16.8 C
Chandigarh

TODAY NOW NEWS

Friday, March 20, 2026
HomePOLITICSਅਕਾਲੀ ਦਲ ਆਗੂ ਅਲਵਿੰਦਰਪਾਲ ਸਿੰਘ ਦੀ ਅਗਵਾਈ ਵਿਚ ਪੰਜਾਬ ਮੰਗਦਾ ਜੁਆਬ ਤਹਿਤ...

ਅਕਾਲੀ ਦਲ ਆਗੂ ਅਲਵਿੰਦਰਪਾਲ ਸਿੰਘ ਦੀ ਅਗਵਾਈ ਵਿਚ ਪੰਜਾਬ ਮੰਗਦਾ ਜੁਆਬ ਤਹਿਤ ਧਰਨਾ

ਕੈਪਟਨ ਦੀ ਕਾਂਗਰਸ ਸਰਕਾਰ ਗੁਟਕਾ ਸਹਿਬ ਦੀ ਝੂਠੀ ਸ਼ੌਹ ਖਾ ਕੇ ਸੱਤਾ ਵਿਚ ਆਈ : ਪੱਖੋ ਕੇ

ਤਰਨਤਾਰਨ (ਜਸਬੀਰ ਸਿੰਘ) : ਅਕਾਲੀ ਦਲ ਦੇ ਪਾਰਟੀ ਸੁਖਬੀਰ ਸਿੰਘ ਬਾਦਲ ਵਲੋਂ ਪਹਿਲਾਂ ਦਿੱਤੇ ਸੱਦੇ ਤੇ ਅੱਜ ਜਿੱਥੇ ਪੂਰੇ ਪੰਜਾਬ ਵਿਚ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਿਆਂ ਵਿਚ ਧਰਨੇ ਦੇ ਪ੍ਰੋਗਰਾਮ ਉਲੀਕਿਆ ਗਿਆ ਸੀ ਉਸੇ ਦੇ ਤਹਿਤ ਅੱਜ ਜ਼ਿਲ੍ਹਾਂ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਹਲਕਾ ਖਡੂਰ ਸਾਹਿਬ ਇੰਨਚਾਰਜ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਵਿਚ ਅਕਾਲੀ ਦਲ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਅਗਵਾਈ ਵਿਚ ਧਰਨਾ ਦਿੱਤਾ ਗਿਆ

ਇਸ ਬਾਰੇ ਅਕਾਲੀ ਦਲ ਦੇ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ ਸਿੰਘ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਗੁਟਕਾ ਸਹਿਬ ਦੀ ਝੂਠੀ ਸ਼ੌਹ ਖਾ ਕੇ ਸੱਤਾ ਵਿਚ ਆਈ ਸੀ ਅਤੇ ਲੋਕਾਂ ਦਾ ਕੀਤੇ ਝੂਠੇ ਵਾਅਦਿਆਂ ਦਾ ਹਿਸਾਬ ਲੋਕ ਇਸ ਸਰਕਾਰ ਕੋਲੋ ਲੈਣਾ ਚਾਉਂਦੇ ਹਨ ਕਿਉਂਕਿ ਸਰਕਾਰ ਦਾ ਕੋਈ ਵਾਅਦਾ ਪੂਰਾ ਨਹੀਂ ਹੋਇਆ ਚਾਹੇ, ਉਹ ਸ਼ਗਨ ਸਕੀਮ,ਘਰ ਘਰ ਨੌਕਰੀ ਦੇਣ ਦਾ ਵਾਅਦਾ,ਕਰਜ਼ਾ ਮੁਆਫੀ ਦਾ ਵਾਅਦਾ,ਬੇਰੁਜ਼ਗਾਰੀ ਭੱਤਾ ਦੇਣਾ ਜਾਂ ਪੰਜਾਬ ਵਿਚੋਂ ਨਸ਼ੇ ਖ਼ਤਮ ਕਰਨਾ ਇਨ੍ਹਾਂ ਵਾਅਦਿਆਂ ਦਾ ਲੋਕ ਹੁਣ ਜੁਆਬ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਜੁਆਬ ਨਾ ਮਿਲਿਆ ਤਾਂ ਲੋਕ ਕਾਂਗਰਸ ਦੇ ਆਗੂਆਂ ਨੂੰ ਪਿੰਡਾਂ ਵਿਚ ਵੜਣ ਨਹੀਂ ਦੇਣਗੇ ਇਸ ਮੌਕੇ ਅਧਕਾਰੀਆਂ ਨੂੰ ਮੰਗ ਪੱਤਰ ਵੀ ਸੌਂਪੇ ਗਏ

Today Now News

RELATED ARTICLES
- Advertisment -

POPULAR POSTS