17.1 C
Chandigarh

TODAY NOW NEWS

Thursday, March 19, 2026
HomeBREAKING NEWSDIG ਫ਼ਿਰੋਜ਼ਪੁਰ ਆਏ ਸਾਹਮਣੇ ! ਕਿਹਾ ਉਸਦੀ ਗ੍ਰਿਫ਼ਤਾਰੀ ਦੀਆਂ ਝੂਠੀਆਂ ਖਬਰਾਂ ਫੈਲਾਉਣ...

DIG ਫ਼ਿਰੋਜ਼ਪੁਰ ਆਏ ਸਾਹਮਣੇ ! ਕਿਹਾ ਉਸਦੀ ਗ੍ਰਿਫ਼ਤਾਰੀ ਦੀਆਂ ਝੂਠੀਆਂ ਖਬਰਾਂ ਫੈਲਾਉਣ ਪਿੱਛੇ ਡੂੰਘੀ ਸਾਜ਼ਿਸ਼ :-ਪੜ੍ਹੋ ਪੂਰੀ ਖ਼ਬਰ


ਚੰਡੀਗੜ੍ਹ :- ਫਿਰੋਜ਼ਪੁਰ ਦੇ ਡੀਐੱਸਪੀ ਲਖਵੀਰ ਸਿੰਘ ਦੀ ਡਰੱਗ ਤਸਕਰਾਂ ਤੂੰ ਰਿਸ਼ਵਤ ਲੈਣ ਦੇ ਮਾਮਲੇ ਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਇੰਦਰਬੀਰ ਸਿੰਘ ਦਾ ਨਾਮ ਇਸ ਮਾਮਲੇ ਚ ਨਾਮਜ਼ਦ ਕਰਕੇ ਉਸ ਦੀ ਗ੍ਰਿਫਤਾਰੀ ਦੀਆਂ ਲੱਗੀਆਂ ਖਬਰਾਂ ਨੂੰ ਬੇਬੁਨਿਆਦ ਦੱਸਦਿਆਂ ਡੀਆਈਜੀ ਇੰਦਰਬੀਰ ਸਿੰਘ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ । ਖ਼ਬਰ ਵਾਲੇ ਡਾਟਕਾਮ ਨਾਲ DIG ਇੰਦਰਬੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਵਿਰੁਧ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਉਹ ਕਾਨੂੰਨੀ ਕਾਰਵਾਈ ਕਰਨਗੇ ਅਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਖ਼ਬਰਾਂ ਫੈਲਾਉਣ ਵਾਸਤੇ ਇਹ ਇੱਕ ਡੂੰਘੀ ਸਾਜਿਸ਼ ਰਚੀ ਗਈ ਹੈ । ਡੀਆਈਜੀ ਨੇ ਕਿਹਾ ਕਿ ਉਸ ਨੇ ਆਪਣੇ ਅਧੀਨ ਪੈਂਦੇ ਤਿੰਨ ਪੁਲੀਸ ਜ਼ਿਲ੍ਹਿਆਂ ਚ ਨਸ਼ਿਆਂ ਵਿਰੁੱਧ ਮੁਹਿੰਮ ਸਖ਼ਤੀ ਨਾਲ ਆਰੰਭੀ ਹੈ ,ਤੇ ਵੱਡੇ ਪੱਧਰ ਤੇ ਨਸ਼ਾ ਤਸਕਰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਰਿਕਵਰੀਆਂ ਵੀ ਕੀਤੀਆਂ ਹਨ । ਡੀਆਈਜੀ ਇੰਦਰਬੀਰ ਸਿੰਘ ਨੇ ਇਕ ਅਧਿਕਾਰੀ ਦਾ ਨਾਮ ਲਏ ਬਿਨਾਂ ਕਿਹਾ ਕਿ ਉਸ ਨੂੰ ਇਹ ਪਤਾ ਲੱਗਿਆ ਹੈ ਕਿ ਉਹ ਜ਼ਰੂਰ ਉਸ ਵਿਰੁੱਧ ਇਸ ਕਰਕੇ ਕੁਫਰ ਤੋਲ ਰਿਹਾ ਹੈ ਕਿ ਉਹ ਸਨਿਓਰਟੀ ਰੈਂਕ ਵਿੱਚ ਪਿੱਛੇ ਰਹਿ ਗਿਆ ਹੈ ।

Today Now News

RELATED ARTICLES
- Advertisment -

POPULAR POSTS