ ਬੰਦ ਕਰੇ । ਆਗੂਆਂ ਨੇ ਕਿਹਾ ਕਿ ਜਿਲ੍ਹਾ ਪ੍ਰਸਾਸਨ ਡੀ.ਏ.ਪੀ ਦੀ ਕਾਲਾਬਜ਼ਾਰੀ ਰੋਕਣ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਤੇ ਜਿਲ੍ਹੇ ਵਿੱਚ ਡੀ.ਏ.ਪੀ. ਦੀ ਕਾਲਾਬਜ਼ਾਰੀ ਧੜੱਲੇ ਨਾਲ ਚੱਲ ਰਹੀ ਹੈ ਤੇ ਕਿਸਾਨਾ ਦੀ ਲੁੱਟ ਹੋ ਰਹੀ ਹੈ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਬਲਵਿੰਦਰ ਖਿਆਲਾ , ਇਕਬਾਲ ਮਾਨਸਾ , ਸੁਖਚਰਨ ਦਾਨੇਵਾਲੀਆ , ਬਲਦੇਵ ਬਾਜੇਵਾਲਾ , ਗੁਰਪਿੰਆਰ ਫੱਤਾ , ਰਾਮਫੱਲ ਅਲੀਸੇਰ, ਨਰਿੰਦਰ ਬੁਰਜਹਮੀਰਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

Today Now News

RELATED ARTICLES
- Advertisment -

POPULAR POSTS