ਨੌਜਵਾਨਾਂ ਦੇ ਬਟੂਆਂ ਚ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਢਿੱਲੋਂ ਦੀਆਂ ਫੋਟੋਆਂ ਤੇ ਬਜ਼ੁਰਗਾਂ ਦੇ ਅਸ਼ੀਰਵਾਦ ਨੇ ਢਿੱਲੋਂ ਦਾ ਕੱਦ ਹੋਰ ਉੱਚਾ ਕੀਤਾ

ਬਰਨਾਲਾ (ਕਰਨਪਰੀਤ ਧੰਦਰਾਲ) : ਪੰਜਾਬ ਕਾਂਗਰਸ ਕਮੇਟੀ ਦੇ ਵਾਈਸ ਪ੍ਹਧਾਨ ,ਢਿੱਲੋਂ ਗਰੁੱਪ ਆੱਫ ਇੰਡਸਟ੍ਹੀਜ ਦੇ ਚੇਅਰਮੈਨ ਅਤੇ ਬਰਨਾਲਾ ਤੋਂ ਸਾਬਕਾ ਵਿਧਾਇਕ ਵਿਕਾਸ ਪੁਰਸ਼ ਜਾਣੇ ਜਾਂਦੇ ਸ. ਕੇਵਲ ਢਿੱਲੋਂ ਹਲਕਾ ਬਰਨਾਲਾ ਤੋਂ ਵਿਧਾਨ ਸਭਾ ਚੋਣਾਂ 2022 ਲਈ ਜਿੱਥੇ ਇਕ ਮਜਬੂਤ ਦਾਵੇਦਾਰ ਹਨ ਉੱਥੇ ਹੀ ਉਹਨਾਂ ਦੀ ਲੋਕਪ੍ਰਿਯਤਾ ਨੌਜਵਾਨਾਂ, ਬਜ਼ੁਰਗਾਂ ਸਮੇਤ ਹਰ ਵਰਗ ਦੇ ਲੋਕ ਦਿਲਾਂ ਵਿਚ ਵਸਿਆ ਹੋਣ ਕਾਰਨ ਚਹੇਤਾ ਬਨਣ ਨਾਲ ਸਥਿਤੀ ਦਿਨੋਂ ਦਿਨੀ ਹੋਰ ਮਜਬੂਤੀ ਵੱਲ ਵੱਧ ਰਹੀ ਹੈ ਜਿਸ ਦਾ ਅੰਦਾਜਾ ਪਿੰਡਾਂ ਦੀਆਂ ਸੱਥਾਂ ਵਿਚ ਲੋਕਾਂ ਨੂੰ ਮਿਲਣ ਸਮੇ ਨੌਜਵਾਨਾਂ ਦੇ ਬਟੂਆਂ ਚ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਢਿੱਲੋਂ ਦੀਆਂ ਫੋਟੋਆਂ ਦਿਲਾਂ ਨਾਲ ਲਾ ਕੇ ਰੱਖਣ ਤੋਂ ਲਾਇਆ ਜਾ ਸਕਦਾ ਹੈ ! ਜਿਹਨਾਂ ਨੂੰ ਕੇਵਲ ਢਿੱਲੋਂ ਨੇ ਦਿਲ ਨਾਲ ਲਾਉਂਦੀਆਂ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਬਾਕੀ ਕੈਪਟਨ ਦੀ ਕਾਂਗਰਸ ਸਰਕਾਰ ਵਿਕਾਸ ਤੇ ਲੋਕਹਿੱਤ ਨੀਤੀਆਂ ਤਹਿਤ ਦਿਲਾਂ ਤੇ ਰਾਜ ਕਰਦਿਆਂ ਹਨ ! ਤੇ ਬਜ਼ੁਰਗਾਂ ਸਮੇਤ ਹਰ ਵਰਗ ਵਲੋਂ ਮਿਲ ਰਹੇ ਪਿਆਰ ਸਤਿਕਾਰ ਅਸ਼ੀਰਵਾਦ ਸਦਕਾ ਢਿੱਲੋਂ ਦਾ ਕੋਈ ਸਾਨੀ ਨਹੀਂ ਜਾਪਦਾ !
