
ਸ਼ਾਰਦਾ, ਖਰਬੂਜ਼ਾ, ਕੈਂਟਾਲੋਪ, ਹਨੀਡਿਉ ਮੈਲਨ ਆਦਿ ਫਲਾਂ ਵਿਚਲੇ ਡਾਇਟਰੀ ਫਾਇਬਰ, ਵਿਟਾਮਿਨ ਬੀ-6, ਮੈਗਨੇਸ਼ੀਅਮ, ਪੁਟਾਸ਼ੀਅਮ ਅਤੇ ਐਸਕੌਰਬਿਕ ਐਸਿਡ ਆਦਿ ਤੱਤ ਐਲ ਡੀ ਐਲ ਕੋਲੈਸਟਰੋਲ ਨੂੰ ਬਹੁਤ ਜਲਦੀ ਘਟਾਉਂਦੇ ਹਨ ਜਿਨ੍ਹਾਂ ਲੋਕਾਂ ਦੇ ਹਮੇਸ਼ਾ ਕੋਲੈਸਟਰੋਲ ਵਧਿਆ ਰਹਿੰਦਾ ਹੈ ਜਾਂ ਜਿਨ੍ਹਾਂ ਦੇ ਨਾਨਕਿਆਂ ਦਾਦਕਿਆਂ ਵਿੱਚ ਬੀਪੀ ਵਧਣ, ਪੇਟ ਵਧਣ, ਜਲਦੀ ਗੁੱਸਾ ਆਉਣ ਅਤੇ ਧੌਣ ਨੂੰ ਖਿੱਚ ਪੈਣ ਜਾਂ ਜਲਦੀ ਸਾਹ ਚੜ੍ਹਨ ਦਾ ਨੁਕਸ ਹੋਵੇ ਉਨ੍ਹਾਂ ਦੇ ਕੋਲੈਸਟਰੋਲ ਵਧਿਆ ਹੋ ਸਕਦਾ ਹੁੰਦਾ ਹੈ।
ਉਨ੍ਹਾਂ ਨੂੰ ਡੇਅਰੀ ਪ੍ਰਡਕਟ, ਬੇਕਰੀ ਪ੍ਰਡਕਟ ਅਤੇ ਜੰਕ ਫੂਡ ਘੱਟ ਤੋਂ ਘੱਟ ਖਾਣਾ ਚਾਹੀਦਾ ਹੈ। ਹਰ ਖਾਣੇ ਨਾਲ ਮਿਕਸ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ। ਵਰਜਿਸ਼ ਰੋਜ਼ਾਨਾ ਕਰਨ ਅਤੇ ਪੈਦਲ ਚੱਲਣ ਦੀ ਆਦਤ ਪਾਉਣੀ ਚਾਹੀਦੀ ਹੈ। ਤਣਾਉ ਤੋਂ ਬਚਣਾ ਚਾਹੀਦਾ ਹੈ। ਸੁਭਾਅ ਹਾਸੇ ਮਜ਼ਾਕ ਵਾਲਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਕਦੇ ਕੋਈ ਤੇ ਕਦੇ ਕੋਈ ਫ਼ਲ ਖਾਂਦੇ ਰਹਿਣਾ ਚਾਹੀਦਾ ਹੈ।
ਲਗਾਤਾਰ ਕੋਲੈਸਟਰੋਲ ਵਧਣ ਕਾਰਨ atherosclerosis ਰੋਗ ਬਣ ਸਕਦਾ ਹੈ। ਇਸ ਰੋਗ ਚ ਖ਼ੂਨ ਨਾੜੀਆਂ ਚ ਚਰਬੀ ਜੰਮਣ ਲੱਗ ਪੈਂਦੀ ਹੈ। ਨਤੀਜੇ ਵਜੋਂ ਅਧਰੰਗ, ਹਾਰਟ ਫੇਲ੍ਹ, ਹਾਰਟ ਅਟੈਕ, ਦਿਲ ਨੂੰ ਜਾਣ ਵਾਲੀਆਂ ਨਾੜੀਆਂ ਦੀ ਬਲੌਕੇਜ, ਫੈਟੀ ਲਿਵਰ, ਗੁਰਦੇ ਫੇਲ੍ਹ ਆਦਿ ਨੁਕਸ ਬਣ ਸਕਦੇ ਹੁੰਦੇ ਹਨ।
