17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਿਓਰ, ਜੇਠ ਤੇ ਨਣਦੋਈਏ ਨੇ ਭਾਬੀ ਨਾਲ ਕੀਤਾ ਸਮੂਹਿਕ ਜਬਰ ਜਨਾਹ,ਪਤੀ ਨਾਲ...

ਦਿਓਰ, ਜੇਠ ਤੇ ਨਣਦੋਈਏ ਨੇ ਭਾਬੀ ਨਾਲ ਕੀਤਾ ਸਮੂਹਿਕ ਜਬਰ ਜਨਾਹ,ਪਤੀ ਨਾਲ ਸੁਲ੍ਹਾ ਕਰਵਾਉਣ ਬਹਾਨੇ ਕੀਤਾ ਇੱਹ ਕਾਰਾ

ਮਾਮਲੇ ‘ਚ ਤਫ਼ਤੀਸ਼ੀ ਅਫ਼ਸਰ ਗੁਰਦੇਵ ਲਾਲ ਦਾ ਕਹਿਣਾ ਹੈ ਕਿ ਮੁਕੱਦਮਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਲੁਧਿਆਣਾ,ਜੇ ਰਾਣੂ : ਅਗਵਾ ਕਰਨ ਤੋਂ ਬਾਅਦ ਕਾਰ ‘ਚ ਔਰਤ ਨਾਲ ਸਮੂਹਕ ਜਬਰ ਜਨਾਹ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਹ ਘਟੀਆ ਹਰਕਤ ਕਿਸੇ ਹੋਰ ਨੇ ਨਹੀਂ ਬਲਕਿ ਔਰਤ ਦੇ ਦਿਓਰ,ਜੇਠ, ਨਣਦੋਈਏ ਤੇ ਉਨ੍ਹਾਂ ਦੇ ਦੋ ਦੋਸਤਾਂ ਨੇ ਕੀਤੀ ਹੈ। ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਰਵਾਈ ਕਰਦਿਆਂ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ‘ਤੇ ਸੁਨੀਲ ਕੁਮਾਰ, ਅਜੇ ਕੁਮਾਰ, ਰਮਨ ਕੁਮਾਰ, ਵਿਸ਼ਾਲ ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਗੈਂਗਰੇਪ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਹ ਗਿੱਲ ਰੋਡ ਇਲਾਕੇ ‘ਚ ਇਲੈਕਟ੍ਰੀਕਲ ਦਾ ਕੋਰਸ ਕਰ ਰਹੀ ਹੈ। ਵਿਆਹ ਦੇ ਕੁਝ ਸਮੇਂ ਬਾਅਦ ਔਰਤ ਦਾ ਪਤੀ ਨਾਲ ਝਗੜਾ ਹੋ ਗਿਆ ਤੇ ਉਹ ਨਾਰਾਜ਼ ਹੋ ਕੇ ਸੁਲਤਾਨਪੁਰ ਚਲਾ ਗਿਆ। ਪੀੜਤ ਔਰਤ ਨੇ ਦੱਸਿਆ ਕਿ ਸਵੇਰ ਉਸ ਦਾ ਜੇਠ ਸੁਨੀਲ, ਦਿਓਰ ਅਜੇ ਤੇ ਨਣਦੋਈਆ ਵਿਸ਼ਾਲ ਆਪਣੇ ਦੋ ਹੋਰ ਸਾਥੀਆਂ ਨਾਲ ਉਸ ਦੇ ਕੋਲ ਆਏ ਤੇ ਪਤੀ ਨਾਲ ਸੁਲ੍ਹਾ ਕਰਵਾਉਣ ਦੀ ਗੱਲ ਕਹਿ ਕੇ ਉਸ ਨੂੰ ਕਾਰ ‘ਚ ਬਿਠਾ ਕੇ ਲੈ ਗਏ। ਥੋੜ੍ਹੀ ਦੂਰੀ ‘ਤੇ ਜਾਣ ‘ਤੇ ਮੁਲਜ਼ਮਾਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਾਰ ‘ਚ ਅਗਵਾ ਕਰਨ ਤੋਂ ਬਾਅਦ ਮੁਲਜ਼ਮ ਉਸ ਨੂੰ ਸੁਲਤਾਨਪੁਰ ਲੈ ਗਏ ਜਿੱਥੇ ਵੀਰਾਨ ਥਾਂ ‘ਤੇ ਉਨ੍ਹਾਂ ਨੇ ਔਰਤ ਨਾਲ ਸਮੂਹਿਕ ਜਬਰ ਜਨਾਹ ਕੀਤਾ। ਮੁਲਜ਼ਮਾਂ ਨੇ ਔਰਤ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਅਤੇ ਬੱਸ ‘ਚ ਬਿਠਾ ਕੇ ਲੁਧਿਆਣਾ ਭੇਜ ਦਿੱਤਾ। ਗੈਂਗਰੇਪ ਦੀ ਸ਼ਿਕਾਰ ਹੋਈ ਔਰਤ ਨੇ ਲੁਧਿਆਣਾ ਪਹੁੰਚ ਕੇ ਪੁਲਿਸ ਨੂੰ ਆਪ ਬੀਤੀ ਦੱਸੀ।

Today Now News

RELATED ARTICLES
- Advertisment -

POPULAR POSTS