ਕੇਵਲ ਸਿੰਘ ਢਿੱਲੋਂ ਨੇ ਸੂਬੇ ਭਰ ਸਮੇਤ ਜਿਲਾ ਬਰਨਾਲਾ ਤੋਂ ਮਿਲ ਰਹੇ ਭਰਵੇਂ ਹੁੰਗਾਰੇ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ ਜਿਲ੍ਹਾ ਮੇਰੀ ਜਨਮਭੂਮੀ ਹੈ ਹਮੇਸਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਮੇਰੀ ਦਿਲੀ ਇੱਛਾ ਰਹਿੰਦੀ ਹੈ ਕਿ ਮੈਂ ਢਿੱਲੋਂ ਗਰੁੱਪ ਆੱਫ ਇੰਡਸਟ੍ਹੀਜ ਅਤੇ ਬਰਨਾਲਾ ਦੇ ਵਪਾਰੀਆਂ, ਪਾਰਟੀ ਵਰਕਰਾਂ, ਦੇ ਭਰਵੇਂ ਸਹਿਯੋਗ ਤਹਿਤ ਜਿਲ੍ਹਾ ਬਰਨਾਲਾ ਲਈ ਕੁੱਝ ਨ ਕੁਝ ਕਰਦਾ ਰਹਾਂ। ਢਿੱਲੋਂ ਨੇ ਕਿਹਾ ਕਿ ਜਿਵੇਂ ਪਹਿਲਾਂ ਬਰਨਾਲਾ ਲੁਧਿਆਣਾ ਸੜਕ ਬਣਵਾਈ ਬਰਨਾਲੇ ਦਾ 54 ਸਾਲਾਂ ਦਾ ਖੋਇਆ ਰੁਤਬਾ ਵਾਪਿਸ ਕਰਵਾਕੇ 2006 ਵਿੱਚ ਬਰਨਾਲਾ ਨੂੰ ਇੰਡੀਪੈਡੈਂਟ ਜਿਲ੍ਹਾ ਬਣਾਇਆ ਬਿਜਲੀ ਮਹਿਕਮੇ ਤੋਂ ਸੈਕੜੇ ਟਰਾਂਸਫਾਰਮ ਉਪਲਬਧ ਕਰਵਾਕੇ 24 ਘੰਟੇ ਨਿਰਵਿਘਨ ਬਿਜਲੀ ਚਾਲੂ ਕਰਵਾਈ ਅਤੇ ਤਾਜਾ ਸਿਹਤ ਮੰਤਰੀ ਸ. ਬਲਵੀਰ ਸਿੰਘ ਸਿੱਧੂ ਨਾਲ ਰਾਬਤਾ ਕਾਇਮ ਕਰਕੇ ਹੈਲਥ ਵਿਭਾਗ ਦੇ ਡਾਇਰੈਕਟਰ ਤੋ 4 ਵੈਂਟੀਲੇਟਰ ਮੁਹੱਈਆ ਕਰਵਾਏ ਗਏ ਤੇ ਹੰਡਿਆਇਆ ਵਿਚ ਮਲਟੀ ਸੁਪਰਸਪੇਸ਼ਲਟੀ ਹਸਪਤਾਲ ਮੰਜੂਰ ਕਰਵਾਇਆ ਜਿਸ ਨਾਲ 40 ਕਰੋੜ ਦੀ ਪਹਿਲੀ ਕਿਸਤ ਨਾਲ ਕੰਮ ਸ਼ੁਰੂ ਹੋ ਰਿਹਾ .ਪਰਮਾਤਮਾ ਦਾ ਸ਼ੁਕਰਗੁਜਾਰ ਹਾਂ ਜਿਸਨੇਂ ਸਭ ਕੁੱਝ ਦਿੱਤਾ ਅਤੇ ਰਾਜਨੀਤੀ ਮਹਿਜ ਇੱਕ ਸੇਵਾ ਭਾਵਨਾਂ ਹੈ। ਕੋਵਿਡ -19 ਮੁੱਖ ਮੰਤਰੀ ਰੀਲੀਫ ਫੰਡ ਲਈ ਉਦਯੋਗਿਕ ਡੀ-ਮਾਰਟ ਗਰੁੱਪ ਤਹਿਤ 5 ਕਰੋੜ 5 ਲੱਖ ਰੂਪੈ ਅਤੇ ਬਰਨਾਲਾ ਸਿਵਲ ਹਸਪਤਾਲ ਦੇ ਮਰੀਜਾਂ ਲਈ ਅਤਿ ਲੋੜੀਂਦੇ ਵੈਂਟੀਲੇਟਰ ਦੇ ਕੇ ਬਰਨਾਲਾ ਦੇ ਸੱਚੇ ਸਪੂਤ ਹੋਣ ਦਾ ਫਰਜ ਨਿਭਾਇਆ ਅਤੇ ਲਾੱਕਡਾਨ ਸਮੇ ਬਰਨਾਲਾ ਜਿਲ੍ਹੇ ਦੇ ਜਰੂਰਤਮੰਦਾਂ ਲਈ ਘਰ*ਘਰ ਰਾਸਨ ਮੁਹੱਈਆ ਕਰਵਾਇਆ ਗਿਆ ਤੇ ਲੋਕ ਸੇਵਾ ਨੂੰ ਮੁੱਖ ਰੱਖਦਿਆਂ ਬਰਨਾਲਾ ਚ ਢਿੱਲੋਂ ਟੀਮ 24 ਘੰਟੇ ਹਾਜ਼ਿਰ ਹੈ !