ਲੇਕਿਨ ਸ਼ਾਰਦਾ ਫਰੂਟ ਜਾਂ ਖਰਬੂਜ਼ੇ ਵਿਚਲਾ ਪੁਟਾਸ਼ੀਅਮ ਅਤੇ ਫ਼ਾਈਬਰ ਅਜਿਹੇ ਰੋਗ ਬਣਨ ਤੋਂ ਬਚਾਅ ਕਰਦਾ ਹੈ। ਇਹ ਸਲਾਦ ਵਜੋਂ ਵੀ ਖਾ ਸਕਦੇ ਹੋ। ਸਵੇਰੇ ਸ਼ਾਮ ਖਾਣੇ ਤੋਂ ਤੁਰੰਤ ਪਹਿਲਾਂ ਵੀ ਖਾ ਸਕਦੇ ਹੋ ਤੇ ਅੱਗੇ ਪਿੱਛੇ ਭੁੱਖ ਲੱਗਣ ਤੇ ਵੀ ਖਾ ਸਕਦੇ ਹੋ।
ਬੱਚਿਆਂ ਨੂੰ ਬਹੁਤ ਬਰੀਕ ਕੱਟਕੇ ਫੌਅਕ ਨਾਲ ਖਾਣ ਲਈ ਦੇ ਸਕਦੇ ਹੋ। ਬਜ਼ੁਰਗਾਂ ਨੂੰ ਬਲੈਂਡਰ ਚ ਦਰੜ ਫਰੜ ਕਰਕੇ ਦੇ ਸਕਦੇ ਹੋ ਤੇ ਬਹੁਤ ਕਮਜ਼ੋਰ ਨੂੰ ਇਸਦੀ ਸਮੂਦੀ ਬਣਾ ਕੇ ਵੀ ਦੇ ਸਕਦੇ ਹੋ।
ਇਨ੍ਹਾਂ ਵਿਚਲੇ ਔਕਸੀਡੈਂਟਸ ਕੈਂਸਰ, ਰਸੌਲੀ, ਸ਼ੂਗਰ ਆਦਿ ਬਣਨੋਂ ਵੀ ਬਚਾਉਂਦੇ ਹਨ ਤੇ ਅੱਖਾਂ ਨੱਕ ਕੰਨਾਂ ਦੀਆਂ ਇਨਫੈਕਸ਼ਨਜ਼ ਵਿਗੜਨੋਂ ਵੀ ਬਚਾਉਂਦੇ ਹਨ। ਇਨ੍ਹਾਂ ਵਿੱਚ ਸੁੰਦਰਤਾ ਵਧਾਉਣ ਵਾਲੇ ਤੱਤ ਵੀ ਕਾਫ਼ੀ ਹੁੰਦੇ ਹਨ ਤੇ ਵਿਅਕਤੀ ਦੀ ਜਵਾਨੀ ਹੋਰ ਵਧੀਆ ਬਣਾਉਣ ਵਾਲੇ ਤੱਤ ਵੀ ਭਾਰੀ ਮਾਤਰਾ ਵਿੱਚ ਹੁੰਦੇ ਹਨ।
ਡਾ ਬਲਰਾਜ ਸਿੰਘ ਡਾ ਕਰਮਜੀਤ ਕੌਰ
ਮੋਗਾ ਹੈਲਥ ਸੈਂਟਰ, ਅਕਾਲਸਰ ਰੋਡ, ਰਤਨ ਸਿਨੇਮਾ ਦੇ ਨੇੜੇ, ਪੱਠਿਆਂ ਵਾਲੀ ਮੰਡੀ ਦੇ ਸਾਹਮਣੇ, ਰਾਮਾ ਕਲੋਨੀ, ਮੋਗਾ 94630-38229, 94654-12596





