
ਚੰਡੀਗੜ੍ਹ : ਕੋਰੋਨਾ ਸੰਕਟਕਾਲ ਦਰਮਿਆਨ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਕਈ ਏਅਰਲਾਈਨਜ਼ ਨੇ ਆਪਣੀਆਂ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਉਤਸ਼ਾਹ ਵਿਖਾਇਆ ਹੈ। ਇਸੇ ਤਹਿਤ ਐਤਵਾਰ ਨੂੰ ਹਵਾਈ ਅੱਡੇ ਤੋਂ ਚੇਨਈ ਲਈ ਸਿੱਧੀ ਉਡਾਣ ਸ਼ੁਰੂ ਹੋ ਗਈ। ਇਹ ਉਡਾਣ ਸ਼ਾਮ 5:10 ਵਜੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਲੈਂਡ ਹੋਈ ਤੇ 5:50 ਵਜੇ ਇਸ ਨੇ ਚੰਡੀਗੜ੍ਹ ਲਈ ਉਡਾਣ ਭਰੀ। ਇਹ ਫਲਾਈਟ ਸੋਮਵਾਰ, ਮੰਗਲਵਾਰ ਤੇ ਐਤਵਾਰ ਨੂੰ ਆਪਰੇਸ਼ਨਲ ਹੋਵੇਗੀ।





